download-300x150ਗੋਆ ਵਿੱਚ ਨਵੇਂ ਸਾਲ ਦੇ ਜਸ਼ਨ ਤੋਂ ਬਾਅਦ ਇੱਕ ਨੌਜਵਾਨ ਦੀ ਭੇਦਭਰੀ ਮੌਤ ਦੇ ਮੱਦੇਨਜ਼ਰ ਪੁੱਛਗਿੱਛ ਦੇ ਦੌਰਾਨ ਇੱਕ ਲੜਕੀ ਦੇ ਅੰਗ ਵਿੱਚ ਮਿਰਚ ਦਾ ਪਾਊਡਰ ਪਾ ਕੇਣ ਦਾ ਮਾਮਲਾ ਸਾਹਮਣੇ ਆਇਆ ਪਰ ਇਹ ਕੋਈ ਇੱਕੱਲਾ ਮਾਮਲਾ ਨਹੀਂ ਸੀ। ਔਰਤਾਂ ਦੇ ਨਾਜ਼ੁਕ ਅੰਗਾਂ ਤੇ ਇਸ ਕਿਸਮ ਦੀ ਦਰਿੰਦਗੀ ਦੀਆਂ ਵਾਰਦਾਤਾਂ ਆਮ ਹਨ। ਔਰਤ ਤਾਂ ਔਰਤ, ਛੋਟੀਆਂ ਬੱਚੀਆਂ ਦੇ ਨਾਲ ਵੀ ਅਜਿਹੇ ਵਾਕੇ ਪੇਸ਼ ਆਉਂਦੇ ਹਨ।
ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਦੇ ਪਰਪੋੜੀ ਇਲਾਕੇ ਵਿੱਚ ਦੁਕਲਹੀਨ ਬਾਈ ਨਾਮੀ ਇੱਕ ਔਰਤ ‘ਤੇ ਤਾਂਤਰਿਕ ਹੋਣ ਦੇ ਸ਼ੱਕ ਦੇ ਕਾਰਨ ਪੂਰੇ ਪਿੰਡ ਦੇ ਸਾਹਮਣੇ ਉਸ ਦੇ ਸਾਰੇ ਕੱਪੜੇ ਉਤਾਰੇ ਗਏ ਅਤੇ ਫ਼ਿਰ ਉਸ ਦੇ ਅੰਗ ਵਿੱਚ ਮਿਰਚ ਦਾ ਪਾਊਡਰ ਪਾ ਦਿੱਤਾ ਗਿਆ। ਕਰਨਾਲ, ਹਰਿਆਣਾ ਵਿੱਚ ਇੱਕ ਰਿਕਸ਼ਾ ਚਲਾਉਣ ਵਾਲੇ ਨੇ ਆਪਣੀ ਪਤਨੀ ਤੇ ਬਦਚਲਣੀ ਦਾ ਦੋਸ਼ ਲਗਾ ਕੇ ਉਸ ਦੇ ਅੰਗ ਵਿੱਚ ਮਿਰਚ ਦਾ ਪਾਊਡਰ ਪਾ ਦਿੱਤਾ ਸੀ। ਸ਼ਰਮ ਦੇ ਮਾਰੇ ਉਸ ਔਰਤ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਪਰ ਜਦੋਂ ਹਾਲਤ ਵਿਗੜਦੀ ਚਲੀ ਗਈ ਤਾਂ ਮਾਮਲਾ ਸਾਹਮਣੇ ਆਇਆ। ਤਾਂ ਜੋ ਕਿ ਪੁਲਿਸ ਨੇ ਹਸਪਤਾਲ ਵਿੱਚ ਉਸ ਦਾ ਇਲਾਜ ਕਰਵਾਇਆ।
ਦੋਸ਼ੀ ਦੇ ਲੜਕੇ ਦੇ ਮੁਤਾਬਕ ਉਸ ਦੇ ਪਿਤਾ ਨੇ ਅਜਿਹਾ ਘਿਨੌਣਾ ਕੰਮ ਪਹਿਲਾਂ ਵੀ ਕਈ ਵਾਰ ਕੀਤਾ ਸੀ। ਪੱਛਮੀ ਬੰਗਾਲ ਵਿੱਚ ਵੀਰਭੂਮ ਜ਼ਿਲ੍ਹੇ ਦੇ ਨਾਨੂਰ ਥਾਣੇ ਦੇ ਕੀਰਣਹਾਰ ਇਲਾਕੇ ਵਿੱਚ ਤ੍ਰਿਣਾਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿੱਚਕਾਰ ਬੰਬਾਰੀ ਦੀਆਂ ਘਟਨਾਵਾਂ ਹੋਈਆਂ।
ਇਸ ਘਟਨਾ ਦੇ ਦੌਰਾਨ ਤ੍ਰਿਣਾਮੂਲ ਕਾਂਗਰਸ ਦੇ ਪੰਚਾਇਤ ਪ੍ਰਧਾਨ ਦੇ ਘਰੇ ਵੀ ਬੰਬ ਨਾਲ ਹਮਲਾ ਹੋਇਆ। ਇਸ ਘਟਨਾ ਵਿੱਚ ਪੁਲਿਸ ਨੇ ਪਾਡੂਈ ਦੇ ਸਾਤੋਰ ਪਿੰਡ ਦੇ ਸ਼ੇਖ ਮਿਠੁਨ ਨਾਂ ਦੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਸ਼ੇਖ ਮਿਠੁਨ ਭਾਜਪਾ ਦਾ ਸਮਰਥਕ ਹੈ ਅਤੇ ਸਥਾਨਕ ਭਾਜਪਾ ਨੇਤਾਵਾਂ ਦੇ ਉਕਸਾਵੇ ਵਿੱਚ ਆ ਕੇ ਉਸ ਨੇ ਪੰਚਾਇਤ ਪ੍ਰਧਾਨ ਦੇ ਘਰ ਤੇ ਬੰਬ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਸ਼ੇਖ ਮਿਠੁਨ ਖੁਦ ਵੀ ਜ਼ਖਮੀ ਹੋ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਹਮਲੇ ਦੀ ਘਟਨਾ ਤੋਂ ਬਾਅਦ ਪਾਨਾਗੜ੍ਹ ਦੇ ਇੱਕ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਇਲਾਜ ਤੋਂ ਬਾਅਦ ਉਹ ਆਪਣੀ ਮਾਂ ਦੇ ਪੇਕੇ ਘਰ ਜਾ ਕੇ ਲੁਕਿਆ ਸੀ।
ਇੱਧਰ ਮਾਮਲੇ ਦੀ ਜਾਂਚ ਟੀਮ ਤ੍ਰਿਣਾਮੂਲ ਕਾਂਗਰਸ ਦੇ ਸਥਾਨਕ ਲੀਡਰਾਂ ਦੇ ਨਾਲ ਸ਼ੇਖ ਮਿਠੁਨ ਦੀ ਗ੍ਰਿਫ਼ਤਾਰੀ ਦ ੇਲਈ ਉਸ ਦੇ ਘਰ ਗਈ ਪਰ ਘਰ ਤੇ ਉਹ ਨਹੀਂ ਮਿਲਿਆ। ਤਾਂ ਪੁਲਿਸ ਨੇ ਦੇਵਸ਼ਾਲਾ ਪਿੰਡ ਵਿੱਚ ਉਸ ਦੇ ਰਿਸ਼ਤੇਦਾਰਾਂ ਦੇ ਘਰ ਛਾਪਾ ਮਾਰਿਆ। ਉਥੇ ਵੀ ਸ਼ੇਖ ਮਿਠੁਨ ਨਾ ਮਿਲਿਆ ਤਾਂ ਤ੍ਰਿਣਾਮੂਲ ਕਾਂਗਰਸ ਦੇ ਨੇਤਾਵਾਂ ਦੇ ਦਬਾਅ ਵਿੱਚ ਆ ਕੇ ਪੁਲਿਸ ਮਿਠੁਨ ਦੀ ਮਾਂ ਸਈਫ਼ੂਨੇਸਾ ਬੀਵੀ ਨੂੰ ਚੁੱਕ ਲਿਆਈ। ਦੋਸ਼ ਹੈ ਕਿ ਫ਼ਰਾਰ ਸ਼ੇਖ ਮਿਠੁਨ ਦਾ ਪਤਾ ਪੁੱਛਣ ਦੇ ਲਈ ਪਾੜੂਈ ਥਾਣੇ ਦੇ ਮੁਖੀ ਅਮਰਜੀਤ ਵਿਸ਼ਵਾਸ, ਬੋਲਪੁਰ ਥਾਣੇ ਦੇ ਅਫ਼ਸਰਾਂ ਅਤੇ ਸਥਾਨਕ ਤ੍ਰਿਣਾਮੂਲ ਕਾਂਗਰਸ ਦੇ 2 ਲੀਡਰਾਂ ਦੀ ਮੌਜੂਦਗੀ ਵਿੱਚ 18 ਜਨਵਰੀ ਦੀ ਠੰਡੀ ਰਾਤ ਨੂੰ ਰਾਤ ਭਰ ਜੰਗਲ ਵਿੱਚ ਸਈਫ਼ੂਨੇਸਾ ਬੀਵੀ ਤੇ ਬੇਰਹਿਮੀ ਨਾਲ ਜੁਲਮ ਕੀਤਾ ਗਿਆ।
ਸਭ ਤੋਂ ਪਹਿਲਾਂ ਤਾਂ ਸਈਫ਼ੂਨੇਸਾ ਬੀਵੀ ਨੂੰ ਜੰਗਲ ਵਿੱਚ ਇੱਕ ਦਰਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ। ਉਸਨੂੰ ਇੰਨਾ ਕੁੱਟਿਆ ਗਿਆ ਕਿ ਪੁਲਿਸ ਦੀਆਂ 2-3 ਲਾਠੀਆਂ ਟੁੱਟ ਗਈਆਂ। ਕੁੱਟਮਾਰ ਕਾਰਨ ਬੀਵੀ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਟੁੱਟ ਗਈਆਂ ਸਨ। ਬਲੇਡ ਨਾਲ ਉਸ ਦੇ ਸਰੀਰ ਤੇ ਸੱਟਾਂ ਮਾਰੀਆਂ ਗਈਆਂ।
ਦੋਵੇਂ ਹਥੇਲੀਆਂ ਨੂੰ ਬਲੇਡ ਨਾਲ ਕੱਟ ਕੇ ਜ਼ਖਮੀ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਸਈਫ਼ੁਨੇਸਾ ਬੀਵੀ ਦੇ ਅੰਗ ਵਿੱਚ ਖਾਰਜ ਅਤੇ ਜਲਣ ਪੈਦਾ ਕਰਨ ਦੇ ਲਈ ਜ਼ਹਿਰੀਲੀਆਂ ਪੱਤੀਆਂ ਨੂੰ ਰਗੜ ਦਿੱਤਾ ਗਿਆ।
ਇੰਨੇ ਜੁਲਮਾਂ ਤੋਂ ਬਾਅਦ ਸਈਫ਼ੁਨੇਸਾ ਬੀਵੀ ਜਦੋਂ ਬੇਹੋਸ਼ ਹੋ ਗਈ ਤਾਂ ਥਾਣੇ ਲਿਆ ਕੇ ਉਸ ਨੂੰ ਰਾਤ ਭਰ ਦੇ ਲਈ ਲੁੱਟ ਦਿੱਤਾ ਗਿਆ। ਗੰਭੀਰ ਜ਼ਖਮੀ ਹਾਲਤ ਵਿੱਚ ਪੁਲਿਸ ਨੇ ਸਵੇਰੇ ਉਸਨੂੰ ਛੱਡ ਦਿੱਤਾ। ਡਿੱਗਦੀ-ਢਹਿੰਦੀ ਜਦੋਂ ਉਹ ਕਿਸੇ ਤਰ੍ਹਾਂ ਹਸਪਤਾਲ ਪਹੁੰਚੀ ਤਾਂ ਘਰ ਵਾਲੇ ਉਸਨੂੰ ਹਸਪਤਾਲ ਲੈ ਗਏ।
ਬਾਅਦ ਵਿੱਚ ਸਿਹਤ ਕੇਂਦਰ ਨੇ ਉਸਨੂੰ ਵੀਰਭੂਮ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ। ਜਦੋਂ ਪੀੜਤਾ ਦਾ ਪਤੀ ਸਬੂਰ ਸ਼ੇਖ ਪਾਡੂਈ ਥਾਣੇ ਵਿੱਚ ਪੁਲਿਸ ਦੇ ਖਿਲਾਫ਼ ਪਰਜਾ ਦਰਜ ਕਰਵਾਉਣ ਪਹੁੰਚਿਆ ਤਾਂ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਨਾ ਕੇਵਲ ਇਨਕਾਰ ਕਰ ਦਿੱਤਾ, ਬਲਕਿ ਉਸਨੂੰ ਧੱਕੇ ਦੇ ਕੇ ਬਾਹਰ ਸੁੱਟ ਦਿੱਤਾ। ਪੁਲਿਸ ਦੀ ਇਹ ਦਰਿੰਦਗੀ ਦੇਖ ਕੇ ਪਿੰਡ ਵਾਲਿਆਂ ਵਿੱਚ ਗੁੱਸਾ ਭੜਕ ਗਿਆ ਤਾਂ ਘਟਨਾ ਦਾ ਰਾਜਨੀਤਿਕ ਫ਼ਾਇਦਾ ਲੈਣ ਦੇ ਲਈ ਖੱਬੇ ਪੱਖੀਆਂ ਤੋਂ ਲੈ ਕੇ ਕਾਂਗਰਸੀ ਵੀ ਆ ਗਏ। ਮਾਮਲਾ ਫ਼ਿਲਹਾਲ ਕਲਕੱਤਾ ਹਾਈਕੋਰਟ ਵਿੱਚ ਪੈਂਡਿੰਗ ਹੈ। ਅਜਿਹੀ ਹੀ ਇੱਕ ਘਟਨਾ ਪਿਛਲੇ ਸਾਲ ਟੀਟਾਗੜ੍ਹ ਪੁਲਿਸ ਸਟੇਸ਼ਲ ਦੇ ਅਧੀਨ ਇਲਾਕੇ ਵਿੱਚ ਵੀ ਹੌਈ ਸੀ। ਟੀਟਾਗੜ੍ਹ ਦੀ ਇੱਕ ਔਰਤ ਸੰਧਿਆ ਸੇਨ ਨੇ ਆਪਣੀ 6 ਸਾਲ ਦੀ ਲੜਕੀ ਨੂੰ ਬਿਸਤਰ ਵਿੱਚ ਪਿਸ਼ਾਬ ਕਰਨ ਦੀ ਸਜ਼ਾ ਦੇ ਤੌਰ ਤੇ ਉਸ ਦੇ ਅੰਗ ਵਿੱਚ ਮਿਰਚਾਂ ਦਾ ਪਾਊਡਰ ਪਾ ਦਿੱਤਾ ਸੀ।
ਟੀਟਾਗੜ੍ਹ ਪੁਲਿਸ ਦੇ ਮੁਤਾਬਕ ਸ਼ਿਆਮਲ ਸੇਨ ਅਤੇ ਸੰਧਿਆ ਦੇ ਕੋਈ ਔਲਾਦ ਨਹੀਂ ਸੀ। ਉਹਨਾ ਨੇ 6 ਸਾਲ ਦੀ ਇੱਕ ਲੜਕੀ ਨੂੰ ਗੋਦ ਲਿਆ ਸੀ। ਦਰਅਸਲ ਬੱਚੀ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਉਹ ਆਪਣੀ ਇੱਕ ਚਾਚੀ ਦੇ ਕੋਲ ਪਲ ਰਹੀ ਸੀ। ਪਰ ਚਾਚੀ ਨੇ ਮਾਲੀ ਹਾਲਤ ਖਰਾਬ ਹੋਣ ਦੇ ਕਾਰਨ ਸੇਨ ਜੋੜੇ ਨੂੰ ਬੱਚੀ ਦੇ ਦਿੱਤੀ। ਗੋਦ ਲੈਣ ਦੀ ਕਾਨੂੰਨੀ ਖਾਨਾਪੂਰਤੀ ਨਹੀਂ ਕੀਤੀ ਗਈ ਸੀ। ਫ਼ਿਲਹਾਲ ਇਹ ਮਾਮਲਾ ਸਾਹਮਣੇ ਆਉਣ ਤੋਂ ਬਅਦ ਪੁਲਿਸ ਨੇ ਸੇਨ ਜੋੜੇ ਨੁੰ ਗ੍ਰਿਫ਼ਤਾਰ ਕੀਤਾ ਅਤੇ ਗੰਭੀਰ ਹਾਲਤ ਵਿੱਚ ਬੱਚੀ ਨੁੰ ਕੋਲਕਾਤਾ ਦੇ ਆਰਜੀ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ। ਲਿਾਜ ਤੋਂ ਬਾਅਦ ਬੱਚੀ ਦੀ ਕੌਂਸਲਿੰਗ ਚੱਲ ਰਹੀ ਹੈ।
ਹਾਲਾਂਕਿ ਗ੍ਰਿਫ਼ਤਾਰੀ ਤੋਂ ਬਅਦ ਸ਼ਿਆਮਲ ਸੇਨ ਨੂੰ ਜਮਾਨਤ ਮਿਲ ਗਈ ਪਰ ਸੰਧਿਆ ਸੇਨ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਫ਼ਿਲਹਾਲ ਤਾਂ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਜ਼ਿਲ੍ਹਾ ਬਾਲ ਕਲਿਆਣ ਸਮਿਤੀ ਦੇ ਕੋਲ ਹੈ।

LEAVE A REPLY