hqdefaultਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੋਰਾਨ ਚੋਣ ਲਡ਼ ਰਹੇ ਸਮੂਹ ਉਮੀਦਵਾਰਾਂ ਵੱਲੋ ਆਪਣੇ ਵਿਧਾਨ ਸਭਾ ਹਲਕੇ ਵਿੱਚਲੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਪੋਲ ਬੂਥਾਂ ਦਾ ਖਰਚ ਵੀ ਉਨ੍ਹਾਂ  ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਵੀ ਕੇ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਭਾਰਤ ਦੇ ਨਿਰਦੇਸ਼ ਤੇ ਅੱਜ ਰਾਜ ਦੇ ਸਮੂਹ ਜਿਲ੍ਹਾਂ ਚੋਣ ਅਫ਼ਸਰਾਂ ਨੂੰ ਹੁਕਮ ਕੀਤਾ ਗਿਆ ਹੈ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਦੋਰਾਨ ਚੋਣ ਲਡ਼ ਰਹੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕਰ ਦੇਣ ਕਿ ਉਨ੍ਹਾਂ ਵੱਲੋ ਸਮੁੱਚੇ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਬੂਥਾਂ ਦਾ ਖਰਚਾ ਅਤੇ ਉਥੇ ਬੈਠਣ ਵਾਲੇ ਦੋ ਵਿਅਕਤੀਆਂ ਦੀ ਪੂਰੇ ਦਿਨ ਦੀ ਰਾਸ਼ਟਰੀ ਪੱਧਰ ਦੇ ਹਿਸਾਬ ਨਾਲ ਉਜਰਤ ਅਤੇ ਰਿਫਰੈਸ਼ਮੈਟ ਦਾ ਖਰਚ ਵੀ ਚੋਣ ਖਰਚ ਵਿੱਚ ਜੋਡ਼ਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਬੂਥਾਂ ਜੋ ਕਿ ਉਮੀਦਵਾਰਾਂ ਵੱਲੋ ਸਥਾਪਤ ਕੀਤੇ ਜਾਂਦੇ ਹਨ ਦਾ ਆਕਾਰ  10 ਫੁੱਟ ਬਾਈ 10 ਫੁੱਟ ਇਸ ਨੂੰ ਪਰਦਿਆਂ ਨਾਲ ਟੱਕਿਆ ਜਾ ਸਕਿਆ ਨਾਲ ਹੀ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਥਾਪਤ ਕੀਤੇ ਜਾਣ ਵਾਲੇ ਇਨ੍ਹਾਂ ਬੁਥ ਦਾ ਰੇਟ ਜਿਲ੍ਹਾਂ ਚੋਣ ਅਫ਼ਸਰ ਵੱਲੋਂ ਤੈਅ ਕੀਤਾ ਜਾਣਾ ਹੈ।

LEAVE A REPLY