ਨਵੀਂ ਦਿੱਲੀ  : ਭਲਕੇ ਬੁੱਧਵਾਰ ਨੂੰ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ| 8 ਨਵੰਬਰ ਤੋਂ ਨੋਟਬੰਦੀ ਕਾਰਨ ਮੁਸ਼ਕਿਲਾਂ ਵਿਚ ਘਿਰੇ ਲੋਕਾਂ ਨੂੰ ਇਸ ਬਜਟ ਤੋਂ ਬੇਹੱਦ ਆਸਾਂ ਹਨ| ਇਸ ਦੌਰਾਨ ਸੰਭਾਵਨਾ ਹੈ ਕਿ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਕੈਸ਼ ਟ੍ਰਾਂਜੈਕਸ਼ਨ ਤੇ ਟੈਕਸ ਲੱਗ ਸਕਦਾ ਹੈ| ਜਦੋਂ ਕਿ 8 ਲੱਖ ਰੁਪਏ ਤੱਕ ਦੀ ਕਮਾਈ ਟੈਕਸ ਫ੍ਰੀ ਹੋ ਸਕਦੀ ਹੈ| ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕੁਝ ਖਾਣ-ਪੀਣ ਦੀਆਂ ਵਸਤਾਂ ਜਿਵੇਂ ਕਿ ਚੀਨੀ ਸਸਤੀ ਹੋ ਸਕਦੀ ਹੈ| ਇਸ ਤੋਂ ਇਲਾਵਾ ਇਸ ਬਜਟ ਵਿਚ ਰੇਲ ਦੇ ਕਿਰਾਏ ਵਿਚ ਵਾਧੇ ਦੇ ਫਿਲਹਾਲ ਆਸਾਰ ਨਹੀਂ ਹੈ|
ਵਿੱਤ ਮੰਤਰੀ ਅਰੁਣ ਜੇਟਲੀ ਆਮ ਬਜਟ ਪੇਸ਼ ਕਰਨਗੇ| ਸੰਭਾਵਨਾ ਹੈ ਕਿ ਪੰਜ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਬਜਟ ਆਮ ਲੋਕਾਂ ਲਈ ਕੁਝ ਰਾਹਤ ਵਾਲਾ ਹੀ ਹੋਵੇਗਾ|  ਇਹ ਵੀ ਦੱਸਣਯੋਗ ਹੈ ਕਿ ਆਮ ਬਜਟ ਵਿਚ ਹੀ ਰੇਲ ਬਜਟ ਵੀ ਪੇਸ਼ ਕੀਤਾ ਜਾਵੇਗਾ, ਜਦੋਂ ਕਿ ਪਹਿਲਾਂ ਆਮ ਬਜਟ ਅਤੇ ਰੇਲ ਬਜਟ ਵੱਖੋ-ਵੱਖਰੇ ਦਿਨ ਪੇਸ਼ ਕੀਤਾ ਜਾਂਦਾ ਸੀ|

LEAVE A REPLY