8ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਲਿੱਖ ਕੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਇਕ ਤੋਂ ਵੱਧ ਪਡ਼ਾਅ ਹੇਠ ਵੋਟਿੰਗ ਕਰਵਾਉਣ ‘ਤੇ ਵਿਚਾਰ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਇਸ ਲਡ਼ੀ ਹੇਠ, ਕੈਪਟਨ ਅਮਰਿੰਦਰ ਨੇ ਚੋਣ ਕਮਿਸ਼ਨ ਦੇ ਵੋਟਿੰਗ ਨੂੰ ਦੋ ਜਾਂ ਤਿੰਨ ਦਿਨਾਂ ‘ਚ ਵਧਾਏ ਜਾਣ ਨੂੰ ਲੈ ਕੇ ਉਲਝੇ ਹੋਣ ਸਬੰਧੀ ਮੀਡੀਆ ਦੀਆਂ ਖ਼ਬਰਾਂ ਵਿਚਾਲੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਵੱਡੇ ਪੱਧਰ ‘ਤੇ ਹਿੰਸਾ ਦੀ ਸ਼ੰਕਾ ਪ੍ਰਗਟਾਈ ਹੈ, ਜਿਹਡ਼ਾ ਸੂਬੇ ‘ਚ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਏ ਜਾਣ ਦੀ ਦਿਸ਼ਾ ‘ਚ ਹਾਨੀਕਾਰਕ ਹੋਣ ਸਮੇਤ ਪੰਜਾਬ ਦੀ ਲੋਕਤਾਂਤਰਿਕ ਵਿਵਸਥਾ ਲਈ ਖੁਦਕੁਸ਼ੀ ਦੇ ਸਮਾਨ ਹੋਵੇਗਾ।
ਕੈਪਟਨ ਅਮਰਿੰਦਰ ਨੇ ਚਿੱਠੀ ‘ਚ ਕਿਹਾ ਹੈ ਕਿ ਪੰਜਾਬ ਦਾ ਸਿਆਸੀ ਵਾਤਾਵਰਨ ਬਾਦਲ ਸਰਕਾਰ ਦੇ ਗੁੰਡਾ ਤੇ ਮਾਫੀਆ ਰਾਜ ਕਾਰਨ ਪਹਿਲਾਂ ਹੀ ਬਹੁਤ ਬਿਗਡ਼ ਚੁੱਕਾ ਹੈ, ਜਿਸਨੇ ਸੂਬੇ ਦੇ ਮਸੂਮ ਲੋਕਾਂ ਉਪਰ ਅੱਤ ਤੇ ਹਿੰਸਾ ਵਰ੍ਹਾਉਣ ‘ਚ ਕੋਈ ਕਸਰ ਨਹੀਂ ਛੱਡੀ ਹੈ। ਅਜਿਹੇ ‘ਚ ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਗੰਭੀਰ ਸ਼ੰਕਾ ਹੈ ਕਿ ਚੋਣਾਂ ਲਈ ਤਰੀਖਾਂ ਦਾ ਐਲਾਨ ਹੋ ਜਾਣ ਦੇ ਨਾਲ ਹਾਲਾਤ ਹੋਰ ਬਿਗਡ਼ ਸਕਦੇ ਹਨ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਹੈ ਕਿ ਉਹ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਭਾਵਿਤ ਹਿੰਸਾ ਦਾ ਮੁੱਦਾ ਚੁੱਕ ਚੁੱਕੇ ਹਨ ਅਤੇ ਇਥੋਂ ਤੱਕ ਕਿ ਚੋਣ ਕਮਿਸ਼ਨ ਵੀ ਬਾਦਲ ਸ਼ਾਸਲ ਅਧੀਨ ਸੂਬੇ ਅੰਦਰ ਅਜ਼ਾਦ ਘੁੰਮ ਰਹੇ ਹਥਿਆਰਬੰਦ ਗਿਰਾਹਾਂ ਤੇ ਭਗੌÎਡ਼ਿਆਂ ਦੀ ਵੱਡੀ ਗਿਣਤੀ ‘ਤੇ ਚਿੰਤਾ ਪ੍ਰਗਟਾ ਚੁੱਕਾ ਹੈ। ਇਸ ਬਾਰੇ, ਉਨ੍ਹਾਂ ਨੇ ਮੀਡੀਆ ਦੀ ਖ਼ਬਰ ਦਾ ਜ਼ਿਕਰ ਕੀਤਾ ਹੈ, ਜਿਸਦੇ ਮੁਤਾਬਿਕ ਚੋਣ ਕਮਿਸ਼ਨ ਨੇ ਹਾਲੇ ‘ਚ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋਡ਼ਾ ਨੂੰ ਲਿੱਖ ਕੇ 47 ਗਿਰੋਹਾਂ ਤੇ ਬੀਤੇ ਇਕ ਸਾਲਾਂ ‘ਚ ਜੇਲ੍ਹਾਂ ‘ਚੋਂ ਭੱਜੇ ਅਪਰਾਧੀਆਂ ਬਾਰੇ ਜਾਣਕਾਰੀ ਮੰਗੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਸ ਗੱਲ ਦਾ ਖੁਲਾਸਾ ਹੁੰਦਾ ਹੈ ਕਿ ਚੋਣ ਕਮਿਸ਼ਨ ਵੀ ਇਸ ਸੱਚਾਈ ਤੋਂ ਜਾਣੂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੌਰਾਨ ਪੰਜਾਬ ਅੰਦਰ ਅਪਰਾਧੀਆਂ ਨੂੰ ਖੁੱਲ੍ਹੀ ਛੋਟ ਮਿੱਲੀ ਹੋਈ ਹੈ। ਇਸਨੂੰ ਲੈ ਕੇ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਖੁਦ ਸੂਬੇ ਦੇ ਡੀ.ਜੀ.ਪੀ ਮੰਨ ਚੁੱਕੇ ਹਨ ਕਿ ਸੂਬੇ ਅੰਦਰ 52 ਹਥਿਆਰਬੰਦ ਗਿਰੋਹ ਸਰਗਰਮ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਇਨ੍ਹਾਂ ਹਾਲਾਤਾਂ ‘ਚ, ਇਕ ਦਿਨ ਦੀ ਵੋਟਿੰਗ ‘ਚ ਵੀ ਕੇਂਦਰੀ ਦਸਤਿਆਂ ਵਾਸਤੇ ਹਿੰਸਾ ਨੂੰ ਰੋਕ ਪਾਉਣਾ ਮੁਸ਼ਕਿਲ ਹੋਵੇਗਾ, ਅਤੇ ਜੇ ਵੋਟਿੰਗ ਨੂੰ ਦੋ ਜਾਂ ਤਿੰਨ ਦਿਨਾਂ ਤੱਕ ਵਧਾਇਆ ਗਿਆ, ਤਾਂ ਗੈਂਗਾਂ ਤੇ ਗੁੰਡਿਆਂ ਨੂੰ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਵੋਟ ਪਵਾਉਣ ਵਾਸਤੇ ਵੋਟਰਾਂ ਉਪਰ ਦਬਾਅ ਬਣਾਉਣ ਲਈ ਇਕ ਤੋਂ ਦੂਜੇ ਹਲਕੇ ‘ਚ ਜਾਣ ਵਾਸਤੇ ਬਹੁਤ ਜ਼ਿਆਦਾ ਵਕਤ ਮਿੱਲ ਜਾਵੇਗਾ ਤੇ ਇਨ੍ਹਾਂ ਹਾਲਾਤਾਂ ‘ਚ ਸੂਬੇ ਅੰਦਰ ਹਿੰਸਾ ਤੇ ਅਸ਼ਾਂਤੀ ਫੈਲ੍ਹ ਸਕਦੀ ਹੈ।
ਕੈਪਟਨ ਅਮਰਿੰਦਰ ਨੇ ਚੋਣਾਂ ਦੇ ਮੱਦੇਨਜ਼ਰ ਸੂਬੇ ਦਾ ਵਾਤਾਵਾਰਨ ਬਹੁਤ ਜ਼ਿਆਦਾ ਖਰਾਬ ਹੋਣ ਦਾ ਖੁਲਾਸਾ ਕਰਦਿਆਂ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਮੇਤ ਸੰਪ੍ਰਦਾਇਕ ਹਿੰਸਾ ਦੀਆ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਬੀਤੇ ਸਮੇਂ ਦੌਰਾਨ ਵੀ ਸਿਰਫ ਇਕ ਦਿਨ ਦੇ ਵੋਟਿੰਗ ਸ਼ਡਯੂਲ ‘ਚ ਵਿਧਾਨ ਸਭਾ ਚੋਣਾਂ ਅਸਾਨੀ ਨਾਲ ਕਰਵਾਈਆ ਗਈਆਂ ਸਨ, ਜਿਸ ਨਾਲ ਚੋਣ ਕਮਿਸ਼ਨ ਨੂੰ ਹਾਲਾਤਾਂ ‘ਤੇ ਸਖ਼ਤ ਕਾਬੂ ਪਾਉਣ ਤੇ ਨਿਗਰਾਨੀ ਰੱਖਣ ‘ਚ ਮਦੱਦ ਮਿੱਲੀ ਸੀ।

LEAVE A REPLY