ਮੁੰਬਈਂ ਆਗਾਮੀ ਟੈਸਟ ਲੜੀ ‘ਚ ਮਿਲਣ ਵਾਲੀ ਸਖਤ ਚੁਣੌਤੀ ਤੋਂ ਚੰਗੀ ਤਰ੍ਹਾਂ ਜਾਣੂੰ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਅੱਜ ਕਿਹਾ ਕਿ ਭਾਰਤ ‘ਚ ਜਿੱਤ ਹਾਸਲ ਕਰਨਾ ਉਨ੍ਹਾਂ ਦੀ ਟੀਮ ਦੇ ਖਿਡਾਰੀਆਂ ਦੇ ਲਈ ‘ਜ਼ਿੰਦਗੀ ਦਾ ਸਭ ਤੋਂ ਸੁਖਦ ਪਲ’ ਹੋਵੇਗਾ। ਭਾਰਤ ਅਤੇ ਆਸਟਰੇਲੀਆ ਚਾਰ ਟੈਸਟ ਮੈਚਾਂ ਦੀ ਲੜੀ ਖੇਡਣਗੇ ਜਿਸ ‘ਚੋਂ ਪਹਿਲਾ ਟੈਸਟ 23 ਫਰਵਰੀ ਨੂੰ ਪੁਣੇ ‘ਚ ਖੇਡਿਆ ਜਾਵੇਗਾ। ਸਮਿਥ ਨੇ ਇੱਥੇ ਪਹੰਚਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ”ਭਾਰਤ ‘ਚ ਖੇਡਣਾ ਬਹੁਤ ਵੱਡੀ ਚੁਣੌਤੀ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਕੁਝ ਖਾਸ ਕਰਕੇ ਲੜੀ ਜਿੱਤਣ ‘ਚ ਸਫਲ ਰਹਿੰਦੇ ਹਾਂ ਤਾਂ ਫਿਰ 10-12 ਸਾਲ ਬਾਅਦ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਸੁਖਦ ਪਲ ਦੇ ਰੂਪ ‘ਚ ਦੇਖਾਂਗੇ। ਇਹ ਭਾਰਤ ‘ਚ ਖੇਡਣ ਦਾ ਸ਼ਾਨਦਾਰ ਮੌਕਾ ਹੈ।”

ਆਸਟਰੇਲੀਆ ਨੇ 2004-05 ‘ਚ ਭਾਰਤ ਨੂੰ 2-1 ਨਾਲ ਹਰਾਉਣ ਦੇ ਬਾਅਦ ਭਾਰਤੀ ਸਰਜ਼ਮੀਂ ‘ਤੇ ਟੈਸਟ ਮੈਚ ਨਹੀਂ ਜਿੱਤਿਆ ਹੈ। ਉਹ ਦੌਰੇ ਦੀ ਸ਼ੁਰੂਆਤ ਇੱਥੇ ਬ੍ਰੇਬੋਰਨ ਸਟੇਡੀਅਮ ‘ਚ ਹੋਣ ਵਾਲੇ ਤਿੰਨ ਰੋਜ਼ਾ ਅਭਿਆਸ ਮੈਚ ‘ਚ ਕਰੇਗਾ। ਪਿਛਲੇ ਕੁਝ ਸਾਲਾਂ ਤੋਂ ਇੰਡੀਅਨ ਪ੍ਰੀਮੀਅਰ ਲੀਗ ‘ਚ ਖੇਡਣ ਦੇ ਕਾਰਨ ਭਾਰਤੀ ਪਰਿਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ 27 ਸਾਲਾ ਸਮਿਥ ਨੇ ਕਿਹਾ, ”ਇਹ ਬਹੁਤ ਮੁਸ਼ਕਿਲ ਦੌਰਾ ਹੋਵੇਗਾ ਅਤੇ ਮੈਂ ਚੁਣੌਤੀ ਨੂੰ ਲੈ ਕੇ ਉਤਸ਼ਾਹਤ ਹਾਂ। ਅਗਲੇ ਕੁਝ ਹਫਤਿਆਂ ‘ਚ ਜੋ ਕੁਝ ਹੋਣ ਵਾਲਾ ਹੈ ਉਸ ਨੂੰ ਲੈ ਕੇ ਅਸੀਂ ਉਤਸ਼ਾਹਤ ਹਾਂ।” ਭਾਰਤ ਨੇ 2012 ‘ਚ ਇੰਗਲੈਂਡ ਦੇ ਹੱਥੋਂ ਲੜੀ ਹਾਰਨ ਦੇ ਬਾਅਦ ਆਪਣੀ ਸਰਜ਼ਮੀਂ ‘ਤੇ ਕੋਈ ਟੈਸਟ ਲੜੀ ਨਹੀਂ ਗੁਆਈ ਹੈ। ਇਸ ਵਿਚਾਲੇ ਉਸ ਨੇ ਆਸਟਰੇਲੀਆ, ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਇੰਗਲੈਂਡ ‘ਤੇ ਆਸਾਨ ਜਿੱਤ ਦਰਜ ਕੀਤੀ। ਟੀਮ ਦੇ ਕੋਚ ਡੇਰੇਨ ਲੀਮੈਨ ਨੇ ਵੀ ਸਮਿਥ ਨਾਲ ਸਹਿਮਤੀ ਜਤਾਈ। ਉਨ੍ਹਾਂ ਕਿਹਾ, ”ਤਿਆਰੀਆਂ ਬਹੁਤ ਵਧੀਆਂ ਰਹੀਆਂ। ਇਹ ਰੋਮਾਂਚਕ ਦੌਰਾ ਹੋਵੇਗਾ। ਭਾਰਤੀ ਟੀਮ ਬਹੁਤ ਚੰਗੀ ਹੈ ਜਿਸ ਦੇ ਕੋਲ ਚੰਗੇ ਤੇਜ਼ ਗੇਂਦਬਾਜ਼ ਅਤੇ ਸਪਿਨਰ ਹਨ। ਉਸ ਨੇ ਆਪਣੇ ਵਤਨ ‘ਚ 20 ਟੈਸਟ ਮੈਚਾਂ ‘ਚੋਂ ਕੋਈ ਮੈਚ ਨਹੀਂ ਗੁਆਇਆ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਟੀਮ ਬਹੁਤ ਮਜ਼ਬੂਤ ਹੈ। ਇਹ ਸ਼ਾਨਦਾਰ ਚੁਣੌਤੀ ਹੈ।”

LEAVE A REPLY