6ਨਵੀਂ ਦਿੱਲੀ — ਕਾਂਗਰਸ ‘ਤੇ ਨਿਸ਼ਾਨਾ ਕਸਦੇ ਹੋਏ ਵਿੱਤ ਮੰਤਰੀ ਅਰੁਣ ਜੇਟਲੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਦਾ ਘੋਟਾਲਿਆਂ ਦਾ ਰਿਕਾਰਡ ਰਿਹਾ ਹੈ, ਜਿਸ ਨਾਲ ਉਸ ਨੂੰ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ-ਰੋਧਕ ਅਭਿਆਨ ਦੇ ਸਾਹਮਣੇ ਕਾਫੀ ਪਰੇਸ਼ਾਨੀ ਹੋ ਰਹੀ ਹੈ। ਸਰਕਾਰ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਨੇ ਕਿਹਾ ਕਿ 500 ਅਤੇ 1000 ਰੁਪਏ ਨੋਟਾਂ ‘ਤੇ ਰੋਕ ਨਾਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵੱਧਣ ਵਾਲੀ ਅਰਥ-ਵਿਵਸਥਾ ਨੂੰ ਘੱਟ ਨਕਦੀ ਅਤੇ ਡਿਜੀਟਲ ਭੁਗਤਾਨ ਵਾਲੀ ਅਰਥ-ਵਿਵਸਥਾ ‘ਚ ਬਦਲਣ ‘ਚ ਮਦਦ ਮਿਲੇਗੀ। ਇਸ ਵਿਵਸਥਾ ‘ਚ ਜਿਥੇ ਇਕ ਪਾਸੇ ਟੈਕਸ ਮਾਲ ਵੱਧੇਗਾ ਉਥੇ ਦੂਜੇ ਪਾਸੇ ਚੋਰੀ ‘ਤੇ ਲਗਾਮ ਲਗੇਗੀ। ਜੇਟਲੀ ਨੇ ਕਿਹਾ ਕਿ ਇਸ ਤੋਂ ਇਲਾਵਾ ਨਕਦ ਖਰਚ ‘ਚ ਪੈਨ ਦਾ ਯਕੀਨਨ ਤੌਰ ‘ਤੇ ਉਪਯੋਗ ਹੋਣ ਨਾਲ ਭ੍ਰਿਸ਼ਟਾਚਾਰ ‘ਚ ਕਮੀ ਲਿਆਉਣ ‘ਚ ਮਦਦ ਮਿਲੇਗੀ। ਨੋਟਬੰਦੀ ਨਾਲ ਪੈਦਾ ਹੋਈਆਂ ਮੁਸ਼ਕਿਲਾਂ ਦਾ ਹੱਲ ਤੇਜ਼ੀ ਨਾਲ ਕਾਨੂੰਨੀ ਕਰੰਸੀ ਦੇ ਚਲਨ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਹਰ ਰੋਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 2004 ਤੋਂ 2014 ਦੇ 10 ਸਾਲ ਦੇ ਸ਼ਾਸਨ ਕਾਲ ‘ਚ ਭ੍ਰਿਸ਼ਟਾਚਾਰ ਜਾਂ ਕਾਲੇ ਧਨ ਦੇ ਖਿਲਾਫ ਇਕ ਵੀ ਕਦਮ ਨਹੀਂ ਚੁੱਕਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸ਼ਾਸਨ ਦੇ ਦੌਰਾਨ 2 ਜੀ ਸਪੈਕਟ੍ਰਮ ਤੋਂ ਲੈ ਕੇ ਕੋਲਾ ਬਲਾਕ ਘੋਟਾਲਾ ਅਤੇ ਵੀ. ਵੀ. ਆਈ. ਪੀ. ਹੈਲੀਕਾਪਟਰ ਖਰੀਦਣ ਲਈ ਅਗਸਤਾ ਵੈਸਟਲੈਂਡ ਨਾਲ ਸਮਝੌਤੇ ‘ਚ ਭ੍ਰਿਸ਼ਟਾਚਾਰ ਅਤੇ ਹੋਰ ਘੋਟਾਲੇ ਸ਼ਾਮਲ ਹਨ।

LEAVE A REPLY