6ਮੁੰਬਈ  : ਮੁੰਬਈ ਟੈਸਟ ਵਿਚ ਮਹਿਮਾਨ ਟੀਮ ਇੰਗਲੈਂਡ ਨੇ ਪਹਿਲੇ ਦਿਨ 5 ਵਿਕਟਾਂ ਤੇ 288 ਦੌੜਾਂ ਬਣਾਈਆਂ| ਸਲਾਮੀ ਬੱਲੇਬਾਜ਼ ਜੇਨਿੰਗ ਨੇ ਜਿੱਥੇ 112 ਦੌੜਾਂ ਦੀ ਪਾਰੀ ਖੇਡੀ, ਉਥੇ ਕੁੱਕ ਨੇ 46 ਦੌੜਾਂ ਬਣਾਈਆਂ| ਇਸ ਤੋਂ ਇਲਾਵਾ ਮੋਇਨ ਅਲੀ ਨੇ 50 ਤੇ ਰੂਟ ਨੇ 21 ਦੌੜਾਂ ਬਣਾਈਆਂ| ਭਾਰਤ ਵਲੋਂ ਸਭ ਤੋਂ ਵੱਧ 4 ਵਿਕਟਾਂ ਅਸ਼ਵਿਨ ਨੇ ਹਾਸਿਲ ਕੀਤੀਆਂ, ਜਦੋਂ ਕਿ ਇਕ ਵਿਕਟ ਰਵਿੰਦਰ ਜਡੇਜਾ ਨੇ ਹਾਸਿਲ ਕੀਤੀ|
ਇਸ ਤੋਂ ਪਹਿਲਾਂ ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ| ਇੰਗਲੈਂਡ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਹਾਲਾਂਕਿ ਬਾਅਦ ਵਿਚ ਵਿਕਟਾਂ ਡਿੱਗਣ ਨਾਲ ਇੰਗਲੈਂਡ ਦੀ ਰਨਾਂ ਦੀ ਰਫਤਾਰ ਥੋੜ੍ਹੀ ਘਟ ਜ਼ਰੂਰ ਗਈ, ਪਰ ਰੁਕੀ ਨਹੀਂ| ਦਿਨ ਦੀ ਖੇਡ ਖਤਮ ਹੋਣ ਤੱਕ ਬੇਨ ਸਟੋਕਸ 25 ਅਤੇ ਬਟਲਰ 18 ਦੌੜਾਂ ਬਣਾ ਕੇ ਕ੍ਰੀਜ਼ ਤੇ ਸਨ|

LEAVE A REPLY