images-300x168ਸਰਦੀ ਦੇ ਮੌਸਮ ‘ਚ ਸੂਪ ਪੀਣ ਦਾ ਬਹੁਤ ਹੀ ਮਜ਼ਾ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਚਿਕਨ ਲੇਮਨ ਸੂਪ ਬਣਾਉਣ ਦਾ ਤਰੀਕਾ ਦੱਸਾਂਗੇ। ਜੋ ਪੀਣ ‘ਚ ਵੀ ਸਵਾਦ ਲੱਗਦਾ ਹੈ ਅਤੇ ਬਣਾਉਣ ‘ਚ ਵੀ ਆਸਾਨ ਹੈ।
ਬਣਾਉਣ ਲਈ ਸਮੱਗਰੀ:
-120 ਗ੍ਰਾਮ ਉਬਲਿਆ ਚਿਕਨ(ਟੁਕੜਿਆਂ ‘ਚ ਕੱਟਿਆ ਹੋਇਆ)
500 ਮਿਲੀ ਚਿਕਨ ਸਟਾਕ
1 ਹਰੀ ਮਿਰਚ(ਬਾਰੀਕ ਕੱਟੀ ਹੋਈ)
15 ਗ੍ਰਾਮ ਲੱਸਣ(ਬਾਰੀਕ ਕੱਟਿਆ ਹੋਇਆ)
2 ਨਿੰਬੂ ਦੀ ਪੱਤੀਆਂ
20 ਗ੍ਰਾਮ ਗਾਜਰ(ਕੱਟੀ ਹੋਈ)
1 ਵੱਡੀ ਸੇਲਰੀ(ਬਾਰੀਕ ਕੱਟੀ ਹੋਈ)
1 ਵੱਡਾ ਚਮਚ ਹਰਾ ਧਨੀਆਂ(ਬਾਰੀਕ ਕੱਟੀ ਹੋਈ)
10 ਵੱਡੇ ਚਮਚ ਨਿੰਬੂ ਦੇ ਰਸ
4 ਕੱਪ ਚਾਵਲ ਪੱਕੇ ਹੋਏ
ਤੇਲ(ਜ਼ਰੂਰਤ ਅਨੁਸਾਰ)
ਨਮਕ(ਸਵਾਦ ਅਨੁਸਾਰ)
ਬਣਾਉਣ ਲਈ ਵਿਧੀ:
ਸਭ ਤੋਂ ਪਹਿਲਾਂ ਇਕ ਪੈਨ ‘ਚ ਤੇਲ ਗਰਮ ਕਰੋ ਅਤੇ ਤੇਲ ਗਰਮ ਹੋਣ ਤੋਂ ਬਾਅਦ ਇਸ ‘ਚ ਲੱਸਣ, ਹਰੀ ਮਿਰਚ ਅਤੇ ਨਿੰਬੂ ਦੀ ਪੱਤੀਆਂ ਪਾਓ।
ਹੁਣ ਇਸ ‘ਚ ਗਾਜਰ ਅਤੇ ਸੇਲਰੀ ਮਿਲਾ ਕੇ ਕੁਝ ਦੇਰ ਚਲਾਓ ਅਤੇ ਭੁੰਨ੍ਹੋ।
ਹੁਣ ਇਸ ‘ਚ ਚਿਕਨ ਸਟਾਕ ਮਿਲਾ ਕੇ ਗੈਸ ਘੱਟ ਕਰਕੇ ਪਕਾਓ ਅਤੇ ਇਸ ‘ਚ ਉਬਲੇ ਚਿਕਨ ਦੇ ਟੁਕੜੇ, ਨਮਕ ਅਤੇ ਨਿੰਬੂ ਦਾ ਛਿੱਲਕਾ ਪਾ ਕੇ 1-2 ਮਿੰਟ ਤੱਕ ਪਕਾਓ ਅਤੇ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
ਹਰੇ ਧਨੀਆਂ ਅਤੇ ਨਿੰਬੂ ਦੇ ਰਸ ਨਾਲ ਸਜਾਓ।
ਫ਼ਿਰ ਇਕ ਭਾਂਡੇ ‘ਚ ਪੱਕੇ ਹੋਏ ਚਾਵਲ ਨਿਕਾਲ ਕੇ ਉਪਰ ਤਿਆਰ ਸੂਪ ਨੂੰ ਪਾਓ ਅਤੇ ਗਰਮਾ-ਗਰਮ ਪਰੋਸੋ।

LEAVE A REPLY