4ਦੇਹਰਾਦੂਨ  : ਮੈਂ ਦੇਸ਼ ਦੇ ਈਮਾਨਦਾਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕਾਲੇ ਧਨ ਖਿਲਾਫ ਲੜਾਈ ਲੜ ਰਿਹਾ ਹਾਂ| ਉਹਨਾਂ ਕਿਹਾ ਕਿ ਜੇਕਰ ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ| 8 ਨਵੰਬਰ ਨੂੰ ਜਾਅਲੀ ਨੋਟਾਂ ਦੀ ਖੇਡ ਜ਼ੀਰੋ ਹੋ ਗਈ| ਇਹ ਗੱਲ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਹਰਾਦੂਨ ਵਿਖੇ ਪਰਿਵਰਤਨ ਰੈਲੀ ਦੌਰਾਨ ਆਖੀ| ਉਹਨਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਨੋਟਬੰਦੀ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਲੋਕ ਭ੍ਰਿਸ਼ਟਾਚਾਰ ਖਿਲਾਫ ਲੜਾਈ ਵਿਚ ਅੱਗੇ ਆਏ ਹਨ| ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਮੇਰੇ ਨਾਲ ਹਨ, ਇਸ ਲਈ ਮੈਂ ਇਹ ਲੜਾਈ ਲੜ ਪਾ ਰਿਹਾ ਹਾਂ| ਜੇਕਰ ਇਹ ਮੇਰੇ ਨਾਲ ਨਾ ਹੁੰਦੇ ਤਾਂ ਪਤਾ ਨਹੀਂ ਮੇਰਾ ਕੀ ਹੁੰਦਾ| ਉਹਨਾਂ ਕਿਹਾ ਕਿ ਕੁਝ ਲੋਕ ਇਸ ਫਿਰਾਕ ਵਿਚ ਹਨ ਕਿ ਮੌਕਾ ਮਿਲੇਗਾ ਤਾਂ ਮੇਰੇ ਤੇ ਟੁੱਟ ਪੈਣਗੇ, ਪਰ ਮੇਰੇ ਨਾਲ ਦੇਸ਼ਵਾਸੀਆਂ ਦਾ ਰੱਖਿਆ ਕਵਚ ਹੈ|
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਅੱਜ ਦੇਹਰਾਦੂਨ ਦੇ ਚਾਰਧਾਮ ਮਹਾ ਮਾਰਗ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ, ਇਸ ਯੋਜਨਾ ਦੇ ਬਣਨ ਨਾਲ ਲੋਕਾਂ ਵੱਡੀ ਰਾਹਤ ਮਿਲੇਗੀ| ਇਸ ਪ੍ਰਾਜੈਕਟ ਤੇ ਲਗਪਗ 12 ਹਜ਼ਾਰ ਕਰੋੜ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ|

LEAVE A REPLY