ਬਲਰਾਮ ਨੇ ਜਲਦੀ ਜਲਦੀ ਇੰਟਰਵਿਊ ਲੈਟਰ, ਨੋਟ ਬੁੱਕ, ਪੈਨ ਆਦਿ ਬੈਗ ਵਿਚ ਰੱਖ ਕੇ ਸੋਨੀਆ ਨੂੰ ਅਵਾਜ਼ ਦਿੱਤੀ, ਦੀਦੀ, ਜਲਦੀ ਮੇਰਾ ਨਾਸ਼ਤਾ ਤਿਆਰ ਕਰ ਦਿਓ, ਮੈਨੂੰ ਦੇਰ ਹੋ ਰਹੀ ਹੈ।
ਆ ਕੇ ਨਾਸ਼ਤਾ ਕਰ ਲਓ, ਮੈਂ ਤੁਹਾਡਾ ਨਾਸ਼ਤਾ ਤਿਆਰ ਕਰ ਦਿੱਤਾ ਹੈ। ਸੋਨੀਆ ਨੇ ਰਸੋਈ ਘਰ ਤੋਂ ਹੀ ਕਿਹਾ।
ਬਲਰਾਮ ਨੇ ਜਲਦੀ ਜਲਦੀ ਨਾਸ਼ਤਾ ਕੀਤਾ ਅਤੇ ਆਪਣਾ ਬੈਗ ਲੈ ਕੇ ਮਾਂ ਦੇ ਕੋਲ ਪਹੁੰਚਿਆ। ਸ਼ਕੁੰਤਲਾ ਦੇਵੀ ਚਾਰਪਾਈ ‘ਤੇ ਲੇਟੀ ਸੀ। ਬੇਟੇ ਨੂੰ ਦੇਖ ਕੇ ਉਹਨਾਂ ਨੇ ਕਿਹਾ, ਜਾਓ ਬੇਟਾ, ਸਫਲ ਹੋ ਕਰ ਮੁੜੋ, ਪਰ ਤੂੰ ਇਹ ਨਹੀਂ ਦੰਸਿਆ ਕਿ ਇੰਟਰਵਿਊ ਦੇਣ ਕਿੱਥੇ ਜਾ ਰਹੇ ਹੋ?
ਮਾਂ ਚੰਡੀਗੜ੍ਹ ਜਾ ਰਿਹਾ ਹਾਂ। ਇਕ ਬਹੁਤ ਵੱਡੀ ਕੰਪਨੀ ਵਿਚ। ਜੇਕਰ ਇਹ ਨੌਕਰੀ ਮਿਲ ਗਈ ਤਾਂ ਜ਼ਿੰਦਗੀ ਸੁਧਰ ਜਾਵੇਗੀ। ਜਿਵੇਂ ਪ੍ਰਮਾਤਮਾ ਦੀ ਇੱਛਾ। ਸ਼ਕੁੰਤਲਾ ਦੇਵੀ ਨੇ ਕਿਹਾ।
ਮਾਂ ਦੇ ਪੈਰ ਛੂਹ ਕੇ ਬਲਰਾਮ ਘਰ ਤੋਂ ਨਿਕਲ ਗਿਆ। ਇਹ ਜੂਨ 5, 2015 ਦੀ ਗੱਲ ਹੈ। ਇੰਟਰਵਿਊ ਦੇਣ ਤੋਂ ਬਾਅਦ ਉਹ ਸ਼ਾਮ ਦੇ 7 ਵਜੇ ਦੇ ਕਰੀਬ ਘਰ ਮੁੜਿਆ ਤਾਂ ਸੋਲੀਆ ਰਾਤ ਦਾ ਖਾਣਾ ਬਣਾ ਰਹੀ ਸੀ। ਬੈਗ ਰੱਖ ਕੇ ਬਲਰਾਮ ਮਾਂ ਦੇ ਕਮਰੇ ਵਿਚ ਗਿਆ ਤਾਂ ਉਥੇ ਮਾਂ ਨਹੀਂ ਸੀ। ਬਾਹਰ ਆ ਕੇ ਉਸ ਨੇ ਭੈਣ ਤੋਂ ਮਾਂ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਸ਼ਾਮ ਨੂੰ ਕੀਰਤਨ ਕਰਨ ਬਾਰੇ ਕਹਿ ਕੇ ਗਈ ਸੀ ਪਰ ਹੁਣ ਤੱਕ ਵਾਪਸ ਨਹੀਂ ਮੁੜੀ।
ਬਲਰਾਮ ਨੂੰ ਪਤਾ ਸੀ ਕਿ ਮਾਂ ਅਕਸਰ ਕੀਰਤਨ ‘ਤੇ ਜਾਂਦੀ ਸੀ ਅਤੇ ਦੇਰ ਰਾਤ ਹੀ ਵਾਪਸ ਪਰਤਦੀ ਸੀ। ਪਿਤਾ ਜੀ ਦੇ ਘਰ ਛੱਡ ਕੇ ਜਾਣ ਤੋਂ ਬਾਅਦ ਮਾਂ ਨੇ ਖੁਦ ਨੂੰ ਭਜਨ ਕੀਰਤਨ ਵਿਚ ਲਗਾ ਲਿਆ ਸੀ। ਮਾਂ ਦੀ ਚਿੰਤਾ ਛੱਡ ਕੇ ਉਸ ਨੇ ਹੱਥ ਮੂੰਹ ਧੋਏ ਅਤੇ ਭੈਣ ਨੇ ਉਸ ਦੇ ਲਈ ਖਾਣਾ ਪਰੋਸ ਦਿੱਤਾ।
ਖਾਣਾ ਖਾ ਕੇ ਬਲਰਾਮ ਆਪਦੇ ਕਮਰੇ ਵਿਚ ਆਰਾਮ ਕਰਨ ਚਲਿਆ ਗਿਆ। ਦਿਨ ਭਰ ਦਾ ਥੱਕਿਆ ਹੋਣ ਦੇ ਕਾਰਨ ਲੇਟਦੇ ਹੀ ਉਸਨੂੰ ਨੀਂਦ ਆ ਗਈ। ਰਾਤ ਦੇ ਲੱਗਭੱਗ 1 ਵਜੇ ਅੱਖ ਖੁੱਲ੍ਹੀ ਤਾਂ ਉਠ ਕੇ ਉਹ ਮਾਂ ਦੇ ਕਮਰੇ ਵਿਚ ਗਿਆ। ਮਾਂ ਉਥੇ ਨਹੀਂ ਸੀ। ਸਮਾਂ ਦੇਖਿਆ, ਰਾਤ ਦੇ ਸਵਾ ਵੱਜ ਚੁੱਕੇ ਸਨ। ਉਹ ਬੋਲਿਆ ਮਾਂ ਹੁਣ ਤੱਕ ਨਹੀਂ ਆਈ?
ਬਲਰਾਮ ਨੂੰ ਚਿੰਤਾ ਹੋਈ। ਉਸ ਦੇ ਮਨ ਵਿਚ ਮਾੜੇ ਵਿਚਾਰ ਆਉਣ ਲੱਗੇ। ਉਸ ਦੀ ਚਿੰਤਾ ਇਹ ਸੀ ਕਿ ਪਿਤਾ ਜੀ ਵਾਂਗ ਕਿਤੇ ਮਾਂ ਵੀ ਤਾਂ ਉਸਨੂੰ ਛੱਡ ਕੇ ਨਹੀਂ ਚਲੀ ਗਈ?
ਪੰਜਾਬ ਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਜੁਲਕਾ ਦਾ ਇਕ ਪਿੰਡ ਹੈ ਮਲਕਪੁਰ ਕੰਬੋਆਂ। ਇਸੇ ਪਿੰਡ ਵਿਚ ਲਾਲ ਸਿੰਘ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਉਸ ਦੇ ਪਰਿਵਾਰ ਵਿਚ ਪਤਨੀ ਸ਼ਕੁੰਤਲਾ ਤੋਂ ਇਲਾਵਾ 2 ਲੜਕੇ ਅਤੇ ਇਕ ਲੜਕੀ ਸੀ।
ਵੱਡਾ ਮੁੰਡਾ ਸੋਹਨ ਲਾਲ ਖੇਤੀ ਕਰਨ ਤੋਂ ਇਲਾਵਾ ਦੂਜੇ ਸੂਬਿਆਂ ਵਿਚ ਜਾ ਕੇ ਕੰਬਾਇਨ ਮਸ਼ੀਨ ਨਾਲ ਫਸਲ ਕੱਟਣ ਦਾ ਕੰਮ ਕਰਦਾ ਸੀ। ਉਸ ਤੋਂ ਛੋਟੀ ਸੋਨੀਆ ਸੀ, ਜੋ ਦਸਵੀਂ ਤੱਕ ਪੜ੍ਹਾੲ. ਕਰਕੇ ਹੁਣ ਘਰ ਹੀ ਰਹਿੰਦੀ ਸੀ। ਸਭ ਤੋਂ ਛੋਟਾ ਬਲਰਾਮ ਬਾਰਵੀਂ ਪਾਸ ਕਰਕੇ ਨੌਕਰੀ ਦੀ ਭਾਲ ਵਿਚ ਸੀ।
ਲਾਲ ਸਿੰਘ ਕੋਲ ਜੋ ਜ਼ਮੀਨ ਸੀ, ਉਸ ਵਿਚ ਮਿਹਨਤ ਕਰਕੇ ਜਿਵੇਂ-ਕਿਵੇਂ ਤਿੰਨੇ ਬੱਚਿਆਂ ਨੂੰ ਪਾਲਿਆ ਅਤੇ ਪੜ੍ਹਾਇਆ। ਵੱਡਾ ਮੁੰਡਾ ਸੋਹਣ ਕੰਮ ਕਰਨ ਲੱਗਿਆ ਤਾਂ ਉਸਨੂੰ ਥੋੜ੍ਹੀ ਰਾਹਤ ਮਿਲੀ। ਅਚਾਨਕ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਲਾਲ ਸਿੰਘ ਦੇ ਉਪਰ ਕਾਫੀ ਕਰਜਾ ਹੋ ਗਿਆ, ਜਿਸ ਕਾਰਨ ਉਸ ਨੂੰ ਆਪਣੀ ਕੁਝ ਜ਼ਮੀਨ ਵੇਚਣੀ ਪਈ।
ਜ਼ਮੀਨ ਵੇਚਣ ਤੋਂ ਬਾਅਦ ਲਾਲ ਸਿੰਘ ਗੁੰਮਸੁੰਮ ਰਹਿਣ ਲੱਗਿਆ। ਉਹ ਪਤਾ ਨਹੀਂ ਕਿਸ ਨਾਲ ਗੱਲਾਂ ਕਰਦਾ ਰਹਿੰਦਾ ਸੀ ਅਤੇ ਨਾ ਕਿਸੇ ਨਾਲ ਬੋਲਦਾ ਸੀ। ਅਜਿਹੇ ਵਿਚ ਹੀ ਇਕ ਦਿਨ ਉਹ ਬਿਨਾਂ ਕਿਸੇ ਨੂੰ ਕੁਝ ਦੱਸੇ ਘਰ ਤੋਂ ਨਿਕਲਿਆ ਤਾਂ ਵਾਪਸ ਨਹੀਂ ਆਇਆ। ਉਹ 5 ਸਾਲ ਪਹਿਲਾਂ ਦੀ ਗੱਲ ਹੈ।
ਸ਼ਕੁੰਤਲਾ ਪਤੀ ਦੇ ਇੰਤਜ਼ਾਰ ਵਿਚ ਦਰਵਾਜ਼ੇ ਵੱਲ ਦੇਖਦੀ ਰਹਿੰਦੀ, ਉਸ ਦਿਨ ਮਾਂ ਦੇ ਕੀਰਤਨ ਤੋਂ ਵਾਪਸ ਨਾ ਆਉਣ ਤੇ ਬਲਰਾਮ ਚਿੰਤਤ ਹੋਗਿਆ। ਉਸ ਨੇ ਭੈਣ ਨੂੰ  ਜਗਾ ਕੇ ਕਿਹਾ, ਦੀਦੀ ਉਠੋ, ਹੁਣ ਤੱਕ ਮਾਂ ਵਾਪਸ ਨਹੀਂ ਆਈ ਹੈ।
ਕੀ ਕਿਹਾ, ਮਾਂ ਹਾਲੇ ਤੱਕ ਨਹੀਂ ਆਈ?
ਹਾਂ, ਰਾਤ ਦੇ 2 ਵੱਜ ਰਹੇ ਹਨ। ਇਸ ਵਕਤ ਕਿਹੜਾ ਮੰਦਰ ਖੁੱਲ੍ਹਿਆ ਹੋਵੇਗਾ। ਜੋ ਮਾਂ ਕੀਰਤਨ ਕਰ ਰਹੀ ਹੈ? ਸੋਨੀਆ ਘਬਰਾ ਕੇ ਉਠੀ, ਉਸ ਨੇ ਚਿੰਤਤ ਹੋ ਕੇ ਕਿਹਾ, ਬੱਲੂ ਇਸ ਵਕਤ ਅਸੀਂ ਮਾਂ ਨੂੰ ਲੱਭਣ ਕਿੱਥੇ ਜਾਵਾਂਗੇ?
ਗੱਲ ਸਹੀ ਵੀ ਸੀ, ਉਸ ਵਕਤ ਰਾਤ ਦੇ 2 ਵੱਜ ਰਹੇ ਸਨ। ਇੰਨੀ ਰਾਤ ਨੂੰ ਉਹ ਕਿੱਥੇ ਜਾਂਦੇ ਪਰ ਮਾਂ ਦੇ ਬਾਰੇ ਪਤਾ ਤਾਂ ਕਰਨਾ ਹੀ ਸੀ। ਭਰਾ-ਭੈਣ ਨੇ ਹਿੰਮਤ ਕਰਕੇ ਘਰ ਤੋਂ ਬਾਹਰ ਕਦਮ ਰੱਖਿਆ, ਪੂਰੇ ਪਿੰਡ ਵਿਚ ਸੰਨਾਟਾ ਫੈਲਿਆ ਸੀ, ਸਿਰਫ ਕੁੱਤੇ ਭੌਂਕ ਰਹੇ ਸਨ। ਦੋਵੇਂ ਮੰਦਰ ਤੱਕ ਗਏ, ਉਥੇ ਘੁੱਪ ਹਨੇਰਾ ਸੀ। ਪਿੰਡ ਦੀ ਹਰ ਗਲੀ ਵਿਚ ਚੱਕਰ ਲਗਾਇਆ ਕਿ ਸ਼ਾਇਦ ਕਿਸੇ ਦੇ ਘਰਕੀਰਤਨ ਹੋ ਰਿਹਾ ਹੋਵੇ ਪਰ ਪਿੰਡ ਵਿਚ ਅਜਿਹਾ ਕੁਝ ਨਹੀਂ ਸੀ।
ਸਵੇਰੇ ਹੋਣ ਤੇ ਬਲਰਾਮ ਨੇ ਮੰਦਰ ਜਾ ਕੇ ਪੁੱਛਿਆ ਤਾਂ ਪਤਾ ਲੱਗਿਆ ਕਿ ਸ਼ਕੁੰਤਲਾ ਤਾਂ ਕੱਲ੍ਹ ਮੰਦਰ ਆਈ ਹੀ ਨਹੀਂ ਸੀ। ਥੋੜ੍ਹੀ ਹੀ ਦੇਰ ਵਿਚ ਸ਼ਕੁੰਤਲਾ ਦੇ ਗਾਇਬ ਹੋਣ ਦੀ ਗੱਲ ਪੂਰੇ ਪਿੰਡ ਵਿਚ ਫੈਲ ਗਈ। ਹਰ ਕੋਈ ਅਫਸੋਸ ਪ੍ਰਗਟ ਕਰ ਰਿਹਾ ਸੀ ਕਿ 5 ਸਾਲ ਪਹਿਲਾਂ ਬੱਚਿਆਂ ਦਾ ਬਾਪ ਗਾਇਬ ਹੋ ਗਿਆ ਅਤੇ ਹੁਣ ਮਾਂ ਗਾਇਬ ਹੋ ਗਈ। ਪਿੰਡ ਦੇ ਕੁਝ ਲੋਕ ਵੀ ਸ਼ਕੁੰਤਲਾ ਦੀ ਭਾਲ ਵਿਚ ਲੱਗ ਗਏ।
ਬਲਰਾਮ ਨੇ ਵੱਡੇ ਭਰਾ ਸੋਹਣ ਨੂੰ ਵੀ ਫੋਨ ਕਰਕੇ ਮਾਂ ਦੇ ਗਾਇਬ ਹੋਣ ਦੀ ਗੱਲ ਦੱਸ ਦਿੱਤੀ। ਉਸ ਵਕਤ ਉਹ ਮੱਧ ਪ੍ਰਦੇਸ਼ ਵਿਚ ਕੰਬਾਇਨ ਮਸ਼ੀਨ ਲੈ ਕੇ ਫਸਲ ਦੀ ਕਟਾਈ ਕਰ ਰਿਹਾ ਸੀ। ਛੋਟੇ ਭਰਾ ਨੂੰ ਹੌਸਲਾ ਦੇ ਕੇ ਉਸ ਨੇ ਕਿਹਾ ਕਿ ਉਹ ਤੁਰੰਤ ਆ ਰਿਹਾ ਹੈ। ਅਗਲੇ ਦਿਨ ਦੁਪਹਿਰ ਬਾਅਦ ਸੋਹਣ ਘਰ ਪਹੁੰਚਿਆ ਤਾਂ ਕੁਝ ਰਿਸ਼ਤੇਦਾਰ ਅਤੇ ਪਿੰਡ ਵਾਲਿਆਂ ਨੇ ਥਾਣੇ ਜੁਲਕਾਂ ਜਾ ਕੇ ਮਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਸ਼ਕੁੰਤਲਾ ਦੀ ਫੋਟੋ ਲੈ ਕੇ ਪੁਲਿਸ ਨੇ ਇਸ਼ਤਿਹਾਰ ਛਪਵਾ ਕੇ ਸਾਰੇ ਥਾਣਿਆਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਪ੍ਰਮੁੱਖ ਸਥਾਨਾਂ ਤੇ ਲਗਵਾ ਦਿੱਤੇ। ਨਾਲ ਹੀ ਵਾਇਰਲੈਸ ਦੁਆਰਾ ਉਸਦਾ ਹੁਲੀਆ ਵੀ ਪ੍ਰਸਾਰ ਕਰਵਾ ਦਿੱਤਾ।
ਦਿਨ, ਹਫਤਾ, ਮਹੀਨੇ ਬੀਤਣ ਲੱਗੇ। ਸ਼ਕੁੰਤਲਾ ਦਾ ਕੁਝ ਪਤਾ ਨਹੀਂ ਲੱਗਿਆ। ਹੌਲੀ-ਹੌਲੀ ਸਾਲ ਬੀਤ ਗਏ। ਉਸ ਦੀ ਗੁੰਮਸ਼ੁਦਗੀ ਦੇ ਭੇਦ ਤੋਂ ਪਰਦਾ ਨਹੀਂ ਉਠ ਸਕਿਆ। ਸੋਨੀਆ ਅਤੇ ਸੋਹਣ ਨੇ ਤਾਂ ਸੰਤੁਸ਼ਟੀ ਕਰ ਲਈ ਪਰ ਬਲਰਾਮ ਜੋ ਮਾਂ ਦਾ ਚਹੇਤਾ ਵੀ ਸੀ, ਉਹ ਮਾਂ ਦੇ ਗਾਇਬ ਹੋਣ ਦਾ ਭੇਦ ਜਾਨਣਾ ਚਾਹੁੰਦਾ ਸੀ। ਇਸ ਕਰਕੇ ਮਾਰਚ 2016 ਵਿਚ ਉਸ ਨੇ ਮਾਂ ਦੀ ਗੁੰਮਸ਼ੁਦਗੀ ਦੀ ਇਕ ਚਿੱਠੀ ਲਿਖੀ ਅਤੇ ਖੰਨਾ ਜਾ ਕੇ ਐਸ. ਪੀ. (ਡੀ) ਜਸਕਰਨ ਸਿੰਘ ਤੇਜਾ ਨੂੰ ਮਿਲਿਆ। ਉਸ ਨੇ ਹੱਥ ਜੋੜ ਕੇ ਕਿਹਾ, ਸਰ ਮੇਰੀ ਮਾਂ ਨੂੰ ਲੱਭਣ ਵਿਚ ਮਦਦ ਕਰੋ।
ਜਸਕਰਨ ਸਿੰਘ ਤੇਜਾ ਨੇ ਬਲਰਾਮ ਦੀ ਬੇਨਤੀ ਨੂੰ ਗੰਭੀਰਤਾ ਨਾਲ ਲਿਆ ਅਤੇ ਡੀ. ਐਸ. ਪੀ. (ਦੇਹਾਤ) ਹਰਵਿੰਦਰ ਸਿੰਘ ਵਿਰਕ ਅਤੇ ਡੀ. ਐਸ. ਪੀ. (ਸਿਟੀ) ਹਰਵੰਤ ਕੌਰ ਨੂੰ ਬਲਰਾਮ ਦੁਆਰਾ ਦਿੱਤੀ ਚਿੱਠੀ ਦੇ ਕੇ ਸਖਤ ਆਦੇਸ਼ ਦਿੱਤਾ ਕਿ ਜਲਦੀ ਤੋਂ ਜਲਦੀ ਉਹ ਇਸ ਮਾਮਲੇ ਦਾ ਖੁਲਾਸਾ ਕਰਨ।
ਹਰਵਿੰਦਰ ਸਿੰਘ ਅਤੇ ਹਰਵੰਤ ਕੌਰ ਨੇ ਸ਼ਕੁੰਤਲਾ ਦਾ ਪਤਾ ਲਗਾਉਣ ਲਈ ਥਾਣਾ ਜੁਲਕਾਂ ਦੇ ਥਾਣਾ ਮੁਖੀ ਨੂੰ ਨਿਯੁਕਤ ਕੀਤਾ। ਉਹਨਾਂ ਦੀ ਮਦਦ ਲਈ ਇੰਸਪੈਕਟਰ ਨੂੰ ਲਗਾ ਦਿੱਤਾ। ਸ਼ਕੁੰਤਲਾ ਦੀ ਗੁੰਮਸ਼ੁਦਗੀ ਦੀ ਫਾਈਲ ਕੱਢ ਕੇ ਫਿਰ ਤੋਂ ਜਾਂਚ ਆਰੰਭ ਕੀਤੀ। ਪੁਲਿਸ ਅਧਿਕਾਰੀਆਂ ਨੇ ਆਪਣੇ ਮੁਖਬਰਾਂ ਨੁੰ ਵੀ ਸ਼ਕੁੰਤਲਾ ਦੀ ਗੁੰਮਸ਼ੁਦਗੀ ਦਾ ਭੇਦ ਪਤਾ ਕਰਨ ਲਗਾ ਦਿੱਤਾ।
ਸ਼ਕੁੰਤਲਾ ਦੇ ਦੋਵੇਂ ਲੜਕਿਆਂ, ਲੜਕੀ ਅਤੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਸੋਹਣ ਉਸ ਵਕਤ ਮੱਧ ਪ੍ਰਦੇਸ਼ ਵਿਚ ਸੀ। ਉਸ ਤੋਂ ਛੋਟਾ ਬਲਰਾਮ ਇੰਟਰਵਿਊ ਦੇਣ ਚੰਡੀਗੜ੍ਹ ਗਿਆ ਸੀ। ਸਿਰਫ ਲੜਕੀ ਸੋਨੀਆ ਹੀ ਘਰ ਵਿਚ ਸੀ। ਪੁੱਛਗਿੱਛ ਵਿਚ ਪੁਲਿਸ ਨੇ ਦੇਖਿਆ ਕਿ ਸੋਨੀਆ ਵਾਰ ਵਾਰ ਬਿਆਨ ਬਦਲ ਰਹੀ ਹੈ।
ਰਣਵੀਰ ਸਿੰਘ ਨੇ ਇਹ ਗੱਲ ਡੀ. ਐਸ. ਪੀ. ਹਰਵੰਤ ਕੌਰ ਨੂੰ ਦੱਸੀ ਤਾਂ ਉਹਨਾ ਨੇ ਕਿਹਾ ਕਿ ਉਹ ਆਪਣੇ ਮੁਖਬਰ ਸੋਨੀਆ ‘ਤੇ ਨਜ਼ਰ ਰੱਖਣ ਲਈ ਲਗਾ ਦੇਣ। ਨਾਲ ਹੀ ਉਸ ਦੇ ਬਾਰੇ ਪਤਾ ਕਰਨ।
ਮੁਖਬਰਾਂ ਤੋਂ ਪੁਲਿਸ ਨੂੰ ਪਤਾ ਲੱਗਿਆ ਕਿ ਸੋਨੀਆ ਦੇ ਪਿੰਡ ਦੇ ਹੀ ਕੁਲਵਿੰਦਰ ਨਾਲ ਪ੍ਰੇਮ ਸਬੰਧ ਸਨ। ਜਦੋਂ ਤੋਂ ਪੁਲਿਸ ਦੁਬਾਰਾ ਉਸ ਮਾਮਲੇ ਦੀ ਜਾਂਚ ਕਰ ਰਹੀ ਹੈ, ਉਦੋਂ ਤੋੱ ਉਹ ਕਾਫੀ ਬੇਚੈਨ ਅਤੇ ਪ੍ਰੇਸ਼ਾਨ ਰਹਿੰਦੀ ਹੈ। ਅਕਸਰ ਉਹ ਪਿੰਡ ਤੋਂ ਬਾਹਰ ਖੇਤਾਂ ਵਚ ਕੁਲਵਿੰਦਰ ਨਾਲ ਸਲਾਹ ਮਸ਼ਵਰਾ ਕਰਦੀ ਦਿਖਾਈ ਦਿੰਦੀ ਹੈ।
ਪੁਲਿਸ ਨੇ ਸਮਾਂ ਨਾ ਗੁਆਉਂਦੇ ਹੋਏ ਸੋਹਣ, ਬਲਰਾਮ ਅਤੇ ਸੋਨੀਆ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਥਾਣੇ ਲਿਆਂਦਾ। ਜੇਕਰ ਉਹ ਥਾਣੇ ਆਉਣ ਬਾਰੇ ਪੁੱਛਣ ਲੱਗੇ ਤਾਂ ਪੁਲਿਸ ਨੇ ਕਿਹਾ ਕਿ ਸ਼ਕੁੰਤਲਾ ਦਾ ਪਤਾ ਲੱਗ ਗਿਆ।
ਸੋਨੀਆ ਦੇ ਚਿਹਰੇ ਦਾ ਰੰਗ ਉਡਿਆ ਹੋਇਆ ਸੀ। ਉਸ ਦੇ ਪੈਰ ਕੰਬ ਰਹੇ ਸਨ। ਉਹਨਾ ਨੇ ਬੜੇ ਨਾਟਕੀ ਤਰੀਕੇ ਨਾਲ ਕਿਹਾ, ਸੋਹਣ ਸਿੰਘ, ਤੁਹਾਡੀ ਮਾਂ ਦਾ ਪਤਾ ਲੱਗ ਗਿਆ ਹੈ। ਇਹ ਮੇਰੇ ਇਲਾਵਾ ਤੁਹਾਡੀ ਭੈਣ ਸੋਨੀਆ ਨੂੰ ਵੀ ਪਤਾ ਹੈ ਕਿ ਤੁਹਾਡੀ ਮਾਂ ਕਿੱਥੇ ਹੈ? ਇਸ ਕਰਕੇ ਤੁਸੀਂ ਉਸ ਤੋਂ ਪੁੱਛ ਕੇ ਦੇਖੋ ਕਿ ਉਹ ਕਿੱਥੇ ਹੈ, ਵਰਨਾ ਮੈਂ ਤਾਂ ਤੁਹਾਡੀ ਮਾਂ ਨੂੰ ਮਿਲਵਾ ਹੀ ਦਿਆਂਗਾ। ਪੁਲਿਸ ਇੰਸਪੈਕਟਰ ਦੀ ਇਸ ਗੱਲ ਤੇ ਸੋਹਣ ਸਿੰਘ ਨੇ ਹੈਰਾਨੀ ਨਾਲ ਭੈਣ ਵੱਲ ਦੇਖਿਆ। ਉਹ ਖੁਦ ਹੈਰਾਨੀ ਨਾਲ ਰਣਵੀਰ ਸਿੰਘ ਨੂੰ ਦੇਖ ਰਹੀ ਸੀ। ਉਸ ਦਾ ਚਿਹਰਾ ਬਿਲਕੁਲ ਸਫੈਦ ਪੈ ਗਿਆ ਸੀ। ਲੱਤਾਂ ਕੰਬ ਰਹੀਆਂ ਸਨ। ਸੋਹਣ ਸਿੰਘ ਨੇ ਜਦੋਂ ਉਸ ਤੋਂ ਮਾਂ ਬਾਰੇ ਪੁੱਛਿਆ ਤਾਂ ਉਸ ਨੇ ਕੰਬਦੀ ਆਵਾਜ਼ ਵਿਚ ਕਿਹਾ, ਨਹੀਂ ਮੈਨੂੰ ਨਹੀਂ ਪਤਾ ਕਿ ਮਾਂ ਕਿੱਥੇ ਗਈ।
ਸਭ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਪੁਲਿਸ ਨੇ ਕਿਹਾ ਕਿ ਤੁਹਾਡੀ ਭੈਣ ਸੋਨੀਆ ਨੇ ਕੁਲਵਿੰਦਰ ਨਾਲ ਮਿਲ ਕੇ ਤੁਹਾਡੀ ਮਾਂ ਦੀ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ ਉਸ ਨੇ ਸ਼ਕੁੰਤਲਾ ਦੀ ਗੁੰਮਸ਼ੁਦਗੀ ਦੇ ਪਿੱਛੇ ਦੀ ਜੋ ਕਹਾਣੀ ਸੁਣਾਈ, ਉਸ ਇਸ ਪ੍ਰਕਾਰ ਸੀ-
ਸੋਨੀਆ ਅਤੇ ਕੁਲਵਿੰਦਰ ਕਦੀ ਇਕੱਠੇ ਪੜ੍ਹਦੇ ਸਨ। ਦਸਵੀਂ ਪਾਸ ਕਰਕੇ ਸੋਨੀਆ ਨੇ ਪੜ੍ਹਾਈ ਛੱਡ ਦਿੱਤੀ ਤਾਂ ਦੋਵੇਂ ਅਲੱਗ ਹੋ ਗਏ। ਸਾਲਾਂ ਬਾਅਦ ਨੌਜਵਾਨ ਹੋਣ ਤੇ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਤਾਂ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਨੌਜਵਾਨ ਹੋਣ ਤੇ ਉਹਨਾਂ ਦੇ ਸਰੀਰਾਂ ਵਿਚ ਜੋ ਤਬਦੀਲੀ ਆਈ, ਉਹ ਕਾਫੀ ਆਕਰਸ਼ਕ ਸੀ। ਦੋਵੇਂ ਹੀ ਖੂਬਸੂਰਤ ਸਨ। ਕੁਲਵਿੰਦਰ ਵੀ ਚੰਗੇ ਸਰੀਰ ਵਾਲਾ ਨੌਜਵਾਨ ਸੀ। ਨਤੀਜੇ ਵਜੋਂ ਦੋਵੇਂ ਬਾਹਰ ਖੇਤਾਂ ਵਿਚ ਮਿਲਣ ਲੱਗੇ। ਜਦੋਂ ਇਸ ਗੱਲ ਦੀ ਜਾਣਕਾਰੀ ਸ਼ਕੁੰਤਲਾ ਨੂੰ ਮਿਲੀ ਤਾਂ ਉਹ ਪ੍ਰੇਸ਼ਾਨ ਹੋ ਗਈ। ਉਸ ਨੇ ਕੁਲਵਿੰਦਰ ਨੂੰ ਦੇਖਿਆ ਸੀ, ਵੈਸੇ ਤਾਂ ਉਸ ਵਿਚ ਕੋਈ ਕਮੀ ਨਹੀਂ ਸੀ ਪਰ ਉਹ ਨਸ਼ਾ ਕਰਦਾ ਸੀ। ਇਸ ਤੋਂ ਇਲਾਵਾ ਉਹ ਦੂਜੀ ਜਾਤੀ ਦਾ ਵੀ ਸੀ। ਇਹੀ ਕਾਰਨ ਸੀ ਕਿ ਸ਼ਕੁੰਤਲਾ ਨੇ ਲੜਕੀ ਨੂੰ ਮਰਿਆਦਾ ਵਿਚ ਰਹਿਣ ਲਈ ਕਿਹਾ। ਜਦਕਿ ਸੋਨੀਆ ‘ਤੇ ਤਾਂ ਕੁਲਵਿੰਦਰ ਦੇ ਪਿਆਰ ਦਾ ਅਜਿਹਾ ਨਸ਼ਾ ਚੜ੍ਹਿਆ ਸੀ ਕਿ ਉਸ ਨੇ ਮਾਂ ਦੀ ਇਕ ਨਾ ਸੁਣੀ, ਬਲਕਿ ਉਹ ਖੁਸ਼ ਸੀ ਕਿ ਮਾਂ ਨੂੰ ਉਸ ਦੇ ਅਤੇ ਕੁਲਵਿੰਦਰ ਬਾਰੇ ਪਤਾ ਲੱਗ ਗਿਆ ਸੀ।
ਇਸ ਤੋਂ ਬਾਅਦ ਉਹ ਕੁਲਵਿੰਦਰ ਨੂੰ ਘਰ ਬੁਲਾਉਣ ਲੱਗੀ। ਜੇਕਰ ਸ਼ਕੁੰਤਲਾ ਕੁਝ ਕਹਿੰਦੀ ਤਾਂ ਕੁਲਵਿੰਦਰ ਨੂੰ ਲੈ ਕੇ ਆਪਣੇ ਕਮਰੇ ਵਿਚ ਚਲੀ ਜਾਂਦੀ। ਗਾਇਬ ਹੋਣ ਤੋਂ 2 ਦਿਨ ਪਹਿਲਾਂ 3 ਜੂਨ 2015 ਨੂੰ ਸ਼ਕੁੰਤਲਾ ਪਿੰਡ ਵਿਚ ਕਿਸੇ ਕੋਲ ਗਈ ਸੀ। ਮਾਂ ਦੇ ਜਾਂਦੇ ਹੀ ਸੋਨੀਆ ਨੇ ਕੁਲਵਿੰਦਰ ਨੂੰ ਬੁਲਾ ਲਿਆ ਸੀ।
ਅਚਾਨਕ ਸ਼ਕੁੰਤਲਾ ਆ ਗਈ। ਉਸ ਨੇ ਸੋਨੀਆ ਅਤੇ ਕੁਲਵਿੰਦਰ ਨੂੰ ਇਤਰਾਜ਼ਯੋਗ ਹਾਲਤ ਵਿਚ ਪਕੜ ਲਿਆ। ਕੁਲਵਿੰਦਰ ਤਾਂ ਡਰ ਦੇ ਮਾਰੇ ਭੱਜ ਗਿਆ, ਬੇਟੀ ਨੂੰ ਸ਼ਕੁੰਤਲਾ ਨੇ ਖੂਬ ਗਾਲ਼ਾਂ ਕੱਢੀਆਂ। ਚੁੱਪ ਰਹਿਣ ਦੀ ਬਜਾਏ ਸੋਨੀਆ ਵਿਦਰੋਹ ਕਰ ਬੈਠੀ। ਉਸ ਨੇ ਮਾਂ ਨੂੰ ਧਮਕਾਉਂਦੇ ਹੋਏ ਕਿਹਾ, ਸੁਣ ਮਾਂ, ਜੇਕਰ ਮੇਰੇ ਅਤੇ ਕੁਲਵਿੰਦਰ ਵਿਚਕਾਰ ਕੋਈ ਆਇਆ ਤਾਂ ਮੈਂ ਉਸ ਨੂੰ ਨਹੀਂ ਛੱਡਾਂਗੀ। ਫਿਰ ਉਸੇ ਦਿਨ ਸ਼ਾਮ ਨੂੰ ਸੋਨੀਆ ਨੇ ਕੁਲਵਿੰਦਰ ਦੇ ਨਾਲ ਮਿਲ ਕੇ ਮਾਂ ਨੂੰ ਠਿਕਾਣੇ ਲਗਾਉਣ ਦੀ ਯੋਜਨਾ ਬਣਾ ਲਈ। ਉਸ ਨੇ ਇਹ ਯੋਜਨਾ ਕੁਲਵਿੰਦਰ ਨੂੰ ਸਮਝਾ ਦਿੱਤੀ। 5 ਜੂਨ ਨੂੰ ਸੋਨੀਆ ਨੇ ਦੁਪਹਿਰ ਦਾ ਖਾਣਾ ਬਣਾਇਆ ਅਤੇ ਮਾਂ ਦੇ ਖਾਣੇ ਵਿਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ। ਖਾਣਾ ਖਾਣ ਤੋਂ ਕੁਝ ਦੇਰ ਬਾਅਦ ਹੀ ਸ਼ਕੁੰਤਲਾ ਡੂੰਘੀ ਨੀਂਦ ਸੌਂ ਗਈ। ਸੋਨੀਆ ਨੇ ਹਿਲਾ ਕੇ ਦੇਖਿਆ, ਜਦੋਂ ਉਸਨੇ ਦੇਖਿਆ ਕਿ ਉਹ ਹੋਸ਼ ਵਿਚ ਨਹੀਂ ਰਹੀ ਤਾਂ ਫੋਨ ਕਰਕੇ ਕੁਲਵਿੰਦਰ ਨੂੰ ਬੁਲਾ ਲਿਆ। ਕੁਲਵਿੰਦਰ ਦੇ ਆਉਣ ‘ਤੇ ਸੋਨੀਆ ਨੇ ਉਸਨੁੰ ਫੌੜਾ ਦੇ ਕੇ ਵਿਹੜੇ ਖੱਡਾ ਪੁਟਵਾਇਆ ਅਤੇ ਸ਼ਕੁੰਤਲਾ ਦਾ ਗਲਾ ਦਬਾਅ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਉਸੇ ਖੱਡੇ ਵਿਚ ਸੁੱਟ ਕੇ ਮਿੱਟੀ ਭਰ ਦਿੱਤੀ। ਉਪਰ ਤੋਂ ਗੋਬਰ ਦਾ ਲੇਪ ਲਗਾ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਸਾਰੇ ਕੰਮ ਨਿਪਟਾ ਕੇ ਦੋਵਾਂ ਨੇ ਸ਼ਕੁੰਤਲਾ ਦੇ ਕਮਰੇ ਵਿਚ ਉਸੇ ਬਿਸਤਰ ਤੇ ਇੱਛਾ ਪੂਰੀ ਕੀਤੀ।
ਇਸ ਤੋਂ ਬਾਅਦ ਕੀ ਹੋਇਆ, ਪਹਿਲਾਂ ਦੱਸ ਹੀ ਚੁੱਕੇ ਹਾਂ। ਸੋਨੀਆ ਨੇ ਅਪਰਾਧ ਸਵੀਕਾਰ ਕਰਨ ਤੋਂ ਬਾਅਦ ਸ਼ਕੁੰਤਲਾ ਦੀ ਗੁੰਮਸ਼ੁਦਗੀ ਨੂੰ ਹੱਤਿਆ ਵਿਚ ਤਬਦੀਲ ਕਰ ਕੇ ਸੋਨੀਆ ਅਤੇ ਕੁਲਵਿੰਦਰ ਨੂੰ ਦੋਸ਼ੀ ਬਣਾਇਆ ਗਿਆ। ਸੋਨੀਆ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਮੈਜਿਸਟ੍ਰੇਟ ਦੇ ਸਾਹਮਣੇ ਖੱਡਾ ਪੁੱਟਿਆ ਅਤੇ ਲਾਸ਼ ਬਰਾਮਦ ਕੀਤੀ।
ਸੋਨੀਆ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਕੁਲਵਿੰਦਰ ਫਰਾਰ ਹੋ ਗਿਆ ਸੀ। ਕੁਝ ਦਿਨਾਂ ਬਾਅਦ ਕੁਲਵਿੰਦਰ ਨੂੰ ਵੀ ਪਕੜ ਲਿਆਂਦਾ ਗਿਆ।

LEAVE A REPLY