5ਨਵੀਂ ਦਿੱਲੀ  : ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਨੂੰ ਡਬਲ ਕੀਤਾ ਜਾਵੇਗਾ| ਇਸ ਸਬੰਧੀ ਫੈਸਲਾ ਅੱਜ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਕੀਤਾ ਗਿਆ| ਲਗਪਗ 172.64 ਕਿਲੋਮੀਟਰ ਲੰਬੀ ਇਸ ਰੇਲਵੇ ਲਾਈਨ ਦੇ ਡਬਲ ਹੋ ਜਾਣ ਨਾਲ ਬਠਿੰਡਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਦੇ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ| ਇਹ ਪ੍ਰਾਜੈਕਟ ਪੰਜ ਸਾਲਾਂ ਵਿਚ ਮੁਕੰਮਲ ਹੋ ਜਾਵੇਗੀ ਅਤੇ ਇਸ ਉਤੇ ਲਗਪਗ 1465 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ|

LEAVE A REPLY