3ਚੰਡੀਗਡ਼ -ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਅੱਜ ਮੋਹਾਲੀ ਅਤੇ ਲਹਿਰਾਗਾਗਾ ਵਿਧਾਨ  ਸਭਾ ਸੀਟ ਲਈ ਦੋ ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਹਨ।ਗੁਰਪ੍ਰੀਤ ਸਿੰਘ ਵਡ਼ੈਚ ਨੇ ਉਮੀਦਵਾਰਾਂ ਦੇ ਨਾਮ ਐਲਾਨ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਜਸਵੀਰ ਸਿੰਘ ਕੁਦਾਨੀ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਨ।
ਨਰਿੰਦਰ ਸਿੰਘ ਸ਼ੇਰਗਿੱਲ (ਸੰਪਰਕ ਨੰਬਰ- 99150-10000) ਦੀ ਉਮਰ 48 ਸਾਲ ਹੈ। ਉਹ ਪੋਸਟ ਗ੍ਰੇਜੂਏਟ, ਬੀ.ਏ ਆਨਰ ਅਤੇ ਐਮ.ਏ (ਇਕਨੋਮਿਕਸ) ਹਨ। ਸ਼ੇਰਗਿੱਲ ਇਕ ਪ੍ਰਗਤੀਸ਼ੀਲ ਕਿਸਾਨ ਵਜੋਂ ਪਹਿਚਾਣ ਰੱਖਦੇ ਹਨ ਅਤੇ ਪਿੰਡ ਝੀਂਗਰਾ ਕਲਾਂ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ। ਸ਼ੇਰਗਿੱਲ ਲੋਕ ਸਭਾ ਚੋਣਾਂ ਤੋਂ ਪਹਿਲਾਂ 2014 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ।
ਜਸਵੀਰ ਸਿੰਘ ਕੁਦਾਨੀ (ਸੰਪਰਕ ਨੰਬਰ- 94177-90000) ਦੀ ਉਮਰ 41 ਸਾਲ ਹੈ। ਉਹ ਪੇਸ਼ੇ ਤੋਂ ਕਿਸਾਨ ਹਨ ਅਤੇ ਉਹ 2016 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਜਸਵੀਰ ਸਿੰਘ ਪਾਰਟੀ ਵਿਚ ਇਕ ਸਰਗਰਮ ਵਲੰਟੀਅਰ ਹਨ ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਪਾਰਟੀ ਲਈ ਕੰਮ ਕਰ ਰਹੇ ਹਨ।

LEAVE A REPLY