5ਮਾਨਸਾ  : ਚਹਿਲ ਵੈਲਫੇਅਰ ਨੇ ਸਮਾਜ ਭਲਾਈ ਤੇ ਲੋਕ ਸੇਵਾ ਦੇ ਕਾਰਜਾਂ ਵਿਚ ਆਪਣੇ ਪੂਰੇ ਪਰਿਵਾਰ ਨੂੰ ਵੀ ਲਾ ਦਿੱਤਾ ਹੈ। ਜਿਸ ਵਿਚ ਪਰਿਵਾਰਿਕ ਮੈਂਬਰ ਖੁਸ਼ੀ ਨਾਲ ਸਹਿਯੋਗ ਦੇਣ ਲੱਗੇ ਹਨ। ਇਸੇ ਤਹਿਤ ਬੁੱਧਵਾਰ ਨੂੰ ਪਿੰਡ ਮੱਤੀ, ਮਾਨਬੀਬੜੀਆਂ ਤੇ ਸੱਦਾ ਸਿੰਘ ਵਾਲਾ ਵਿਖੇ ਟਰੱਸਟ ਦੇ ਚੇਅਰਮੈਨ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਮਾਤਾ ਜਸਵਿੰਦਰ ਕੌਰ ਤੇ ਉਨਾਂ ਦੇ ਨਾਲ ਦਲਜੀਤ ਕੌਰ ਨੇ ਇਕੱਠਿਆਂ 565 ਨਜ਼ਰ ਦੀਆਂ ਐਨਕਾਂ ਵੰਡੀਆਂ। ਇਸ ਕਾਰਜ  ਦੀ ਉਕਤ ਪਿੰਡਾਂ ਦੇ ਲੋਕਾਂ ਨੇ ਪ੍ਰਸੰਸਾ ਕੀਤੀ।
ਇਸ ਮੌਕੇ ਬੋਲਦਿਆਂ ਜਸਵਿੰਦਰ ਕੌਰ ਚਹਿਲ ਨੇ ਕਿਹਾ ਕਿ ਪਿੰਡਾਂ ਤੇ ਇਥੋਂ ਦੇ ਲੋਕਾਂ ਦਾ ਸਨੇਹ ਉਨਾਂ ਨੂੰ ਆਪਣੇ ਕੋਲ ਬੁਲਾ ਰਿਹਾ ਹੈ, ਜਿਸ ਕਰਕੇ ਇਥੇ ਆ ਕੇ ਲੋਕਾਂ ਦੀ ਸੇਵਾ ਕਰਨ ਵਿਚ ਡਾਢੀ ਖੁਸ਼ੀ ਮਿਲਦੀ ਹੈ। ਉਨਾਂ ਕਿਹਾ ਕਿ ਟਰੱਸਟ ਇਸ ਤਰਾਂ ਆਪਣੇ ਕਾਰਜ ਜਾਰੀ ਰੱਖੇਗਾ ਤੇ ਇਸ ਵਿਚ ਕਿਸੇ ਤਰਾਂ ਦੀ ਕੋਈ ਵੀ ਰੁਕਾਵਟ ਨਹੀਂ ਆਵੇਗੀ। ਉਨਾਂ ਉਕਤ ਪਿੰਡਾਂ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹਨਾਂ ਦੀ ਹਰ ਆਸ ਤੇ ਟਰੱਸਟ ਪੂਰਾ ਤੇ ਖਰਾ ਉਤਰੇਗਾ ਤੇ ਲੋਕਾਂ ਦੇ  ਸਹਿਯੋਗ ਦੇ ਉਹ ਸਦਾ ਰਿਣੀ ਰਹਿਣਗੇ। ਇਸ ਦੌਰਾਨ ਲੋਕਾਂ ਨੇ ਉਨਾਂ ਨੂੰ ਹਰ  ਤਰਾਂ ਦਾ ਸਾਥ ਤੇ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਪ੍ਰਿਤਪਾਲ ਸਿੰਘ ਡਾਲੀ, ਦਵਿੰਦਰਜੀਤ ਸਿੰਘ ਦਰਸ਼ੀ, ਪਿੰਡ ਮੱਤੀ ਤੋਂ ਜਸਵੰਤ ਸਿੰਘ, ਨਿਰਮਲ ਸਿੰਘ, ਕੌਰ ਸਿੰਘ ਤੇ ਗੁਰਮੀਤ ਸਿੰਘ, ਮਾਨਬੀਬੜੀਆਂ ਤੋਂ ਜਗਤਾਰ ਸਿੰਘ ਤੇ ਜਸਵੰਤ ਸਿੰਘ, ਸੱਦਾ ਸਿੰਘ ਵਾਲਾ ਤੋਂ ਚੰਨਾ ਸਿੰਘ, ਭੋਲਾ ਸਿੰਘ, ਇਕਬਾਲ ਸਿੰਘ ਫਫੜੇ ਤੇ ਦਰਸ਼ਨ ਸਿੰਘ ਸਰਪੰਚ ਆਦਿ ਹਾਜ਼ਰ ਸਨ।

LEAVE A REPLY