ਨਵੀਂ ਦਿੱਲੀਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਨ੍ਹਾਂ ਦਿਨਾਂ ‘ਚ ਲੈਅ ‘ਚ ਚਲ ਰਹੇ ਹਨ। ਭਾਰਤ ਦੇ ਹਰੇਕ ਕ੍ਰਿਕਟ ਪ੍ਰਸ਼ੰਸਕ ਨੂੰ ਬੁਮਰਾਹ ਦੀ ਗੇਂਦਬਾਜ਼ੀ ‘ਚ ਪੂਰਾ ਯਕੀਨ ਰਿਹਾ ਹੈ ਪਰ ਬੁਮਰਾਹ ਦੇ ਨਾਂ ਇਕ ਅਣਚਾਹਿਆ ਰਿਕਾਰਡ ਜੁੜ ਗਿਆ ਹੈ।
ਦਰਅਸਲ, ਭਾਰਤੀ ਗੇਂਦਬਾਜ਼ੀ ਦੀ ਤਾਕਤ ਕਹੇ ਜਾਣ ਵਾਲੇ ਬੁਮਰਾਹ ਨੇ ਵਨਡੇ ਅਤੇ ਟੀ-20 ਮੈਚਾਂ ‘ਚ ਇਕ ਵੀ ਦੌੜ ਨਹੀਂ ਬਣਾਈ। ਬੁਮਰਾਹ ਨੇ ਭਾਰਤ ਦੇ ਲਈ ਅਜੇ ਤੱਕ 11 ਵਨਡੇ ਅਤੇ 23 ਟੀ-20 ਮੈਚ ਖੇਡੇ ਹਨ। ਦੋਹਾਂ ਨੂੰ ਮਿਲਾ ਕੇ ਉਨ੍ਹਾਂ ਨੂੰ 6 ਵਾਰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਹੈ, ਪਰ ਉਹ ਇਕ ਵਾਰ ਵੀ ਦੌੜ ਨਹੀਂ ਬਣਾ ਸਕੇ, ਦੋ ਵਾਰ ਆਊਟ ਜ਼ਰੂਰ ਹੋਏ ਹਨ। ਬੁਮਰਾਹ ਦਾ ਇਹ ਰਿਕਾਰਡ ਕ੍ਰਿਕਟ ਮਾਹਰਾਂ ਨੂੰ ਹੈਰਾਨ ਕਰਨ ‘ਤੇ ਮਜਬੂਰ ਕਰ ਰਿਹਾ ਹੈ। ਸ਼ਾਇਦ ਹੀ ਕੋਈ ਅਜਿਹਾ ਖਿਡਾਰੀ ਹੋਵੇਗਾ ਜਿਸ ਦੇ ਖਾਤੇ ‘ਚ ਇੰਨਾ ਹੈਰਾਨ ਕਰਨ ਵਾਲਾ ਰਿਕਾਰਡ ਹੋਵੇ। ਪਰ ਬੁਮਰਾਹ ਨੂੰ ਜਿਸ ਕੰਮ ਦੇ ਲਈ ਟੀਮ ‘ਚ ਰਖਿਆ ਗਿਆ ਹੈ ਉਨ੍ਹਾਂ ਕਾਫ਼ੀ ਚੰਗੀ ਤਰ੍ਹਾਂ ਉਸ ਨੂੰ ਨਿਭਾਇਆ ਵੀ ਹੈ ਅਤੇ ਭਾਰਤ ਦੇ ਪ੍ਰਸ਼ੰਸਕ ਉਨ੍ਹਾਂ ਦੀ ਤੁਲਨਾ ਮਲਿੰਗਾ ਨਾਲ ਕਰਨ ਲੱਗੇ ਹਨ। ਬੁਮਰਾਹ ਨੇ 11 ਵਨਡੇ ‘ਚ 22 ਤਾਂ 23 ਟੀ-20 ‘ਚ 30 ਵਿਕਟਾਂ ਲਈਆਂ ਹਨ।

LEAVE A REPLY