4ਨਵੀਂ ਦਿੱਲੀ— ਰਾਜਧਾਨੀ ‘ਚ ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਮੰਗਲਵਾਰ ਨੂੰ ਬੈਂਕਾਂ ਦੇ ਖੁੱਲ੍ਹਣ ਦੇ ਨਾਲ ਹੀ ਉਨ੍ਹਾਂ ਦੇ ਸਾਹਮਣੇ ਨਕਦੀ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਉੱਤਰੀ ਦਿੱਲੀ ਦੇ ਵਿਜੇ ਨਗਰ ਇਲਾਕੇ ‘ਚ ਸਵੇਰ ਤੋਂ ਹੀ ਵੱਖ-ਵੱਖ ਬੈਂਕਾਂ ਦੇ ਸਾਹਮਣੇ ਵੱਡੀ ਗਿਣਤੀ ‘ਚ ਲੋਕ ਖੜ੍ਹੇ ਦਿਖਾਈ ਦਿੱਤੇ। ਇੱਥੇ ਜ਼ਿਆਦਾਤਰ ਏ.ਟੀ.ਐੱਮ. ਖਾਲੀ ਰਹਿਣ ਅਤੇ ਇਕ-2 ‘ਚ ਹੀ ਨਕਦੀ ਹੋਣ ਕਾਰਨ ਲੋਕਾਂ ਨੂੰ ਮਜ਼ਬੂਰੀ ‘ਚ ਬੈਂਕਾਂ ਦੇ ਸਾਹਮਣੇ ਲਾਈਨ ਲਾਉਣੀ ਪਈ। ਇਲਾਕੇ ‘ਚ ਸਥਿਤ ਭਾਰਤੀ ਸਟੇਟ ਬੈਂਕ ਦੀ ਬਰਾਂਚ ‘ਚ ਵੀ ਕਮੋਵੇਸ਼ ਇਹੀ ਹਾਲ ਰਿਹਾ, ਹਾਲਾਂਕਿ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਦੇ ਸਾਹਮਣੇ ਘੱਟ ਲੋਕ ਦਿਖਾਈ ਦਿੱਤੇ।
ਐੱਚ.ਡੀ.ਐੱਫ.ਸੀ. ਅਤੇ ਐਕਸਿਸ ਬੈਂਕ ਵਰਗੇ ਨਿੱਜੀ ਬੈਂਕਾਂ ਦਾ ਵੀ ਇਹੀ ਹਾਲ ਰਿਹਾ। ਲਾਈਨ ‘ਚ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਕਾਲੇ ਧਨ ਦੇ ਖਿਲਾਫ ਨੋਟਬੰਦੀ ਦਾ ਫੈਸਲਾ ਸਹੀ ਕਦਮ ਤਾਂ ਹੈ ਪਰ ਇਸ ਨੂੰ ਲਾਗੂ ਕਰਨ ਦੇ ਪਹਿਲਾਂ ਉੱਚਿਤ ਵਿਵਸਥਾ ਕੀਤੀ ਜਾਣੀ ਚਾਹੀਦੀ ਸੀ। ਸੰਸਦ ਮਾਰਗ ਸਥਿਤ ਬੈਂਕਾਂ ਦੇ ਸਾਹਮਣੇ ਵੀ ਲੋਕਾਂ ਦੀ ਚੰਗੀ ਭੀੜ ਦਿਖਾਈ ਦਿੱਤੀ, ਹਾਲਾਂਕਿ ਇਲਾਕੇ ਦੀ ਜ਼ਿਆਦਾਤਰ ਏ.ਟੀ.ਐੱਮ. ਵੀ ਕੰਮ ਕਰ ਰਹੇ ਹਨ। ਇਨ੍ਹਾਂ ਕੇਂਦਰਾਂ ‘ਤੇ ਵੀ ਲੋਕ ਲੰਬੀ ਲਾਈਨ ਲਾਏ ਖੜ੍ਹੇ ਸਨ। ਇੱਥੇ ਭਾਰਤੀ ਸਟੇਟ ਬੈਂਕ ਦੇ ਏ.ਟੀ.ਐੱਮ. ਤੋਂ ਲੋਕ ਸੋਮਵਾਰ ਦੇਰ ਰਾਤ ਤੱਕ ਪੈਸੇ ਕੱਢਵਾਉਂਦੇ ਰਹੇ। ਬੈਂਕਾਂ ਅਤੇ ਏ.ਟੀ.ਐੱਮ. ‘ਚ ਨਕਦੀ ਦੀ ਸਥਿਤੀ ਦੇ ਹਿਸਾਬ ਨਾਲ ਲੁਟੀਅਨ ਖੇਤਰ ਦੀ ਸਥਿਤੀ ਰਾਜਧਾਨੀ ਦੇ ਹੋਰ ਇਲਾਕਿਆਂ ਦੀ ਤੁਲਨਾ ‘ਚ ਅਜੇ ਵੀ ਬਿਹਤਰ ਬਣੀ ਹੋਈ ਹੈ।

LEAVE A REPLY