2ਅੰਮ੍ਰਿਤਸਰ  : ਅੰਮ੍ਰਿਤਸਰ ਵਿਚ ਹੋ ਰਹੇ ਹਾਰਟ ਆਫ ਏਸ਼ੀਆ ਸੰਮੇਲਨ ਵਿਚ ਅੱਤਵਾਦ ਦੇ ਮੁੱਦੇ ‘ਤੇ ਭਾਰਤ ਵਲੋਂ ਪਾਕਿਸਤਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਵੇਗੀ| ਇਸ ਕੋਸ਼ਿਸ਼ ਵਿਚ ਭਾਰਤ ਨੂੰ ਅਫਗਾਨਿਸਤਾਨ ਦਾ ਸਾਥ ਵੀ ਮਿਲ ਸਕਦਾ ਹੈ| ਜ਼ਿਕਰਯੋਗ ਹੈ ਕਿ ਇਸ ਸੰਮੇਲਨ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਸਲਾਹਕਾਰ ਸਰਤਾਜ ਅਜ਼ੀਜ਼ ਵੀ ਸ਼ਿਰਕਤ ਕਰ ਰਹੇ ਹਨ| ਵਰਣਨਯੋਗ ਹੈ ਕਿ ਪਾਕਿਸਤਾਨ ਵਲੋਂ ਨਾ ਕੇਵਲ ਵਾਰ-ਵਾਰ ਜੰਗਬੰਦੀ ਦਾ ਉਲੰਘਣ ਕੀਤਾ ਜਾ ਰਿਹਾ ਹੈ, ਬਲਕਿ ਇਸ ਪੜੌਸੀ ਦੇਸ਼ ਵਲੋਂ ਆ ਰਹੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਕਈ ਸੈਨਿਕ ਸ਼ਹੀਦ ਵੀ ਹੋਏ ਹਨ| ਇਸ ਸੰਮੇਲਨ ਵਿਚ ਦੂਸਰੇ ਦੇਸ਼ਾਂ ਦਾ ਭਾਰਤ ਨੂੰ ਸਹਿਯੋਗ ਮਿਲਣ ਦੀ ਪੂਰੀ ਉਮੀਦ ਕੀਤੀ ਜਾ ਰਹੀ ਹੈ|

LEAVE A REPLY