5ਚੰਡੀਗੜ੍ਹ  -: ਆਮ ਆਦਮੀ ਪਾਰਟੀ ਦੀ ਸੀਨੀਅਰ ਅਗਵਾਈ ਵੱਲੋਂ ਤ੍ਰਿਣਮੂਲ ਕਾਂਗਰਸ ਨਾਲ ਗਠਜੋਡ਼ ਦੇ ਮੁੱਦੇ ‘ਤੇ ਵੰਡਣ ਤੋਂ ਇਕ ਦਿਨ ਬਾਅਦ ਪੰਜਾਬ ‘ਚ ਪਾਰਟੀ ਦੇ ਸੰਸਥਾਪਕ ਮੈਂਬਰ ਸਮੇਤ ਹੋਰ ਆਪ ਆਗੂ ਪਾਰਟੀ ਨੂੰ ਛੱਡ ਕੇ ਜਗਮੀਤ ਸਿੰਘ ਬਰਾਡ਼ ਦੀ ਅਗਵਾਈ ਹੇਠ ਟੀ.ਐਮ.ਸੀ ‘ਚ ਸ਼ਾਮਿਲ ਹੋ ਗਏ।
ਅੱਜ ਇਸ ਤੋਂ ਪਹਿਲਾਂ ਚੰਡੀਗਡ਼੍ਹ ਵਿਖੇ ਹੋਈ ਮੀਟਿੰਗ ਤੋਂ ਬਾਅਦ ਦੋ ਸੀਨੀਅਰ ਆਪ ਆਗੂ ਗੁਰਮੇਲ ਸਿੰਘ ਤੇ ਮਨਪ੍ਰੀਤ ਸਿੰਘ ਵੱਡੀ ਗਿਣਤੀ ‘ਚ ਆਪਣੇ ਸਾਥੀਆਂ ਸਮੇਤ ਟੀ.ਐਮ.ਸੀ ‘ਚ ਸ਼ਾਮਿਲ ਹੋ ਗਏ।
ਮਨਪ੍ਰੀਤ ਪੰਜਾਬ ‘ਚ ਆਪ ਦੇ ਸੰਸਥਾਪਕ ਮੈਂਬਰਾਂ ‘ਚੋਂ ਇਕ ਹਨ ਤੇ ਉਨ੍ਹਾਂ ਨੇ ਮੋਹਾਲੀ ਵਿਖੇ ਮਿਸ਼ਨ ਵਿਸਥਾਰ ਲਈ ਪਾਰਟੀ ਦੀ ਅਗਵਾਈ ਕੀਤੀ ਸੀ, ਜਦਕਿ ਗੁਰਮੇਲ ਸਿੰਘ ਗਡ਼੍ਹਸ਼ੰਕਰ ‘ਚ ਆਪ ਦਾ ਦਾਨ ਦੇ ਇੰਚਾਰਜ਼ ਸਨ। ਇਹ ਸ਼ਮੂਲੀਅਤਾਂ ਜ਼ਮੀਨੀ ਪੱਧਰ ‘ਤੇ ਅਤੇ ਆਪ ਅਗਵਾਈ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਟੀ.ਐਮ.ਸੀ ਨਾਲ ਗਠਜੋਡ਼ ਦੇ ਹੱਕ ‘ਚ ਵੱਧ ਰਹੇ ਵਿਚਾਰਾਂ ਵੱਲ ਇਸ਼ਾਰਾ ਕਰਦੀਆਂ ਹਨ।
ਇਥੇ ਜ਼ਾਰੀ ਇਕ ਬਿਆਨ ‘ਚ, ਸਾਬਕਾ ਆਪ ਆਗੂਆਂ ਨੇ ਕਿਹਾ ਕਿ ਅਸੀਂ ਟੀ.ਐਮ.ਸੀ ‘ਚ ਸ਼ਾਮਿਲ ਹੋਣ ਲਈ ਆਪ ਨੂੰ ਛੱਡ ਦਿੱਤਾ ਹੈ, ਕਿਉਂਕਿ ਸਾਨੂੰ ਲੱਗ ਰਿਹਾ ਸੀ ਕਿ ਪਾਰਟੀ ਦੇ ਵਿਚਾਰਾਂ ਤੇ ਸਿਧਾਂਤਾਂ ਉਪਰ ਸਮਝੌਤਾ ਕਰ ਲਿਆ ਗਿਆ ਅਤੇ ਉਸ ਅੰਦੋਲਨ ਨੂੰ ਕੁਝ ਲੋਕਾਂ ਦੇ ਵਿਸ਼ੇਸ਼ ਹਿੱਤਾਂ ਤੇ ਨਿਜੀ ਉਮੀਦਾਂ ਨੇ ਕਬਜ਼ਾ ਲਿਆ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਮਮਤਾ ਬੈਨਰਜੀ ਤੇ ਜਗਮੀਤ ਸਿੰਘ ਬਰਾਡ਼ ਦੀ ਅਗਵਾਈ ਹੇਠ ਸਾਡਾ ਪੰਜਾਬ ਨੂੰ ਇਕ ਸਾਫ ਤੇ ਵਿਕਾਸਸ਼ੀਲ ਸਰਕਾਰ ਦੇਣ ਦਾ ਸੁਫਨਾ ਪੂਰਾ ਹੋਵੇਗਾ।
ਜਗਮੀਤ ਬਰਾਡ਼ ਨੇ ਉਕਤ ਆਗੂਆਂ ਦੇ ਵਿਚਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਗੁਰਮੇਲ ਤੇ ਮਨਪ੍ਰੀਤ ਅਤੇ ਸਾਰੇ ਵਚਨਬੱਧ ਵਲੰਟੀਅਰਾਂ ਦਾ ਖੁੱਲ੍ਹੀਟਾਂ ਬਾਹਾਂ ਨਾਲ ਸਵਾਗਤ ਕਰਦੇ ਹਨ, ਜਿਨ੍ਹਾਂ ਨੇ ਟੀ.ਐਮ.ਸੀ ‘ਤੇ ਭਰੋਸਾ ਪ੍ਰਗਟਾਇਆ ਹੈ ਅਤੇ ਵਾਅਦਾ ਕਰਦੇ ਹਨ ਕਿ ਜਿਨ੍ਹਾਂ ਵਿਚਾਰਾਂ ਤੇ ਮੁੱਲਾਂ ਲਈ ਉਨ੍ਹਾਂ ਨੇ ਦਿਨ ਰਾਤ ਕੰਮ ਕੀਤਾ ਹੈ, ਉਨ੍ਹਾਂ ਉਪਰ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਅਵਾਜ਼ ਨੂੰ ਸਹੀ ਮੰਚ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਟੀ.ਐਮ.ਸੀ ਤੇਜ਼ੀ ਨਾਲ ਹਮਖਿਆਲੀ ਲੋਕਾਂ ਲਈ ਇਕ ਸਾਂਝਾ ਮੰਚ ਬਣਦੀ ਜਾ ਰਹੀ ਹੈ, ਜਿਹਡ਼ੇ ਪੰਜਾਬ ‘ਚ ਅਸਲੀ ਬਦਲਾਅ ਲਿਆਉਣ ਵਾਸਤੇ ਮਿੱਲ ਕੇ ਕੰਮ ਕਰਨਾ ਚਾਹੁੰਦੇ ਹਨ।
ਬਰਾਡ਼ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸੰਭਾਵਿਤ ਉਮੀਦਵਾਰਾਂ ਦੀ ਇਕ ਸੂਚੀ 26 ਦਸੰਬਰ ਨੂੰ ਦਿੱਲੀ ਵਿਖੇ ਪਾਰਟੀ ਦੀ ਕੇਂਦਰੀ ਅਗਵਾਈ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਹ ਗਠਜੋਡ਼ ਹੋਵੇਗਾ ਤੇ ਆਪ ਦੀ ਕੌਮੀ ਅਗਵਾਈ ਕੁਝ ਲੋਕਾਂ ਵੱਲੋਂ ਥੋਡ਼੍ਹੇ ਵਕਤ ਦੀਆਂ ਵਿਅਕਤੀਗਤ ਉਮੀਦਾਂ ਤੇ ਅਸੁਰੱਖਿਆ ਕਾਰਨ ਪੰਜਾਬ ਤੋਂ ਰਾਜਵਾਦਸ਼ਾਹੀ ਤੇ ਪਰਿਵਾਰਵਾਦ ਨੂੰ ਜਡ਼੍ਹੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੀ ਇਜ਼ਾਜਤ ਨਹੀਂ ਦੇਵੇਗੀ। ਪੰਜਾਬ ਦੇ ਭਵਿੱਖ ਵਾਸਤੇ ਲਡ਼ਨ ਦੇ ਚਾਹਵਾਨ ਹਰੇਕ ਵਿਅਕਤੀ ਵਾਸਤੇ ਟੀ.ਐਮ.ਸੀ ਦੇ ਦਰਵਾਜੇ ਖੁੱਲ੍ਹੇ ਹਨ।
ਉਨ੍ਹਾਂ ਨੇ ਅਖੀਰ ‘ਚ ਕਿਹਾ ਕਿ ਸਾਡਾ ਇਕ ਸਾਂਝਾ ਉਦੇਸ਼ ਹੈ ਤੇ ਸਾਂਝੀ ਵਿਚਾਰਧਾਰਾ ਹੈ, ਅਜਿਹੇ ‘ਚ ਸਮੇਂ ਦੀ ਲੋਡ਼ ਹੈ ਕਿ ਸਾਨੂੰ ਮਿੱਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਜਿਥੇ ਦੂਜਾ ਪੱਖ ਕਮਜ਼ੋਰ ਹੈ, ਉਸਨੂੰ ਮਜ਼ਬੂਤੀ ਦੇਣੀ ਚਾਹੀਦੀ ਹੈ। ਮੁੱਠੀ ਬੰਦ ਰਹੇ ਤੋ ਤਾਕਤ ਬਡ਼੍ਹਤੀ ਹੈ।
ਇਸ ਸ਼ਮੂਲੀਅਤ ਸਮਾਰੋਹ ‘ਚ ਮੌਜ਼ੂਦ ਇਕ ਹੋਰ ਟੀ.ਐਮ.ਸੀ ਆਗੂ ਨੇ ਪੁਸ਼ਟੀ ਕੀਤੀ ਕਿ ਪਾਰਟੀ ਸਾਰੇ ਸੰਭਾਵਿਤ ਉਮੀਦਵਾਰਾਂ ਨੂੰ ਚੁਣ ਰਹੀ ਹੈ, ਤਾਂ ਜੋ ਜ਼ਲਦੀ ਹੀ ਗਠਜੋਡ਼ ਨਾ ਹੋਣ ‘ਤੇ ਪਾਰਟੀ ਆਉਂਦਿਆਂ ਦਿਨਾਂ ‘ਚ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਸਕੇ।
ਇਸ ਮੌਕੇ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਡਾ. ਹਰਬੰਸ ਲਾਲ, ਟੀ.ਐਮ.ਸੀ ਦੇ ਯੂਥ ਆਗੂ ਗੌਤਮਬੀਰ ਸਿੰਘ ਤੇ ਅਮਰਜੀਤ ਸਿੰਘ ਅਤੇ ਹਾਲੇ ‘ਚ ਸ਼ਾਮਿਲ ਹੋਏ ਸਾਬਕਾ ਆਪ ਆਗੂ ਜਸ਼ਨਦੀਪ ਸਿੰਘ ਤੇ ਬਲਜੀਤ ਸਿੰਘ ਵੀ ਮੌਜ਼ੂਦ ਰਹੇ।

LEAVE A REPLY