5ਮਜੀਠਾ— ਸਕਿਲ ਡਿਵੈੱਲਮੈਂਟ ਦੇ ਮੱਧ ਨਾਲ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇ ਮੱਧ ਨਾਲ ਜੋੜਨ ਲਈ ਮਜੀਠਾ ਹਲਕੇ ‘ਚ ਸਕਿਲ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਬਿਕਰਮ ਸਿੰਘ ਮਜੀਠੀਆ ਮੌਜੂਦ ਹੋਏ। ਇਥੇ ਉਨ੍ਹਾਂ ਨੇ ਕੇਜਰੀਵਾਲ ਅਤੇ ਕਾਂਗਰਸ ‘ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ। ਪੰਜਾਬ ‘ਚ ਪਿਛਲੇ 10 ਸਾਲ ਤੋਂ ਸਥਾਪਤ ਸਰਕਾਰ ਇਸ ਵਾਰ ਵਿਕਾਸ ਦੇ ਮੁੱਦੇ ‘ਤੇ ਚੋਣ ਮੈਦਾਨ ‘ਚ ਉਤਰ ਰਹੀ ਹੈ। ਇਸ ਲੜੀ ‘ਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਿਕਾਸ ਦੇ ਪ੍ਰਾਜੈਕਟ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਹਲਕਾ ਮਜੀਠੀਆ ‘ਚ ਇਕ ਸੇਵਾ ਕੇਂਦਰ ਅਤੇ ਨਾਲ ਹੀ ਸਕਿਲ ਸੈਂਟਰ ਦਾ ਉਦਘਾਟਨ ਕੀਤਾ। ਇਸ ਦੇ ਪੱਧਰ ‘ਤੇ ਉਨ੍ਹਾਂ ਨੇ ਬੱਚਿਆਂ ਨੂੰ ਵਰਦੀਆਂ ਅਤੇ ਲੋੜਵੰਦ ਲੋਕਾਂ ਨੂੰ ਟਰਾਈ ਸਾਈਕਲਾਂ ਭੇਂਟ ਕੀਤੀਆਂ।
ਇਸ ਮੌਕੇ ‘ਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਸਮੇਂ ਹੋਏ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ‘ਚ ਰਿਕਾਰਡ ਤੋੜ ਵਿਕਾਸ ਹੋਇਆ ਹੈ ਅਤੇ ਪੰਜਾਬ ‘ਚ 5 ਏਅਰਪੋਰਟ ਹਨ ਜੋ ਕਿ ਇਕ ਰਿਕਾਰਡ ਹੈ। ਇਸ ਦੇ ਨਾਲ ਹੀ ਰੋਡ ਅਤੇ ਰੇਲ ਦੇ ਪੱਧਰ ‘ਤੇ ਦੇਸ਼ ਨੂੰ ਜੋੜਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸੁਰੇਸ਼ ਪ੍ਰਭੂ ਨੇ ਰੇਲ ਦੇ ਅੰਦਰ ਕਈ ਨਵੇਂ ਪਲਾਨ ਐਲਾਨ ਕੀਤੇ ਹਨ ਅਤੇ ਉੱਚ ਪੱਧਰ ‘ਤੇ ਵਿਕਾਸ ਹੋਇਆ ਹੈ ਅਤੇ ਬਿਜਲੀ ਦੀ ਪਰੇਸ਼ਾਨੀ ਅੱਜ ਪੂਰੇ ਦੇਸ਼ ‘ਚ ਦੂਰ ਹੋਈ ਹੈ, ਜੋ ਕਿ ਦੇਸ਼ ਦੀ ਤਰੱਕੀ ਨੂੰ ਦਰਸਾਉਂਦਾ ਹੈ।
ਉਥੇ ਹੀ ਕੇਜਰੀਵਾਲ ‘ਤੇ ਨਿਸ਼ਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਣੀ ਦੇ ਮਾਮਲੇ ‘ਚ ਉਸ ਦਾ ਦਿਲ ਪੰਜਾਬ ਦੇ ਨਾਲ ਨਹੀਂ ਹੈ ਨਾ ਹੀ ਐੱਸ. ਵਾਈ. ਐੱਲ ਦੇ ਮਾਮਲੇ ‘ਚ। ਉਸ ਨੇ ਮਜੀਠਾ ਰੈਲੀ ‘ਚ ਜੋ ਕਿਹਾ ਉਹ ਉਸ ਦੀ ਸੋਚ ਨੂੰ ਦਰਸਾਉਂਦਾ ਹੈ। ਉਹ ਦੋਗਲੀ ਰਾਜਨੀਤੀ ਕਰਦਾ ਹੈ ਅਤੇ ਉਸ ਦੀ ਨੀਅਤ ਖਰਾਬ ਹੈ। ‘ਆਪ’ ਪਾਰਟੀ ਨਾਲ ਜੁੜੇ ਚੰਗੇ ਲੋਕ ਉਸ ਨੂੰ ਛੱਡ ਰਹੇ ਹਨ। ਉਥੇ ਹੀ ਕਾਂਗਰਸ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਕਾਂਗਰਸ ‘ਚ ਕੈਪਟਨ ਨੂੰ, ਕੋਈ ਬਾਜਵਾ ਨੂੰ, ਕੋਈ ਸਿੱਧੂ ਨੂੰ, ਕੋਈ ਬਿੱਟੂ ਨੂੰ ਮੁੱਖ ਮੰਤਰੀ ਮੰਨ ਰਿਹਾ ਹੈ ਅਤੇ ਉਨ੍ਹਾਂ ਦੀ ਆਪਣੀ ਸਹਿਮਤੀ ਨਹੀਂ ਹੋਈ ਹੈ।

LEAVE A REPLY