2ਚੇਨੱਈ  : ਭਾਰਤ ਨੇ ਅੱਜ ਚੇਨੱਈ ਟੈਸਟ ਮੈਚ ਇਕ ਪਾਰੀ ਅਤੇ 75 ਦੌੜਾਂ ਨਾਲ ਜਿੱਤ ਕੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਉਤੇ 4-0 ਨਾਲ ਕਬਜ਼ਾ ਕਰ ਲਿਆ| ਇਸ ਤੋਂ ਪਹਿਲਾਂ ਇੰਗਲੈਂਡ ਦੀ ਸਮੁੱਚੀ ਟੀਮ ਅੱਜ ਕੇਵਲ 207 ਦੌੜਾਂ ਤੇ ਹੀ ਢੇਰ ਹੋ ਗਈ| ਇਸ ਮੈਚ ਵਿਚ ਇੰਗਲੈਂਡ ਨੇ ਪਹਿਲੀ ਪਾਰੀ ਵਿਚ 477 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਭਾਰਤ ਨੇ 759 ਦੌੜਾਂ ਤੇ ਪਾਰੀ ਦਾ ਐਲਾਨ ਕੀਤਾ ਸੀ, ਜਿਸ ਆਧਾਰ ਤੇ ਇੰਗਲੈਂਡ ਤੇ ਭਾਰਤ ਨੇ 282 ਦੌੜਾਂ ਦੀ ਲੀਡ ਹਾਸਲ ਕੀਤੀ ਸੀ| ਕੱਲ੍ਹ ਇੰਗਲੈਂਡ ਨੇ ਬਿਨਾਂ ਕਿਸੇ ਵਿਕਟ ਤੇ 12 ਦੌੜਾਂ ਬਣਾ ਲਈਆਂ ਸਨ, ਪਰ ਅੱਜ ਉਸ ਦਾ ਕੋਈ ਵੀ ਬੱਲੇਬਾਜ ਭਾਰਤੀ ਗੇਂਦਬਾਜਾਂ ਅੱਗੇ ਨਾ ਟਿਕ ਸਕਿਆ| ਕੁੱਕ 49, ਜੇਨਿਸ 54, ਅਲੀ 44 ਤੇ ਸਟੋਕ 23 ਦੌੜਾਂ ਹੀ ਬਣਾ ਸਕੇ| ਰਵਿੰਦਰ ਜਡੇਜਾ ਨੇ 7 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਈਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਮਿਸ਼ਰਾ ਨੂੰ 1-1 ਵਿਕਟ ਹਾਸਲ ਹੋਈ|

LEAVE A REPLY