ਇਹ ਖ਼ਬਰ ਅਸਲ ਵਿੱਚ ਇਸ ਗੱਲ ਦੀ ਮਿਸਾਲ ਹੈ ਕਿ ਸ਼ਾਹਰੁਖ਼ ਖ਼ਾਨ ਇੱਕ ਕੁਸ਼ਲ ਅਦਾਕਾਰ ਹੈ। ਸਾਲ 2017 ਦੀ ਅਸਲੀ ਧਮਾਕੇਦਾਰ ਸ਼ੁਰੂਆਤ ਸ਼ਾਹਰੁਖ਼ ਦੀ ਫ਼ਿਲਮ ‘ਰਈਸ’ ਨਾਲ ਹੋਣ ਵਾਲੀ ਹੈ ਅਤੇ ਫ਼ਿਲਮ ਵਿੱਚ ਰਈਸ ਨਾਂ ਦਾ ਕਿਰਦਾਰ ਨਿਭਾ ਰਹੇ ਸ਼ਾਹਰੁਖ਼ ਨੇ ਹਾਲ ਹੀ ਵਿੱਚ ਆਪਣੀ ਰੀਅਲ ਲਾਈੜ ਵਿੱਚ ਉਸ ਪੱਧਰ ਦੀ ਰਈਸੀਅਤ ਦਿਖਾਈ ਕਿ ਇਵੇਂ ਜਾਪਿਆ ਜਿਵੇਂ ਉਹ ਖ਼ੁਦ ਨੂੰ ਰਈਸ ਦੇ ਕਿਰਦਾਰ ਵਿੱਚ ਢਾਲਣ ਲਈ ਹੀ ਅਜਿਹਾ ਕਰ ਰਿਹਾ ਹੈ। ਆਪਣੇ ਪਰਿਵਾਰ ਨਾਲ ਸ਼ਾਹਰੁਖ਼ ਨੇ ਇਸ ਵਾਰ ਦਾ ਨਿਊ ਯੀਅਰ ਵਿਦੇਸ਼ ਵਿੱਚ ਨਾ ਮਨਾਕੇ ਅਲੀਬਾਗ਼ ਸਥਿਤ ਆਪਣੇ ਫ਼ਾਰਮਹਾਊਸ ਵਿੱਚ ਮਨਾਇਆ। ਸ਼ਾਹਰੁਖ਼ ਦੀ ਖ਼ਾਹਿਸ ਆਪਣੇ ਪੁੱਤਰ ਅਬਰਾਮ ਲਈ ਖੇਡਣ ਲਈ ਇੱਕ ਟ੍ਰੀ ਹਾਊਸ ਬਣਾਉਣ ਦੀ ਸੀ ਜਿਸ ਲਈ ਅਲੀਬਾਗ਼ ਦੇ ਫ਼ਾਰਮਹਾਊਸ ਤੋਂ ਬਿਹਤਰ ਥਾਂ ਨਹੀਂ ਸੀ ਪਰ ਇੱਕ ਵੱਡੇ ਦਰੱਖ਼ਤ ‘ਤੇ ਉਸ ਤੋਂ ਵੀ ਵੱਡਾ ਘਰ ਬਣਾਉਣ ਦਾ ਕੰਮ ਸ਼ਾਹਰੁਖ਼ ਨੇ ਕਿਸੇ ਸਥਾਨਕ ਕਾਰੀਗਰ ਤੋਂ ਨਹੀਂ ਕਰਵਾਇਆ ਸਗੋਂ ਵਰਤਮਾਨ ਦੇ ਸਭ ਤੋਂ ਮਹਿੰਗੇ ਕਲਾ ਨਿਰਦੇਸ਼ਕ ਸਾਬੂ ਸਿਰਿਲ ਦੀ ਚੋਣ ਕੀਤੀ ਗਈ। ਰਾ.ਵਨ ਤੋਂ ਲੈ ਕੇ ‘ਬਾਹੂਬਲੀ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਸਾਬੂ ਨੇ ਮੁੰਬਈ ਦੇ ਮਹਿਬੂਬ ਸਟੂਡੀਓ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਅਤੇ ਇਸ ਦੇ ਅੰਦਰ ਫ਼ਰਨੀਚਰ, ਕਮਰਿਆਂ ਨੂੰ ਲੈ ਕੇ ਬਾਲਕਨੀ ਅਤੇ ਪੌੜੀਆਂ ਤਕ ਬਣਾਈਆਂ ਗਈਆਂ। ਪੂਰੀ ਤਰ੍ਹਾਂ ਤਿਆਰ ਹੋ ਜਾਣ ਤੋਂ ਬਾਅਦ ਸ਼ਾਹਰੁਖ਼ ਨੇ ਇਸ ‘ਤੇ ਆਪਣੀ ਪਸੰਦ ਦੀ ਮੋਹਰ ਲਗਾਈ ਅਤੇ ਇਸ ਵੱਡਆਕਾਰੀ ਟ੍ਰੀ ਹਾਊਸ ਨੂੰ ਅਲੀਬਾਗ਼ ਵਾਲੇ ਫ਼ਾਰਮਹਾਊਸ ਦੇ ਇੱਕ ਵੱਡੇ ਦਰੱਖ਼ਤ ‘ਤੇ ਸਥਾਪਿਤ ਕੀਤਾ ਗਿਆ। ਉਹ ਵੀ ਨਵੇਂ ਸਾਲ ਦੀ ਪਾਰਟੀ ਤੋਂ ਬਿਲਕੁਲ ਪਹਿਲਾਂ ਤਾਂ ਕਿ ਸ਼ਾਹਰੁਖ਼ ਖ਼ਾਨ ਤਿੰਨ ਸਾਲਾ ਅਅਬਰਾਮ ਨੂੰ ਨਵੇਂ ਸਾਲ ‘ਤੇ ਇੱਕ ਅਨੋਖਾ ਤੋਹਫ਼ਾ ਦੇ ਸਕੇ।

LEAVE A REPLY