1ਮੁਰਾਦਾਬਾਦ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੈਂ ਗਰੀਬਾਂ ਦੇ ਹੱਕ ਦੀ ਲੜਾਈ ਲੜ ਰਿਹਾ ਹਾਂ| ਅੱਜ ਉਤਰ ਪ੍ਰਦੇਸ ਦੇ ਮੁਰਾਦਾਬਾਦ ਵਿਚ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇਸ ਵਿਚ ਭ੍ਰਿਸ਼ਟਾਚਾਰ ਨੇ ਗਰੀਬਾਂ ਦਾ ਹੱਕ ਖੋਹ ਲਿਆ ਹੈ| ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਸਾਰੀਆਂ ਮੁਸੀਬਤਾਂ ਦੀ ਜੜ੍ਹ ਬਣਦੀ ਜਾ ਰਹੀ ਹੈ, ਇਸ ਲਈ ਇਸ ਨੂੰ ਖਤਮ ਕਰਨ ਲਈ ਕਦਮ ਚੁੱਕਿਆ ਹੈ| ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵਿਚ ਨੋਟਾਂ ਦੇ ਬੰਡਲ ਛਪਦੇ ਸਨ ਅਤੇ ਇਹ ਗਰੀਬਾਂ ਤੱਕ ਨਹੀਂ ਪਹੁੰਚ ਪਾਉਂਦੇ ਸਨ, ਇਹ ਸਭ ਨੂੰ ਪਤਾ ਹੈ ਕਿ ਇਹ ਕਿਥੇ ਜਾਂਦੇ ਸਨ| ਉਹਨਾਂ ਕਿਹਾ ਕਿ ਮੈਂ ਗਰੀਬਾਂ ਦੇ ਹੱਕ ਦੀ ਲੜਾਈ ਲੜ ਰਿਹਾ ਹਾਂ|
ਉਹਨਾਂ ਕਿਹਾ ਕਿ ਲੋਕਾਂ ਨੂੰ ਪਤਾ ਹਨ ਕਿ ਸਾਡੇ ਇਰਾਦੇ ਨੇਕ ਹਨ| ਉਹਨਾਂ ਕਿਹਾ ਕਿ ਮੈਂ ਦੇਸ ਵਾਸੀਆਂ ਦੇ ਤਿਆਗ ਨੂੰ ਵਿਅਰਥ ਨਹੀਂ ਜਾਣ ਦੇਵਾਂਗਾ|

LEAVE A REPLY