7ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਚੋਣਾਂ ਲਈ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ  ਨੇ ਅੱਜ ਪੰਜਾਬ ਫਰੰਟ ਦੇ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਜਾਰੀ ਸੂਚੀ ਅਨੁਸਾਰ ਅਜਨਾਲਾ ਤੋਂ ਗੁਰਿੰਦਰ ਸਿੰਘ ਜੌਹਲ, ਅਮਰਗੜ੍ਹ ਤੋਂ ਗੁਰਦਰਸ਼ਨ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਪ੍ਰਿੰ. ਸੂਬਾ ਸਿੰਘ, ਅੰਮ੍ਰਿਤਸਰ ਪੱਛਮੀ ਤੋਂ ਬਲਵਿੰਦਰ ਫੌਜੀ, ਅਟਾਰੀ ਤੋਂ ਜਗਤਾਰ ਸਿੰਘ ਗਿੱਲ, ਚੱਬੇਵਾਲ ਤੋਂ ਮਨਿੰਦਰ ਸਿੰਘ, ਲਹਿਰਾਗਾਗਾ ਤੋਂ ਮਾਸਟਰ ਰਾਜ ਕੁਮਾਰ, ਲੁਧਿਆਣਾ ਕੇਂਦਰੀ ਤੋਂ ਰਾਜੀਵ ਅਰੋੜਾ, ਲੁਧਿਆਣਾ ਦੱਖਣੀ ਤੋਂ ਕੰਵਰ ਰੰਜਨ, ਲੁਧਿਆਣਾ ਪੱਛਮੀ ਤੋਂ ਪ੍ਰੋ. ਸੰਤੋਖ ਸਿੰਘ ਔਜਲਾ, ਮਜੀਠਾ ਤੋਂ ਬਿਕਰਮਜੀਤ ਸਿੰਘ ਫਤਿਹਪੁਰ, ਨਾਭਾ ਤੋਂ ਪਰਮਜੀਤ ਸਿੰਘ ਨਾਭਾ, ਪਟਿਆਲਾ 2 ਤੋਂ ਪ੍ਰੋ. ਮੋਹਨਜੀਤ ਕੌਰ ਟਿਵਾਣਾ, ਪਾਇਲ ਤੋਂ ਐਡਵੋਕੇਟ ਇੰਦਰਜੀਤ ਸਿੰਘ ਅਤੇ ਰੋਪੜ ਤੋਂ ਜ਼ੋਰਾਵਰ ਸਿੰਘ ਭਾਓਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

LEAVE A REPLY