ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਚੌਥੀ ਤੇ ਆਖਰੀ ਸੂਚੀ ਐਤਵਾਰ ਨੂੰ ਜਾਰੀ ਕਰ ਦਿੱਤੀ। ਬਸਪਾ ਨੇ ਅੱਜ 101 ਉਮੀਦਵਾਰਾਂ ਨਾਲ ਕੁੱਲ 403 ‘ਚੋਂ 401 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੋਨਭੱਦਪ ਜ਼ਿਲ੍ਹੇ ਦੀਆਂ ਦੋ ਬਾਕੀ ਬਚੀਆਂ ਸੀਟਾਂ ‘ਤੇ ਉਮੀਦਵਾਰ ਉਸ ਸਮੇਂ ਹੀ ਐਲਾਨੇ ਜਾਣਗੇ, ਜਦੋਂ ਇਹ ਤੈਅ ਹੋ ਜਾਵੇਗਾ ਕਿ ਉਹ ਸੀਟਾਂ ਰਾਖਵੀਆਂ ਹਨ ਜਾਂ ਨਹੀਂ। ਬਸਪਾ ਮੁਖੀਆ ਮਾਇਆਵਤੀ ਮੁਤਾਬਕ, ਪਾਰਟੀ ਨੇ ਟਿਕਟ ਵੰਡਣ ‘ਚ ਸਾਰੇ ਵਰਗਾਂ ਨੂੰ ਤਰਜੀਹ ਦਿੱਤੀ ਹੈ। ਮਾਇਆਵਤੀ ਨੇ ਕਿਹਾ ਕਿ ਪਾਰਟੀ ਨੇ 87 ਦਲਿਤ, 97 ਮੁਸਲਮਾਨ ਤੇ 106 ਹੋਰ ਪਿਛੜਾ ਵਰਗ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ ਤੇ ਬਾਕੀ 113 ਸੀਟਾਂ ‘ਤੇ ਹੋਰ ਜਾਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਇਨ੍ਹਾਂ ‘ਚੋਂ ਬ੍ਰਾਹਮਣਾਂ ਨੂੰ 66, ਖਤਰੀਆਂ ਨੂੰ 36, ਕਾਇਸਥ, ਵੈਸ਼ ਤੇ ਸਿੱਖ ਭਾਈਚਾਰੇ ਦੇ 11 ਲੋਕਾਂ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ।

LEAVE A REPLY