4ਨੋਇਡਾ :  ਨੋਇਡਾ ਦੇ ਸੈਕਟਰ 57 ਤੋਂ 18 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ ਕੀਤੇ ਗਏ ਹਨ ਅਤੇ ਇਸ ਸੰਬੰਧ ‘ਚ ਤਿੰਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਅੱਜ ਦੱਸਿਆ ਕਿ ਉੱਤਰ ਪ੍ਰਦੇਸ਼ ਅੱਤਵਾਦ ਵਿਰੋਧੀ ਦਸਤਾ ਅਤੇ ਟੈਕਸ ਵਿਭਾਗ ਦੇ ਦਲ ਨੇ ਬੀਤੀ ਸ਼ਾਮ ਤਿੰਨ ਦੋਸ਼ੀਆਂ (ਜਿੰਦ ਤੋਂ ਵਿਨੇ ਕੁਮਾਰ ਅਤੇ ਹਿਸਾਰ ਤੋਂ ਮਹਿੰਦਰ ਕੁਮਾਰ ਅਤੇ ਪ੍ਰਵੀਣ ਕੁਮਾਰ) ਨੂੰ ਗ੍ਰਿਫਤਾਰ ਕਰ ਲਿਆ ਹੈ। ਪੱਛਮੀ ਉੱਤਰ ਪ੍ਰਦੇਸ਼ ਬਰਾਂਚ ਦੇ ਡੀ. ਐੱਸ. ਪੀ. ਅਨੂਪ ਸਿੰਘ ਨੇ ਦੱਸਿਆ, ”ਅਜਿਹੀ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ 57 ਦੇ ਬਿਸ਼ਨਪੁਰਾ ਪਿੰਡ ‘ਚ ਕੁਝ ਲੋਕਾਂ ਕੋਲ ਬੇਹਿਸਾਬ ਮਾਤਰਾ ‘ਚ ਨਕਲੀ ਨੋਟ ਹਨ, ਜਿਸ ਤੋਂ ਬਾਅਦ ਇਹ ਗ੍ਰਿਫਤਾਰੀਆਂ ਹੋਈਆਂ।
ਉਨ੍ਹਾਂ ਨੇ ਦੱਸਿਆ ਕਿ ਦਲ ਨੇ ਦੋਸ਼ੀ ਦੀ ਕਾਰ ਦੀ ਤਲਾਸ਼ੀ ਲਈ, ਜਿਸ ‘ਚੋਂ 2000 ਰੁਪਏ ਦੇ ਨੋਟਾਂ ‘ਚ 18 ਲੱਖ ਰੁਪਏ ਦੇ ਨਵੇਂ ਨੋਟ ਮਿਲੇ। ਡੀ. ਐੱਸ. ਪੀ. ਨੇ ਦੱਸਿਆ ਕਿ ਉਸ ਦੇ ਕੋਲ ਕੋਈ ਨਕਲੀ ਰੁਪਏ ਜਾਂ ਪੁਰਾਣੇ ਨੋਟ ਬਰਾਮਦ ਨਹੀਂ ਹੋਏ। ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦਲ ਦੋਸ਼ੀ ਤੋਂ ਪੁੱਛਗਿਛ ਕਰ ਰਹੀ ਹੈ ਅਤ ਸੂਚਨਾ ਦੇ ਆਧਾਰ ‘ਤੇ ਅਜੇ ਹੋਰ ਗ੍ਰਿਫਤਾਰੀਆਂ ਅਤੇ ਜ਼ਬਤੀ ਕੀਤੇ ਜਾਣ ਦੀ ਸੰਭਾਵਨਾ ਹੈ।

LEAVE A REPLY