31 ਅਕਤੂਬਰ 2016 ਨੂੰ ਗੋਵਰਧਨ ਪੂਜਾ ਦਾ ਦਿਨ ਸੀ। ਰਾਜਸਥਾਨ ਵਿਚ ਇਸ ਦਿਨ ਲੋਕ ਇੱਕ-ਦੂਜੇ ਨੂੰ ਮਿਲਦੇ ਹਨ। ਅਜਮੇਰ ਜ਼ਿਲ੍ਹੇ ਦੇ ਕਸਬਾ ਬਿਆਵਰ ਵਿਚ ਆਪਣੀ ਪਤਨੀ-ਬੱਚਿਆਂ ਦੇ ਨਾ ਰਹਿਣ ਵਾਲੇ ਵਿਜੈ ਕੁਮਾਰ ਗਹਿਲੋਤ ਵੀ ਦੂਜੇ ਮੁਹੱਲੇ ਵਿਚ ਰਹਿਣ ਵਾਲੇ ਆਪਣੇ ਭਰਾਵਾਂ ਬੰਟੀ ਅਤੇ ਕਮਲ ਨੂੰ ਮਿਲਣ ਗਿਆ ਸੀ। ਉਸ ਦੀ ਪਤਨੀ ਮੋਨਾ ਨੇ ਤਬੀਅਤ ਖਰਾਬ ਹੋਣ ਦਾ ਬਹਾਨਾ ਲਗਾ ਕੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਵਿਜੇ ਸਾਰਾ ਦਿਨ ਆਪਣੇ ਭਰਾਵਾਂ ਕੋਲ ਰਿਹਾ। ਸ਼ਾਮ ਨੂੰ 7 ਵਜੇ ਉਹ ਆਪਣੇ ਘਰ ਤੁਰ ਪਿਆ। ਰਾਤੀ ਸਾਢੇ 11 ਵਜੇ ਦੇ ਕਰੀਬ ਕਮਲ ਦੇ ਮੋਬਾਇਲ ਤੇ ਵਿਜੇ ਦੀ ਪਤਨੀ ਮੋਨਾ ਨੇ ਫੋਨ ਕਰਕੇ ਕਿਹਾ, ਕਮਲ ਅੱਧੀ ਰਾਤ ਹੋ ਰਹ ਹੈ, ਹੁਣ ਤਾਂ ਵਿਜੇ ਨੂੰ ਕਹੋ ਕਿ ਘਰ ਆ ਜਾਵੇ। ਇਸ ਤੇ ਕਮਲ ਨੇ ਕਿਹਾ, ਭਾਬੀ ਤੁਸੀਂ ਇਹ ਕੀ ਕਹਿ ਰਹੀ ਹੋ, ਵਿਜੇ ਤਾਂ 7 ਵਜੇ ਦਾ ਘਰ ਗਿਆ ਸੀ।
ਹੁਣ ਕਮਲ ਨੂੰ ਚੈਨ ਨਹੀਂ ਆਇਆ, ਉਸ ਨੇ ਘਰ ਵਿਚ ਇਹ ਗੱਲ ਦੱਸੀ ਤਾਂ ਸਾਰੇ ਚਿੰਤਤ ਹੋ ਗਏ। ਉਸ ਨੇ ਵਿਜੇ ਦੇ ਮੋਬਾਇਲ ਤੇ ਫੋਨ ਕੀਤਾ, ਘੰਟੀ ਤਾਂ ਵੱਜ ਰਹੀ ਸੀ ਪਰ ਕੋਈ ਚੁੱਕ ਨਹੀਂ ਰਿਹਾ ਸੀ। ਸਾਰਾ ਪਰਿਵਾਰ ਵਿਜੇ ਦੇ ਘਰ ਵੱਲ ਤੁਰ ਪਿਆ। ਅੱਗੇ ਦੇਖਿਆ ਵਿਜੇ ਦੇ ਘਰ ਜਿੰਦਰਾ ਲੱਗਿਆ ਹੋਇਆ ਸੀ। ਵਿਜੇ ਦੀ ਪਤਨੀ ਮੋਨਾ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਮੈਂ ਥੋੜ੍ਹੀ ਦੇਰ ਪਹਿਲਾਂ ਪੇਕੇ ਆ ਗਈ। ਮੈਨੂੰ ਇਕੱਲਿਆਂ ਘਰ ਡਰ ਲੱਗਦਾ ਸੀ। ਕਮਲ ਘਰ ਵਾਲਿਆਂ ਦੇ ਨਾਲ ਆਪਣੇ ਘਰ ਆ ਗਿਆ। ਘਰੇ ਸਾਰੇ ਪ੍ਰੇਸ਼ਾਨ ਸਨ ਕਿ ਆਖਿਰ ਅਜਿਹੀ ਕਿਹੜੀ ਵਜ੍ਹਾ ਹੈ। ਸਵੇਰੇ ਸਾਢੇ 3 ਵਜੇ ਕਿਸੇ ਨੇ ਵਿਜੇ ਦੇ ਮੋਬਾਇਲ ਫੋਨ ਤੇ ਕਮਲ ਨੂੰ ਫੋਨ ਕੀਤਾ, ਕੋਈ ਅਣਜਾਣ ਵਿਅਕਤੀ ਸੀ। ਉਸ ਨੇ ਪੁੱਛਿਆ ਤਾਂ ਕਮਲ ਨੇ ਦੱਸਿਆ ਕਿ ਮੈਂ ਵਿਜੇ ਦਾ ਭਰਾ ਕਮਲ ਬੋਲ ਰਿਹਾ ਹਾਂ। ਵਿਜੇ ਕਿੱਥੇ ਹੈ। ਮੈਂ ਥਾਣਾ ਸਦਰ ਦਾ ਏ. ਐਸ. ਆਈ. ਮਾਣਕਚੰਦ ਬੋਲ ਰਿਹਾ ਹਾਂ। ਉਦੈਪੁਰ ਬਾਈਪਾਸ ਰੋਡ ਤੇ ਇਕ ਆਦਮੀ ਦਾ ਐਕਸੀਡੈਂਟ ਹੋ ਗਿਆ। ਇਹ ਮੋਬਾਇਲ ਉਥੇ ਹੀ ਪਿਆ ਮਿਲਿਆ, ਤੁਸੀਂ ਤੁਰੰਤ ਆ ਜਾਓ। ਐਕਸੀਡੈਂਟ ਦੀ ਗੱਲ ਸੁਣ ਕੇ ਕਮਲ ਘਬਰਾ ਗਿਆ। ਥੋੜ੍ਹੀ ਦੇਰ ਵਿਚ ਉਹ ਘਰ ਵਾਅਿਾਂ ਸਮੇਤ ਉਦੈਪੁਰ ਬਾਈਪਾਸ ਰੋਡ ਤੇ ਪਹੁੰਚਿਆ। ਉਥੇ ਸੜਕ ਕਿਨਾਰੇ ਝਾੜੀਆਂ ਦੇ ਕੋਲ ਵਿਜੇ ਦੀ ਲਾਸ਼ ਪਈ ਸੀ। ਉਸ ਦੇ ਪੈਰਾਂ ਵਿਚ ਚੱਪਲਾਂ ਨਹੀਂ ਸਨ। ਲਾਸ਼ ਤੋਂ ਕਰੀਬ 100 ਫੁੱਟ ਦੂਰੀ ਤੇ ਮੋਟਰ ਸਾਈਕਲ ਪਿਆ ਸੀ। ਇਸ ਤੋਂ ਇਹ ਮਾਮਲਾ ਦੁਰਘਟਨਾ ਦੀ ਬਜਾਏ ਹੱਤਿਆ ਲੱਗ ਰਿਹਾ ਸੀ। ਮੋਟਰ ਸਾਈਕਲ ਤੋਂ ਲੈ ਕੇ ਲਾਸ਼ ਤੱਕ ਮੋਟਰ ਸਾਈਕਲ ਦੇ ਘਿਸਰਨ ਦੇ ਨਿਸ਼ਾਨ ਵੀ ਨਹੀਂ ਸਨ। ਲਾਸ਼ ਦੇ ਕੋਲ ਹੀ ਸ਼ਰਾਬ ਦੀ ਇਕ ਖਾਲੀ ਬੋਤਲ ਪਈ ਸੀ, ਜਦਕਿ ਵਿਜੇ ਸ਼ਰਾਬ ਬਿਲਕੁਲ ਨਹੀਂ ਪੀਂਦਾ ਸੀ। ਉਥੇ ਹੀ ਉਸਦਾ ਮੋਬਾਇਲ ਫੋਨ ਪਿਆਰ ਸੀ। ਬਾਕੀ ਪੁਲਿਸ ਟੀਮ ਵੀ ਆ ਗਈ। ਉਚ ਅਧਿਕਾਰੀਆਂ ਨੂੰ ਵੀ ਘਟਨਾ ਤੋਂ ਜਾਣੂ ਕਰਵਾ ਦਿੱਤਾ। ਲਾਸ਼ ਪੋਸਟ ਮਾਰਟਮ ਲਈ ਭੇਜੀ। ਪੁਲਿਸ ਵਿਜੇ ਦੇ ਘਰ ਦਾ ਨਿਰੀਖਣ ਕਰਨਾ ਚਾਹੁੰਦੀ ਸੀ ਪਰ ਘਰੇ ਜਿੰਦਰਾ ਲੱਗਿਆ ਸੀ। ਪੁਲਿਸ ਨੇ ਮੋਨਾ ਤੋਂ ਪੁੱਛਿਆ ਕਿ ਇਹ ਚੱਪਲਾਂ ਇੱਥੇ ਕਿਵੇਂ ਆਈਆਂ ਤਾਂ ਉਹ ਸੰਤੁਸ਼ਟੀਦਾਇਕ ਜਵਾਬ ਨਾ ਦੇ ਸਕੀ। ਘਰ ਦਾ ਪਾਣੀ ਜਿਸ ਨਾਲੀ ਤੋਂ ਵਹਿੰਦਾ ਸੀ, ਉਸਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਥੇ ਖੂਨ ਸਾਫ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਲ ਦੀਆਂ ਦੀਵਾਰਾਂ ਅਤੇ ਫਰਸ਼ ਤੇ ਖੂਨ ਦੇ ਛਿੱਟੇ ਨਜ਼ਰ ਆ ਰਹੇ ਸਨ। ਬਾਥਰੂਮ ਵਿਚ ਪਾਣੀ ਨਾਲ ਭਰੀ ਇਕ ਬਾਲਟੀ ਵਿਚ ਮੋਨਾ ਦੇ ਕੱਪੜੇ ਅਤੇ ਪੈਂਟ ਸ਼ਰਟ ਭਿਉਂਈ ਸੀ। ਉਸ ਤੇ ਵੀ ਖੂਨ ਲੱਗਿਆ ਸੀ। ਇਸ ਸਭ ਤੋਂ ਇਹੀ ਲੱਗ ਰਿਹਾ ਸੀ ਕਿ ਵਿਜੇ ਦੀ ਹੱਤਆ ਘਰ ਵਿਚ ਹੀ ਕੀਤੀ ਗਈ ਸੀ ਅਤੇ ਹੱਤਿਆ ਵਿਚ ਮੋਨਾ ਦੇ ਨਾਲ ਕੋਈ ਆਦਮੀ ਵੀ ਸ਼ਾਮਲ ਸੀ। ਪੁਲਿਸ ਨੇ ਮੋਨਾ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਸਾਨੀ ਨਾਲ ਸਵੀਕਾਰ ਕਰ ਲਿਆ ਕਿ ਉਸ ਨੇ ਆਪਣੇ ਪ੍ਰੇਮੀ ਦਿਨੇਸ਼ ਬਾਹੂ ਨਾਲ ਮਿਲ ਕੇ ਪਤੀ ਦੀ ਹੱਤਿਆ ਕੀਤੀ ਹੈ। ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਤੇ ਉਸਦੇ ਪ੍ਰੇਮੀ ਦਿਨੇਸ਼ ਸਾਹੂ ਨੂੰ ਵੀ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਥਾਣੇ ਲਿਆਂਦਾ ਤਾਂ ਵਿਜੈ ਕੁਮਾਰ ਗਹਿਲੋਤ ਦੀ ਹੱਤਿਆ ਦੀ ਜੋ ਕਹਾਣੀ ਸਾਹਮਣੇ ਆਈ, ਉਹ ਇਕ ਹਵਸ ਦੀ ਅੰਨੀ ਔਰਤ ਦਾ ਅਪਰਾਧ ਸੀ।
ਰਾਜਸਥਾਨ ਦੇ ਜ਼ਿਲ੍ਹਾ ਅਜਮੇਰ ਤੋਂ ਕੋਈ 60 ਕਿਲੋਮੀਟਰ ਦੂਰ ਜੋਧਪੁਰ ਰੋਡ ਤੇ ਸਥਿਤ ਹੈ ਕਸਬਾ ਬਿਸਾਂਵਰ। ਇਸੇ ਕਸਬੇ ਦੀ ਚੌਹਾਨ ਕਾਲੋਨੀ ਵਿਚ ਰਾਮਭਰਚ ਸਾਂਖਲਾ ਦੇ 3 ਮੁੰਡੇ ਅਤੇ ਇਕ ਲੜਕੀ ਮੋਨਾ ਰਹਿੰਦੇ ਸਨ। ਮੋਨਾ ਬਹੁਤ ਖੂਬਸੂਰਤ ਸੀ। ਉਹ ਵੱਡੀ ਹੋਈ ਤਾਂ ਉਸਦਾ ਵਿਆਹ ਜਾਤੀ ਦੇ ਮੁੰਡੇ ਨਾ ਲਕਰ ਦਿੱਤਾ। ਮੋਨਾ ਦੇ ਪੇਕੇ ਆਰਥਿਕ ਤੌਰ ਤੇ ਮਜ਼ਬੂਤ ਸਨ। ਇਸ ਕਰਕੇ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਦੇ ਲਈ ਬਯਾਂਵਰ ਵਿਚ ਮਕਾਨ ਬਣਵਾ ਦੇਣਗੇ, ਇੱਥੇ ਹੀ ਆ ਕੇ ਰਹੇ। ਵਿਜੇ ਨੇ ਘਰ ਜਵਾਈ ਬਣਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਤੇ ਦੋਵਾਂ ਦੇ ਸਬੰਧਾਂ ਵਿਚ ਤਰੇੜ ਪੈ ਗਈ। ਵਿਆਹ ਦੇ 6 ਮਹੀਨੇ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਮੋਨਾ ਆਪਣੇ ਘਰ ਆ ਗਈ। ਬਯਾਂਵਰ ਵਿਚ ਹੀ ਮੋਹਨ ਲਾਲ ਗਹਿਲੋਤ ਆਪਣੀ ਪਤਨੀ ਜਸੋਦਾ ਦੇਵੀ ਨਾ ਰਹਿੰਦਾ ਸੀ। ਉਹਨਾਂ ਦੇ ਤਿੰਨ ਮੁੰਡੇ ਬੰਟੀ ਕੁਮਾਰ, ਵਿਜੇ ਕੁਮਾਰ ਅਤੇ ਕਮਲ ਕਿਸ਼ੋਰ ਸਨ। 2004 ਵਿਚ ਮੋਨਾ ਦੀ ਮੁਲਾਕਾਤ ਵਿਜੇ ਨਾਲ ਹੋਈ ਅਤੇ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ 2004 ਵਿਚ ਹੀ ਮੋਨਾ ਅਤੇ ਵਿਜੇ ਦਾ ਵਿਆਹ ਹੋ ਗਿਆ। ਦੋਵਾਂ ਦੀ ਗ੍ਰਹਿਸਥੀ ਚੱਲ ਪਈ। ਮੋਨਾ ਜਲਦੀ ਹੀ ਇਕ ਬੱਚੇ ਦੀ ਮਾਂ ਬਣ ਗਈ, ਜਿਸ ਦਾ ਨਾਂ ਨਿਤੇਸ਼ ਰੱਖਿਆ। ਮੋਨਾ ਸਹੁਰੇ ਪਰਿਵਾਰ ਤੋਂ ਅਲੱਗ ਰਹਿਣਾ ਚਾਹੁੰਦੀ ਸੀ। ਵਿਜੇ ਦੀ ਬਯਾਂਵਰ ਵਿਚ ਹੀ ਫੋਟੋਫ੍ਰੇਮ ਦੀ ਦੁਕਾਨ ਸੀ, ਉਹ ਸਵੇਰੇ ਦੁਕਾਨ ਤੇ ਚਲਿਆ ਜਾਂਦਾ ਅਤੇ ਰਾਤ ਨੂੰ ਵਾਪਸ ਪਰਤਦਾ। ਬੱਚੇ ਨੂੰ ਸਕੂਲ ਦਾਖਲ ਕਰਵਾ ਦਿੱਤਾ ਗਿਆ। ਵਿਜੇ ਦੇ ਘਰ ਦੇ ਸਾਹਮਣੇ ਦਿਨੇਸ਼ ਸਾਹੂ ਦਾ ਮੈਡੀਕਲ ਸਟੋਰ ਸੀ। ਉਸ ਦੇ ਪਿਤਾ ਮਾਣਕ ਸਾਹੂ ਬਯਾਵਰ ਵਿਚ ਅਮ੍ਰਿਤਕੌਰ ਸਰਕਾਰੀ ਹਸਪਤਾਲ ਵਿਚ ਕੰਪਾਊਂਡਰ ਸਨ ਅਤੇ ਹਸਪਤਾਲ ਦੇ ਕੋਲ ਹੀ ਰਹਿੰਦੇ ਸਨ। ਦਿਨੇਸ਼ ਵਿਆਹਿਆ ਸੀ। ਮੈਡੀਕਲ ਸਟੋਰ ਤੇ ਬੈਠਣ ਦੇ ਨਾਲ ਹੀ ਉਹ ਨਰਸਿੰਗ ਦਾ ਕੋਰਸ ਵੀ ਕਰ ਰਿਹਾ ਸੀ।
ਮੈਡੀਕਲ ਸਟੋਰ ਤੇ ਬੈਠਣ ਦੌਰਾਨ ਹੀ ਦਿਨੇਸ਼ ਅਤੇ ਮੋਨਾ ਦੇ ਨੈਣ ਲੜ ਗਏ। ਵਿਆਹੇ ਹੋਣ ਦੇ ਬਾਵਜੂਦ ਇਕ ਦੂਜੇ ਦੇ ਨੇੜੇ ਆ ਗਏ। ਹਾਲਾਂਕਿ ਮੋਨਾ ਉਮਰ ਵਿਚ ਦਿਨੇਸ਼ ਤੋਂ 6-7 ਸਾਲ ਵੱਡੀ ਸੀ ਪਰ ਫਿਗਰ ਅਜਿਹੀ ਸੀ ਕਿ ਦਿਨੇਸ਼ ਮਰ ਮਿਟਿਆ। ਦੋਵਾਂ ਦੇ ਸਬੰਧ ਅਜਿਹੇ ਹੋ ਗਏ ਕਿ ਵਿਜੇ ਰਸਤੇ ਦਾ ਰੋੜਾ ਲੱਗਣ ਲੱਗਿਆ। ਦੋਵਾਂ ਨੇ ਇਕ ਸੁਪਰ ਆਈਡੀਆ ਬਣਾਇਆ ਕਿ ਪਹਿਲਾਂ ਵਿਜੇ ਦੀ ਘਰੇ ਹੱਤਿਆ ਕਰ ਦਿਆਂਗੇ, ਬਾਅਦ ਵਿਚ ਲਾਸ਼ ਅਤੇ ਮੋਟਰ ਸਾਈਕਲ ਸੜਕ ਤੇ ਸੁੱਟ ਦਿਆਂਗੇ। ਲੋਕ ਸਮਝਣਗੇ ਕਿ ਉਸ ਦੀ ਮੌਤ ਸੜਕ ਹਾਦਸੇ ਵਿਚ ਹੋਈ ਹੈ। ਮਾਮਲਾ ਠੰਡਾ ਹੋਣ ਤੇ ਉਹ ਵਿਆਹ ਕਰਵਾ ਲੈਣਗੇ।ਯੋਜਨਾ ਨੂੰ 31 ਅਕਤੂਬਰ ਨੂੰ ਅੰਜਾਮ ਦੇਣ ਦਾ ਫੈਸਲਾ ਕੀਤਾ। ਮੋਨਾ ਨੇ ਵਿਜੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਬਹਾਨਾ ਲਗਾਇਆ ਕਿ ਉਸ ਦੀ ਤਬੀਅਤ ਠੀਕ ਨਹੀਂ। ਵਿਜੇ ਸ਼ਾਮ ਨੂੰ 7 ਵਜੇ ਘਰ ਵਾਪਸ ਆ ਗਿਆ ਅਤੇ 10 ਵਜੇ ਸੌਂ ਗਿਆ। ਦਿਨੇਸ਼ ਆਪਣੇ ਮੈਡੀਕਲ ਸਟੋਰ ਤੇ ਹੀ ਬੈਠਾ ਸੀ। ਮੋਨਾ ਦਾ ਇਸ਼ਾਰਾ ਦੇਖ ਕੇ ਉਹ ਦੁਕਾਨ ਤੇ ਰੱਖਿਆ ਹਥੌੜਾ ਲਿਆਇਆ। ਘਰ ਵਿਚ ਵੜਦੇ ਹੀ ਮੋਨਾ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਦਿਨੇਸ਼ ਨੇ ਸੌਂ ਰਹੇ ਵਿਜੇ ਦੇ ਸਿਰ ਤੇ ਹਥੌੜੇ ਨਾਲ ਵਾਰ ਕੀਤਾ। ਉਸ ਦਾ ਸਿਰ ਫਟ ਗਿਆ ਅਤੇ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਮੋਨਾ ਨੇ ਚਾਕੂ ਲੈ ਕੇ ਉਸ ਦਾ ਗਲਾ ਵੱਢ ਦਿੱਤਾ।
ਗਲਾ ਕੱਟਣ ਕਾਰਨ ਜੋ ਖੂਨ ਨਿਕਲਿਆ ਉਸ ਨਾਲ ਮੋਨਾ ਦੀ ਸਾੜੀ ਬਲਾਊਸ ਅਤੇ ਦਿਨੇਸ਼ ਦੇ ਕੱਪੜਿਆਂ ਤੇ ਖੂਨ ਲੱਗ ਗਿਆ। ਵਿਜੇ ਤੜਫ ਕੇ ਮਰ ਗਿਆ ਤਾਂ ਲਾਸ਼ ਨੂੰ ਹੇਠਾਂ ਉਤਾਰ ਕੇ ਪਾਣੀ ਪਾ ਕੇ ਖੂਨ ਸਾਫ ਕੀਤਾ ਗਿਆ। ਇਸ ਤੋਂ ਬਾਅਦ ਉਹਨਾਂ ਨੇ ਖੂਨ ਨਾਲ ਲਿੱਬੜੇ ਕੱਪੜੇ ਬਾਥਰੂਮ ਵਿਚ ਭਿਉਂ ਦਿੱਤੇ। ਦੂਜੇ ਕੱਪੜੇ ਪਾ ਕੇ ਤੌਲੀਏ ਨਾਲ ਖੂਨ ਦੇ ਛਿੱਟੇ ਸਾਫ ਕੀਤੇ ਅਤੇ ਚਾਕੂ ਹਥੌੜਾ ਅਤੇ ਖੂਨ ਨਾਲ ਲਿੱਬੜਿਆ ਤੌਲੀਆ ਲੁਕੋ ਦਿੱਤਾ।
ਇਸ ਤੋਂ ਬਾਅਦ ਦਿਨੇਸ਼ ਆਪਣੇ ਗੈਰਾਜ ਤੋਂ ਸਕਾਰਪੀਓ ਲਿਆਇਆ। ਲਾਸ਼ ਰੱਖੀ ਅਤੇ ਸ਼ਰਾਬ ਦੀ ਖਾਲੀ ਬੋਤਲ ਵੀ ਰੱਖ ਲਓ। ਲਾਸ਼ ਨੂੰ ਗੱਡੀ ਵਿਚ ਰੱਖਣ ਦੌਰਾਨ ਵਿਜੇ ਦੇ ਪੈਰਾ ਤੋਂ ਚੱਪਲਾਂ ਨਿਕਲ ਕੇ ਘਰ ਤੋਂ ਬਾਹਰ ਡਿੱਗ ਪਈਆਂ। ਹਨੇਰਾ ੋਣ ਕਾਰਨ ਮੋਨਾ ਅਤੇ ਦਿਨੇਸ਼ ਧਿਆਨ ਨਾ ਲਗਾ ਸਕੇ। ਦੋਵੇਂ ਲਾਸ਼ ਨੂੰ ਲੈ ਕੇ ਉਦੈਪੁਰ ਬਾਈਪਾਸ ਰੋਡ ਤੇ ਪਹੁੰਚੇ। ਇੱਧਰ ਉਧਰ ਤੋਂ ਕੋਈ ਆਉਂਦਾ ਨਾ ਦੇਖ ਕੇ ਲਾਸ਼ ਨੂੰ ਸੜਕ ਤੇ ਸੁੱਟ ਦਿੱਤਾ। ਸ਼ਰਾਬ ਦੀ ਬੋਤਲ ਵੀ ਨੇੜੇ ਸੁੱਟ ਦਿੱਤਾ ਅਤੇ ਵਿਜੇ ਦੇ ਮੂੰਹ ਤੇ ਵੀ ਸ਼ਰਾਬ ਲਗਾ ਦਿੱਤੀ। ਵਿਜੇ ਦਾ ਮੋਬਾਇਲ ਫੋਨ ਵੀ ਉਥੇ ਹੀ ਰੱਖ ਦਿੱਤਾ। ਫਿਰ ਦੋਵੇਂ ਘਰ ਆ ਗਏ। ਫਿਰ ਦੁਬਾਰਾ ਵਿਜੇ ਦੀ ਮੋਟਰ ਸਾਈਕਲ ਵੀ ਸੜਕ ਤੇ ਸੁੱਟਣ ਗਏ।  ਇਸ ਦਰਮਿਆਨ ਕਮਲ ਨੂੰ ਪਤਾ ਲੱਗਿਆ ਕਿ ਵਿਜੇ ਨਹੀਂ ਪਹੁੰਚਿਆ ਤਾਂ ਉਹ ਵਾਰ ਵਾਰ ਉਸਨੂੰ ਫੋਨ ਲਗਾ ਰਿਹਾ ਸੀ। ਵਿਜੇ ਦੇ ਫੋਨ ਦੀ ਘੰਟੀ ਵੱਜ ਰਹ ਸੀ। ਉਦੈਪੁਰ ਬਾਈਪਾਸ ਰੋਡ ਤੇ ਗਸ਼ਤ ਲਗਾ ਰਹੀ ਪੁਲਿਸ ਨੂੰ ਸੜਕ ਕਿਨਾਰੇ ਘੰਟੀ ਦੀ ਆਵਾਜ਼ ਸੁਣੀ ਤਾਂ ਪੁਲਿਸ ਉਥੇ ਪਹੁੰਚੀ। ਪੁਲਿਸ ਨੇ ਉਥੇ ਲਾਸ਼ ਪਈ ਦੇਖੀ ਤਾਂ ਹੈਰਾਨ ਰਹਿ ਗਏ। ਨੇੜੇ ਹੀ ਫੋਨ ਦੀ ਘੰਟੀ ਉਦੋਂ ਤੱਕ ਬੰਦ ਹੋ ਚੁੱਕੀ ਸੀ। ਇਸ ਤੋਂ ਬਾਅਦ ਉਸੇ ਫੋਨ ਤੇ ਪੁਲਿਸ ਨੇ ਕਮਲ ਨੂੰ ਫੋਨ ਲਗਾਇਆ। ਦਿਨੇਸ਼ ਜਦੋਂ ਮੋਟਰ ਸਾਈਕਲ ਉਥੇ ਸੁੱਟਣ ਲਈ ਪਹੁੰਚਿਆ ਤਾਂ ਅੱਗੇ ਪੁਲਿਸ ਦੀ ਗੱਡੀ ਦੇਖੀ ਤਾਂ ਉਹ ਲਾਸ਼ ਤੋਂ ਕਰੀਬ 100 ਫੁੱਟ ਦੂਰ ਹੀ ਸੜਕ ਤੇ ਮੋਟਰ ਸਾਈਕਲ ਛੱਡ ਕੇ ਦੌੜ ਆਇਆ। ਉਦੋਂ ਤੱਕ ਖੂਨ ਵਗੈਰਾ ਸਾਫ ਕਰਕੇ ਮੋਨਾ ਘਰੇ ਜਿੰਦਰਾ ਲਗਾ ਕੇ ਆਪਣੇ ਪੇਕੇ ਚਲੀ ਗਈ ਸੀ।

LEAVE A REPLY