10ਮੁੰਬਈ : ਮੁੰਬਈ ਹਵਾਈ ਅੱਡਾ ਅੱਜ ਪੰਜ ਘੰਟੇ ਲਈ ਬੰਦ ਰਹੇਗਾ। ਹਵਾਈ ਅੱਡੇ ਦੀ ਮੁਰੰਮਤ ਦੇ ਚੱਲਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਮੁਰੰਮਤ ਕਾਰਨ ਦੁਪਹਿਰ 12 ਤੋਂ ਸ਼ਾਮੀ ਪੰਜ ਵਜੇ ਤੱਕ ਹਵਾਈ ਅੱਡਾ ਬੰਦ ਰਹੇਗਾ ਜਿਸ ਦਾ ਅਸਰ 1600 ਦੇ ਕਰੀਬ ਉਡਾਣਾਂ ਉੱਤੇ ਪਵੇਗਾ।
ਇਹਨਾਂ ਵਿਚੋਂ ਜ਼ਿਆਦਾਤਰ ਘਰੇਲੂ ਉਡਾਣਾਂ ਹਨ। ਕੁੱਝ ਏਅਰ ਲਾਈਨਜ਼ ਕੰਪਨੀਆਂ ਨੇ ਤਾਂ ਉਡਾਣਾਂ ਰੱਦ ਵੀ ਕਰ ਦਿੱਤੀਆਂ ਹਨ। ਹਵਾਈ ਅੱਡੇ ਨੂੰ ਬੰਦ ਰੱਖਣ ਦਾ ਪਹਿਲਾਂ ਹੀ ਏਅਰ ਲਾਈਨਜ਼ ਨੂੰ ਸੂਚਨਾ ਦਿੱਤੀ ਗਈ ਸੀ। ਅਸਲ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਮੁੰਬਈ ਹਵਾਈ ਅੱਡੇ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜੋ ਨਵੰਬਰ ਦੇ ਅੰਤਿਮ ਹਫ਼ਤੇ ਵਿੱਚ ਪੂਰਾ ਹੋਵੇਗਾ।

LEAVE A REPLY