2ਬੈਂਗਲੁਰੂ :  ਸੀ.ਬੀ.ਆਈ. ਨੇ ਰਿਜ਼ਰਵ ਬੈਕ ਆਫ ਇੰਡੀਆ (ਆਰ.ਬੀ.ਆਈ) ਦੇ ਇਕ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਬੈਂਗਲੁਰੂ ‘ਚ ਬਤੌਰ ਸੀਨੀਅਰ ਵਿਸ਼ੇਸ਼ ਅਸੀਸਟੈਂਟ ਤੈਨਾਤ ਹੈ। 1.51 ਕੋਰੜ ਰੁਪਏ ਦੇ ਪੁਰਾਣੇ ਨੋਟ ਬਦਲਣ ਦੇ ਦੋਸ਼ ‘ਚ ਅਧਿਕਾਰੀ ਕੇ.ਮਿਸ਼ੇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੇ ਕੋਲੋਂ ਕਈ ਮਹੱਤਵਪੂਰਨ ਦਸਤਾਵੇਜ ਵੀ ਬਰਾਮਦ ਹੋਏ ਹਨ। ਸਟੇਟ ਬੈਂਕ ਆਫ ਮੈਸੂਰ ‘ਚ ਹੋਏ ਘਪਲੇ ‘ਚ ਮਿਸ਼ੇਲ ਦਾ ਨਾਂ ਹੈ ਉਹ ਨੋਟ ਬਦਲਣ ‘ਚ ਬੈਂਕ ਅਧਿਕਾਰੀਆਂ ਦੀ ਮਦਦ ਕਰ ਰਿਹਾ ਸੀ। ਇਸ ਮਾਮਲੇ ‘ਚ ਸੀ.ਬੀ.ਆਈ. ਨੇ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕੋਲ ਸੀ.ਬੀ.ਆਈ ਨੇ 16 ਲੱਖ 84 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
ਫਿਲਹਾਲ ਦੋਸ਼ੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਸੀ.ਬੀ.ਆਈ ਜਲਦ ਇਸ ਮਾਮਲੇ ‘ਚ ਹੈਰਾਨ ਕਰਨ ਵਾਲੇ ਖੁਲਾਸੇ ਕਰਦੇ ਹੋਏ ਕਈ ਹੋਰ ਗ੍ਰਿਫਤਾਰੀਆਂ ਕਰ ਸਕਦੀ ਹੈ। ਹਵਾਲਾ ਆਪਰੇਟਰ ਕੇ.ਵੀ ਵਰਿੰਦਰ ਨੂੰ ਵੀ ਬੈਂਗਲੁਰੂ ‘ਚ ਗ੍ਰਿਫਤਾਰ ਕੀਤਾ ਹੈ। ਨਾਲ ਹੀ ਬੈਂਗਲੁਰੂ ਦੇ ਹੀ 4 ਬੈਂਕ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਬੈਂਕ ਅਧਿਕਾਰੀਆਂ ਦੀ ਮਿਲੀਭਗਤ ਨਾਲ ਕਾਲੇ ਧਨ ਨੂੰ ਸਫੇਦ ਕਰਨ ਦਾ ਇਕ ਮਾਮਲਾ ਦਿੱਲੀ ‘ਚ ਸਾਹਮਣੇ ਆਇਆ ਸੀ, ਜਿੱਥੇ ਐਕਸੀਸ ਬੈਂਕ ਦੇ ਪ੍ਰਬੰਧਕਾਂ ਨੇ ਸੋਨੇ ਦੀਆਂ ਈਟਾਂ ਲੈ ਕੇ ਤਕਰੀਬਨ 40 ਕਰੋੜ ਦੇ ਕਾਲੇ ਧਨ ਨੂੰ ਸਫੇਦ ਕੀਤਾ ਸੀ।

LEAVE A REPLY