ਫ਼ਿਲਮਕਾਰ ਕਰਣ ਜੌਹਰ ਦਾ ਕਹਿਣਾ ਹੈ ਕਿ 25 ਸਾਲ ਤੋਂ ਚੱਲੀ ਆ ਰਹੀ ਕਾਜੋਲ ਨਾਲ ਉਸ ਦੀ ਦੋਸਤੀ ਮਹਿਜ਼ ਇੱਕ ਟਵੀਟ ਦੇ ਕਾਰਨ ਖ਼ਤਮ ਹੋ ਗਈ, ਜਿਸ ਟਵੀਟ ਵਿੱਚ ਬਾਕਸ ਆਫ਼ਿਸ ‘ਤੇ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਅਤੇ ‘ਸ਼ਿਵਾਏ’ ਦੇ ਟਕਰਾਅ ਦੌਰਾਨ ਹੋਏ ਵਿਵਾਦ ਵਿੱਚ ਕਾਜੋਲ ਨੇ ਕਰਣ ਜੌਹਰ ਦੇ ਖ਼ਿਲਾਫ਼ ਲਾਏ ਗਏ ਆਪਣੇ ਪਤੀ ਅਜੇ ਦੇਵਗਨ ਦੇ ਇਲਜ਼ਾਮ ਦਾ ਸਮਰਥਨ ਕੀਤਾ ਸੀ। ਦੇਵਗਨ ਨੇ ਇਸ ਮਾਮਲੇ ਨੂੰ ਲੈ ਕੇ ਖ਼ੁਦ ਨੂੰ ਫ਼ਿਲਮ ਸਮੀਖਿਅਕ ਦੱਸਣ ਵਾਲੇ ਕਮਾਲ ਆਰ. ਖ਼ਾਨ ਨਾਲ ਹੋਈ ਗੱਲਬਾਤ ਦੀ ਇੱਕ ਰਿਕਾਰਡਿੰਡ ਜਨਤਕ ਕੀਤੀ ਸੀ ਜਿਸ ਵਿੱਚ ਕਮਾਲ ਅਖੌਤੀ ਤੌਰ ‘ਤੇ ਇਹ ਕਹਿ ਰਹੇ ਸਨ ਕਿ ਜੌਹਰ ਨੇ ਆਪਣੀ ਫ਼ਿਲਮ ਦੇ ਪੱਖ ਵਿੱਚ ਲਿਖਣ ਲਈ ਉਸ ਨੂੰ 25 ਲੱਖ ਰੁਪਏ ਦਿੱਤੇ ਸਨ। ਦੇਵਗਨ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ ਅਤੇ ਉਸੇ ਦੌਰਾਨ ਕਾਜੋਲ ਇੱਕ ਟਵੀਟ ਰਾਹੀਂ ਆਪਣੇ ਪਤੀ ਦੇ ਸਮਰਥਨ ਵਿੱਚ ਉਤਰੀ ਸੀ। ਇਸ ਟਵੀਟ ਵਿੱਚ ਉਸ ਨੇਲਿਖਿਆ ਸੀ ‘ਹੈਰਾਨ ਹਾਂ। ਆਪਣੀ ਇੱਕ ਕਿਤਾਬ ‘ਦਿ ਅਨਸੂਟੇਬਲ ਗਾਏ’ ਵਿੱਚ ਇਸ ਬਾਰੇ ਜ਼ਿਕਰ ਕਰਦ ਹੋਏ ਜੌਹਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਹ ਟਵੀਟ ਉਨ੍ਹਾਂ ਲਈ ਆਖ਼ਰੀ ਸਾਬਿਤ ਹੋਇਆ। ਇਸ ਵਿੱਚ ਉਸ ਨੇ ਕਿਹਾ ਸੀ, ‘ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਦੇ ਰਿਲੀਜ਼ ਤੋਂ ਪਹਿਲਾਂ ਕਾਫ਼ੀ ਕੁਝ ਹੋਇਆ। ੳਸ ਵਿੱਚ ਮੇਰੇ ਪਤੀ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਮੈਂ ਕਿਸੇ ਨੂੰ ਉਸ ਦੇ ਪਤੀ ਦੀ ਫ਼ਿਲਮ ਨੂੰ ਨੁਕਸਾਨ ਪਹੁੰਚਾਉਣ ਲਈ ਰਿਸ਼ਵਤ ਦਿੱਤੀ ਸੀ। ਮੈਂ ਨਹੀਂ ਦੱਸ ਸਕਦਾ ਕਿ ਉਸ ਕਾਂਡ ਨਾਲ ਮੈਨੂੰ ਕਿੰਨਾ ਦੁੱਖ ਹੋਇਆ ਸੀ। ਮੈਂ ਬਸ ਇਸ ਮਾਮਲੇ ਨੂੰ ਖ਼ਤਮ ਕਰਨਾ ਚਾਹੁੰਦਾ ਸੀ।’ ਕਰਣ ਜੌਹਰ ਦੀ ਪਹਿਲੀ ਫ਼ਿਲਮ ‘ਕੁਛ ਕੁਛ ਹੋਤਾ ਹੈ’ ਵਿੱਚ ਕਾਜੋਲ ਮੁੱਖ ਭੂਮਿਕਾ ਵਿੱਚ ਸੀ। ‘ਕਭੀ ਖ਼ੁਸ਼ੀ ਕਭੀ ਗ਼ਮ’ ਅਤੇ ‘ਮਾਈ ਨੇਮ ਇਜ਼ ਖ਼ਾਨ’ ਵਿੱਚ ਵੀ ਉਨ੍ਹਾਂ ਕਿੱਠਿਆਂ ਕੰਮ ਕੀਤਾ। ਜੌਹਰ ਨੇ ਹਮੇਸ਼ਾ ਕਾਜੋਲ ਨੂੰ ਆਪਣੇ ਲਈ ਖ਼ੁਸ਼ਕਿਸਮਤ ਕਿਹਾ ਹੈ ਪਰ ਕਿਸ ਨੇ ਸੋਚਿਆ ਸੀ ਕਿ ਇੱਕ ਟਵੀਟ ਇਸ ਗਹਿਰੀ ਦੋਸਤੀ ਦੇ ਰਿਸ਼ਤੇ ਵਿੱਚ ਵੱਡੀ ਦਰਾਰ ਪਾ ਜਾਏਗਾ।

LEAVE A REPLY