8ਕੋਲਕਾਤਾ—ਨੋਟਬੰਦੀ ‘ਤੇ ਆਪਣਾ ਵਿਰੋਧ ਜਾਰੀ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਇਹ ਫੈਸਲਾ ਆਮ ਆਦਮੀ ਦੇ ਲਈ ਵੱਡਾ ਝਟਕਾ ਹੈ ਅਤੇ ਮਜ਼ਦੂਰਾਂ ਨੂੰ ਸਭ ਤੋਂ ਵੱਧ ਧੱਕਾ ਲੱਗਿਆ ਹੈ। ਉਨ੍ਹਾਂ ਨੇ ਇਕ ਟਵੀਟ ‘ਚ ਕਿਹਾ ਹੈ ਕਿ ‘ਨੋਟਬੰਦੀ ਆਮ ਆਦਮੀ ਦੇ ਲਈ ਵੱਡਾ ਅਤੇ ਮਜ਼ਦੂਰਾਂ ਦੇ ਲਈ ਜ਼ਿਆਦਾ ਝਟਕਾ ਹੈ। ਕਰੋੜਾਂ ਲੋਕ ਇਸ ਨੀਤੀ ਨਾਲ ਪੀੜਤ ਹੋਏ ਹਨ।
ਮਮਤਾ ਸ਼ੁਰੂ ਤੋਂ ਹੀ ਨੋਟਬੰਦੀ ਦਾ ਵਿਰੋਧ ਕਰ ਰਹੀ ਹੈ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਨੇ ਦਿੱਲੀ ‘ਚ ਵਿਰੋਧ ਧਰਨੇ ‘ਚ ਹਿੱਸਾ ਲਿਆ ਸੀ ਅਤੇ ਪਿਛਲੇ ਮਹੀਨੇ ਲਖਨਊ ਅਤੇ ਪਟਨਾ ‘ਚ ਵਿਰੋਧ ਅਸੈਂਬਲੀ ਦਾ ਵੀ ਆਯੋਜਨ ਕੀਤਾ ਸੀ।

LEAVE A REPLY