2ਨਵੀਂ ਦਿੱਲੀ : ਸੰਸਦ ਵੀਡੀਓ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੰਸਦੀ ਕਮੇਟੀ ਨੇ ਮੌਜੂਦਾ ਸਰਦ ਰੁੱਤ ਸਮਾਗਮ ਦੀਆਂ ਬਾਕੀ ਬੈਠਕਾਂ ਵਿਚੋਂ ਬਰਖਾਸਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ| ਸੰਸਦੀ ਕਮੇਟੀ ਨੇ ਭਗਵੰਤ ਮਾਨ ਨੂੰ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਕਾਰਨ ਦਾ ਦੋਸ਼ੀ ਠਹਿਰਾਉਂਦਿਆਂ ਇਹ ਫੈਸਲਾ ਸੁਣਾਇਆ ਹੈ|
ਵਰਣਨਯੋਗ ਹੈ ਕਿ ਭਗਵੰਤ ਮਾਨ ਨੇ ਆਪਣੀ ਰਿਹਾਇਸ਼ ਤੋਂ ਲੈ ਕੇ ਸੰਸਦ ਤੱਕ ਦੀ ਵੀਡੀਓ ਫੇਸਬੁੱਕ ‘ਤੇ ਅਪਲੋਡ ਕੀਤੀ ਸੀ, ਜਿਸ ਨੂੰ ਲੈ ਕੇ ਉਹ ਵਿਵਾਦਾਂ ਵਿਚ ਘਿਰ ਗਏ ਸਨ| ਇਸ ਦੌਰਾਨ ਭਗਵੰਤ ਮਾਨ ਨੇ ਮੁਆਫੀ ਵੀ ਮੰਗੀ ਸੀ, ਪਰ ਸੰਸਦੀ ਕਮੇਟੀ ਦਾ ਫੈਸਲਾ ਆਉਣ ਤੱਕ ਉਹਨਾਂ ਤੇ ਬਾਕੀ ਬੈਠਕਾਂ ਵਿਚ ਹਿੱਸਾ ਲੈਣ ਤੇ ਰੋਕ ਲਾ ਦਿੱਤੀ ਸੀ|

LEAVE A REPLY