ਹਮੇਸ਼ਾ ਵਾਂਗ 25 ਜੁਲਾਈ 2016 ਦੀ ਸਵੇਰ ਕੰਵਲਜੀਤ ਕੌਰ ਤਿਆਰ ਹੋ ਕੇ ਘਰ ਤੋਂ ਨਿਕਲੀ ਅਤੇ ਕਲਾਨੌਰ ਤੋਂ ਬੱਸ ਪਕੜ ਕੇ ਗੁਰਦਾਸਪੁਰ ਪਹੁੰਚ ਗਈ। ਉਸ ਨੇ ਫ਼ੋਨ ਕਰਕੇ ਰਾਜੀਵ ਨੂੰ ਬਾ ਲਿਆ ਸੀ, ਇਸ ਕਰਕੇ ਬੱਸ ਸਟੈਂਡ ਤੇ ਬੱਸ ਦੇ ਰੁਕਦੇ ਹੀ ਉਹ ਉਤਰ ਕੇ ਸਿੱਧੀ ਉਸ ਗੇਟ ਤੇ ਪਹੁੰਚ ਗਈ ਸੀ, ਜਿੱਥੇ ਉਹ ਮੋਟਰ ਸਾਈਕਲ ਲਈ ਖੜ੍ਹਾ ਸੀ। ਉਸ ਦੇ ਕੋਲ ਜਾ ਕੇ ਉਸ ਨੇ ਕਿਹਾ, ਜਲਦੀ ਕਰੋ, ਪਹਿਲਾਂ ਪੁਲਿਸ ਲਾਈਨ ਚੱਲ ਕੇ ਹਾਜ਼ਰੀ ਲਗਵਾ ਲਵਾਂ, ਉਸ ਤੋਂ ਬਾਅਦ ਕਿਤੇ ਘੁੰਮਣ ਚਲਦੇ ਹਾਂ। ਜੇਕਰ ਗੈਰ ਹਾਜ਼ਰੀ ਲੱਗ ਗਈ ਤਾਂ ਬੜੀ ਮੁਸ਼ਕਿਲ ਹੋ ਜਾਵੇਗੀ। ਮੋਟਰ ਸਾਈਕਲ ਸਟਾਰਟ ਹੀ ਸੀ। ਕੰਵਲਜੀਤ ਨੇ ਪਿਛਲੀ ਸੀਟ ਤੇ ਬੈਠਦੇ ਤੇ ਚੱਲਣ ਲਈ ਕਿਹਾ। ਜ਼ਿਲ੍ਹਾ ਗੁਰਦਾਸਪੁਰ ਦ ੇਕਸਬਾ ਕਲਾਨੌਰ ਦੇ ਮੁਹੱਲਾ ਨਵਾਂਕਟਡਾ ਨਿਵਾਸੀ ਮੇਹਰ ਸਿੰਘ ਦੀ ਲੜਕੀ ਕੰਵਲਜੀਤ ਨੇ ਸਭ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਉਸਨੂੰ ਸਰਕਾਰੀ ਨੌਕਰੀ ਮਿਲ ਗਈ ਹੈ। ਉਹ ਕੋਈ ਆਮ ਨਹੀਂ ਬਲਕਿ ਪੰਜਾਬ ਪੁਲਿਸ ਵਿੱਚ ਏ. ਐਸ. ਆਈ. ਬਣ ਗਈ ਹੈ। ਸਟਾਰਾਂ ਵਾਲਾ ਵਰਦੀ ਪਾ ਕੇ ਉਹ 2 ਸਾਲਾਂ ਤੋਂ ਸ਼ਹਿਰ ਵਿੱਚ ਘੁੰਮ ਦੇ ਰੋਅਬ ਜਮਾ ਰਹੀ ਸੀ। ਪਿਛਲੇ 2 ਸਾਲਾਂ ਤੋਂ ਕੰਵਲਜੀਤ ਕੌਰ ਗੁਰਦਾਸਪੁਰ ਵਿੱਚ ਹੀ ਤਾਇਨਾਤ ਸੀ। ਇੱਧਰ ਉਹ ਲੋਕਾਂ ਨੂੰ ਕਹਿਣ ਲੱਗੀ ਸੀ ਕਿ ਹੁਣ ਕਦੀ ਵੀ ਉਸ ਦੀ ਬਦਲੀ ਕਿਸੇ ਦੂਜੇ ਸ਼ਹਿਰ ਵਿੱਚ ਹੋ ਸਕਦੀ ਹੈ। ਜੇਕਰ ਉਸਦੀ ਬਦਲੀ ਹੋ ਗਈ ਤਾਂ ਉਸ ਲਈ ਮੁਸ਼ਕਿਲ ਹੋ ਜਾਵੇਗੀ। ਹਾਲੇ ਤਾਂ ਉਹ ਘਰੇ ਹੀ ਹੈ, ਇਸ ਕਰਕੇ ਉਸ ਲਈ ਚਿੰਤਾ ਦੀ ਕੋਈ ਗੱਲ ਨਹੀਂ।
ਕੰਵਲਜੀਤ ਕੌਰ ਡਿਊਟੀ ਤੇ ਜਾਣ ਲਈ ਘਰ ਤੋਂ ਪੈਦਲ ਹੀ ਕਲਾਨੌਰ ਬੱਸ ਅੱਡੇ ਤੇ ਆਉਂਦੀ ਸੀ ਅਤੇ ਉਥੋਂ ਬੱਸ ਪਕੜ ਕੇ ਗੁਰਦਾਸਪੁਰ ਪਹੁੰਚ ਜਾਂਦੀ। ਜਾਨਣ ਵਾਲਿਆਂ ਨੂੰ ਉਸਨੇ ਦੱਸ ਰੱਖਿਆ ਸੀ ਕਿ ਗੁਰਦਾਸਪੁਰ ਵਿੱਚ ਉਸਨੂੰ ਸਰਕਾਰੀ ਗੱਡੀ ਮਿਲ ਜਾਂਦੀ ਹੈ, ਜਿਸ ਤੇ ਉਹ ਡਿਊਟੀ ਕਰਦੀ ਹੈ। ਉਸ ਦਾ ਕਹਿਣਾ ਸੀ ਕਿ ਉਸ ਦਾ ਇਲਾਕੇ ਵਿੱਚ ਅਜਿਹਾ ਦਬਦਬਾ ਹੈ ਕਿ ਬਦਮਾਸ਼ ਉਸ ਦੇ ਨਾਂ ਤੇ ਕੰਬਦੇ ਹਨ। ਪਤਾ ਨਹੀਂ ਕਿੰਨੇ ਗੁੰਡਾ ਕੁੱਟ ਕੇ ਉਸਨੇ ਜੇਲ੍ਹ ਭੇਜੇ ਹਨ। ਇਹੀ ਕਾਰਨ ਸੀ ਕਿ ਵੱਡੇ ਅਫ਼ਸਰ ਵੀ ਉਸ ਬਾਰੇ ਚਰਚਾ ਕਰਨ ਲੱਗੇ ਹਨ ਕਿ ਪੁਲਿਸ ਵਿਭਾਗ ਵਿੱਚ ਇਹ ਲੜਕੀ ਕਾਫ਼ੀ ਤਰੱਕੀ ਕਰੇਗੀ।
ਰਾਜੇਸ਼ ਨਾਲ ਕੰਵਲਜੀਤ ਕੌਰ ਪੁਲਿਸ ਲਾਈਨ ਪਹੁੰਚੀ ਤਾਂ ਪਤਾ ਲੱਗਿਆ ਕਿ ਉਥੇ ਆਉਣ ਵਾਲੇ ਆਜ਼ਾਦੀ ਦਿਵਸ ਤੇ ਹੋਣ ਵਾਲੀ ਪੁਲਿਸ ਪਰੇਡ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਸਨ। ਅੰਦਰ ਰਿਹੱਸਲ ਹੋ ਰਹੀਹ ਸੀ। ਗੇਟ ਤੇ ਕਾਫ਼ੀ ਭੀੜ ਸੀ। ਸੁਰੱਖਿਆ ਪੱਖੋਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ ਸੀ।
ਕੰਵਲਜੀਤ ਕੌਰ ਪਹਿਲਾਂ ਵੀ ਉਥੇ ਕਈ ਵਾਰ ਆ ਚੁੱਕੀ ਸੀ ਪਰ ਕਦੀ ਕਿਸੇ ਨੇ ਰੋਕਿਆ ਨਹੀਂ ਸੀ। ਅੰਦਰ ਜਾ ਕੇ ਪੂਰੀ ਪੁਲਿਸ ਲਾਈਨ ਘੁੰਮ ਕੇ ਉਹ ਆਰਾਮ ਨਾਲ ਬਾਹਰ ਆ ਜਾਂਦੀ ਸੀ ਪਰ ਉਸ ਦਿਨ ਤਾਂ ਉਥੇ ਸਥਿਤੀ ਬਿਲਕੁਲ ਵੱਖਰੀ ਸੀ। ਕੰਵਲਜੀਤ ਕੌਰ ਬਾਹਰ ਹੀ ਰੁਕ ਕੇ ਸੋਚਣ ਲੱਗੀ ਕਿ ਇਸ ਸਥਿਤੀ ਵਿੱਚ ਅੰਦਰ ਜਾਣਾ ਸ਼ਾਇਦ ਠੀਕ ਨਹੀਂ। ਦੂਜੇ ਪਾਸੇ ਰਾਜੀਵ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਜਲਦੀ ਕਰਨ ਵਾਲੀ ਕੰਵਲਜੀਤ ਕੌਰ ਅੰਦਰ ਕਿਉਂ ਨਹੀਂ ਜਾ ਰਹੀ।
ਕੰਵਲਜੀਤ ਕੌਰ ਨੇ ਬਹਾਨਾ ਬਣਾਇਆ ਕਿ ਉਹ ਜੇਕਰ ਅੰਦਰ ਗਈ ਤਾਂ ਫ਼ਰਲੋ ਨਹੀਂ ਮਾਰ ਸਕੇਗੀ। ਰਾਜੀਵ ਅਤੇ ਕੰਵਲਜੀਤ ਆਪਸ ਵਿੱਚ ਗੱਲਾਂ ਕਰ ਰਹੇ ਸਨ, ਉਦੋਂ ਹੀ ਅਧਿਕਾਰੀਆਂ ਦੀ ਗੱਡਲ ਆ ਗਈ। ਉਹਨਾਂ ਦੇ ਲਈ ਗੇਟ ਖੋਲ੍ਹਣ ਦੇ ਨਾਲ ਹੀ ਉਥੇ ਖੜ੍ਹੇ ਸਿਪਾਹਆਂ ਦੇ ਕੋਲ ਖੜ੍ਹੇ ਲੋਕਾਂ ਨੂੰ ਅੰਦਰ ਧੱਕ ਦਿੱਤਾ। ਉਹਨਾਂ ਵਿੱਚ ਕੰਵਲਜੀਤ ਅਤੇ ਰਾਜੀਵ ਵੀ ਸਨ। ਦੋਵੇਂ ਦੁਚਿੱਤੀ ਵਿੱਚ ਸਨ ਕਿ ਹੁਣ ਕੀ ਕਰੀਏ। ਤਾਂ ਇੱਕ ਥਾਣੇਦਾਰ ਉਹਨਾਂ ਕੋਲ ਆਇਆ ਅਤੇ ਕਿਹਾ, ਮੈਡਮ ਐਂਟਰੀ ਕਰਵਾ ਕੇ ਜਲਦੀ ਪਰੇਡ ਵਿੱਚ ਸ਼ਾਮਲ ਹੋ ਜਾਓ। ਇਸ ਤੋਂ ਬਾਅਦ ਉਸਨੇ ਰਾਜੀਵ ਨੁੰ ਕਿਹਾ, ਤੁਸੀਂ ਬਿਨਾਂ ਵਰਦੀ ਦੇ ਹੀ ਆ ਗਏ, ਕਿਸ ਰੈਂਕ ਤੇ ਹੋ ਅਤੇ ਤੁਹਾਡਾ ਨਾਂ ਕੀ ਹੈ?
ਇਸ ਤੋਂ ਬਾਅਦ ਰਾਜੀਵ ਨੇ ਡਿਊਟੀ ਕਰਨ ਬਾਰੇ ਕਿਹਾ ਤਾਂ ਕੰਵਲਜੀਤ ਕੌਰ ਨੂੰ ਗੁੱਸਾ ਆ ਗਿਆ। ਥਾਣੇਦਾਰ ਉਹਨਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦਾ ਹੋਇਆ ਦੋਵਾਂ ਨੂੰ ਲਾਈਨ ਇੰਸਪੈਕਟਰ ਦਲਬੀਰ ਸਿੰਘ ਕੋਲ ਲੈ ਗਿਆ। ਦਲਬੀਰ ਨੇ ਕੰਵਲਜੀਤ ਕੌਰ ਨੂੰ ਸਵਾਲੀਆ ਨਜ਼ਰਾਂ ਨਾਲ ਘੂਰਿਆ, ਤੁਹਾਡੀ ਪੋਸਟਿੰਗ ਕਿੱਥੇ ਹੈ?
ਕੰਵਲਜੀਤ ਕੌਰ ਨੇ ਝਿਜਕਦੇ ਹੋਏ ਕਿਹਾ, ਇੱਥੇ ਹੀ ਹੈ। ਚਲੋ ਆਪਣਾ ਆਈ ਕਾਰਡ ਦਿਖਾਓ। ਦਰਅਸਲ ਕੁਝ ਦਿਨ ਪਹਿਲਾਂ ਦਲਬੀਰ ਸਿੰਘ ਨੂੰ ਉਹਨਾਂ ਦੇ ਕਿਸੇ ਮੁਖਬਰ ਨੇ ਦੱਸਿਆ ਸੀ ਕਿ ਏ. ਐਸ. ਆਈ. ਦੀ ਵਰਦੀ ਪਾ ਕੇ ਇੱਕ ਲੜਕੀ ਗੁਰਦਾਸਪੁਰ ਵਿੱਚ ਘੁੰਮ ਰਹੀ ਹੈ। ਉਹ ਪੈਸੇ ਤਾਂ ਕਿਸੇ ਤੋਂ ਨਹੀਂ ਐਂਠਦੀ ਪਰ ਥਾਣੇਦਾਰਨੀ ਹੋਣ ਦਾ ਰੋਅਬ ਦਿਖਾਉਂਦੀ ਹੈ ਅਤੇ ਕਈ ਦੁਕਾਨਦਾਰ ਮਰਜ਼ੀ ਨਾਲ ਉਸ ਨੂੰ ਪੈਸੇ ਦੇ ਦਿੰਦੇ ਹਨ। ਦਲਬੀਰ ਸਿੰਘ ਨੇ ਕੰਵਲਜੀਤ ਕੌਰ ਦਾ ਆਈ ਕਾਰਡ ਮੰਗਿਆ ਤਾਂ ਉਹ ਇੱਧਰ ਉਧਰ ਦੀਆਂ ਗੱਲਾਂ ਕਰਨ ਲੱਗੀ। ਅੰਤ ਵਿੱਚ ਉਸ ਨੇ ਕਿਹਾ ਕਿ ਉਸ ਦਾ ਆਈ ਕਾਰਡ ਗੁੰਮ ਗਿਆ ਹੈ। ਇਸ ਤਰ੍ਹਾਂ ਉਹ ਸ਼ੱਕ ਦੇ ਦਾਇਰੇ ਵਿੱਚ ਆ ਗਈ। ਰਾਜੀਵ ਕਾਫ਼ੀ ਘਬਰਾ ਗਿਆ। ਪੁਲਿਸ ਨੇ ਉਸ ਨੂੰ ਅਲੱਗ ਲਿਜਾ ਕੇ ਪੁੱਛਗਿੱਛ ਕੀਤੀ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਿਆ, ਕਿਉਂਕਿ ਇਸ ਤੋਂ ਪਹਿਲਾਂ ਉਸਦਾ ਪੁਲਿਸ ਨਾਲ ਇਸ ਤਰ੍ਹਾਂ ਵਾਸਤਾ ਨਹੀਂ ਪਿਆ ਸੀ।
ਪੁੱਛਗਿੱਛ ਵਿੱਚ ਉਸ ਨੇ ਆਪਣਾ ਨਾਂ ਰਾਜੀਵ ਕੁਮਾਰ ਦੱਸਿਆ। ਉਹ ਨਵੀਂ ਆਬਾਦੀ, ਕਲਾਨੌਰ ਦਾ ਰਹਿਣ ਵਾਲੇ ਸੁਰੇਸ਼ ਕੁਮਾਰ ਦਾ ਲੜਕਾ ਸੀ। ਵੁਸ ਦੇ ਪਿਤਾ ਇਲਾਕੇ ਦੇ ਖਾਂਦੇ-ਪੀਂਦੇ ਕਿਸਾਨ ਹਨ। ਉਹ ਇੱਕੱਲੀ ਹੀ ਔਲਾਦ ਸੀ। 3 ਸਾਲ ਪਹਿਲਾਂ ੁਹ ਫ਼ਿਲਮ ਦੇਖਣ ਗਿਆ ਸੀ, ਤਾਂ ਉਸ ਦੀ ਮੁਲਾਕਾਤ ਕੰਵਲਜੀਤ ਕੌਰ ਨਾਲ ਹੋਈ ਸੀ। ਉਸੇ ਪਹਿਲੀ ਮੁਲਾਕਾਤ ਵਿੱਚ ਦੋਵਾਂ ਵਿੱਚ ਪਿਆਰ ਹੋ ਗਿਆ, ਜੋ ਜਲਦੀ ਹੀ ਪਰਵਾਨ ਚੜ੍ਹ ਗਿਆ। ਕੰਵਲਜੀਤ ਕੌਰ ਨੇ ਦੱਸਿਆ ਕਿ ਉਹ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਪਰ ਆਪਣੀ ਮਿਹਨਤ ਨਾਂਲ ਜ਼ਿੰਦਗੀ ਵਿੱਚ ਵੱਡਾ ਮੁਕਾਮ ਹਾਸਲ ਕਰਨਾ ਚਹੁੰਦੀ ਹੈ। ਉਸ ਨੇ ਬੀ. ਐਸ. ਸੀ. ਕੀਤੀ ਹੋਈ ਹੈ ਅਤੇ ਕਾਫ਼ੀ ਖੂਬਸੂਰਤ ਸੀ ਅਤੇ ਭਰਾ-ਭੈਣਾਂ ਵਿੱਚ ਸਭ ਤੋਂ ਵੱਡੀ ਸੀ।
ਰਾਜੀਵ ਨੇ ਜਦੋਂ ਉਸ ਬਾਰੇ ਘਰ ਵਾਲਿਆਂ ਨਾਲ ਗੱਲ ਕੀਤੀ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਉਹਨਾ ਦੇ ਕੋਲ ਸਭ ਕੁਝ ਹੈ। ਉਹ ਬਿਨਾਂ ਦਾਜ ਦਹੇਜ ਦੇ ਉਸ ਦਾ ਵਿਆਹ ਕਰਵਾ ਦੇਣਗੇ ਪਰ ਆਖਰੀ ਫ਼ੈਸਲਾ ਉਸ ਦੀ ਮਾਂ ਨੇ ਲੈਣਾ ਹੈ। ਰਾਜੀਵ ਦੀ ਮਾਂ ਕਿਰਨਬਾਲਾ ਨੇ ਸਭ ਕੁਝ ਤਾਂ ਮੰਨ ਲਿਆ ਪਰ ਇੱਕ ਸ਼ਰਤ ਰੱਖ ਦਿੱਤੀ ਕਿ ਲੜਕੀ ਸਰਕਾਰੀ ਨੌਕਰੀ ਵਿੱਚ ਹੋਣੀ ਚਾਹੀਦੀ ਹੈ। ਜੇਕਰ ਪੁਲਿਸ ਅਫ਼ਸਰ ਹੋਈ ਤਾਂ ਹੋਰ ਵੀ ਚੰਗਾ ਹੈ। ਰਾਜੀਵ ਨੇ ਸਾਰੀ ਗੱਲ ਕੰਵਲਜੀਤ ਕੌਰ ਨੂੰ ਦੱਸੀ ਤਾਂ ਉਹ ਕਾਫ਼ੀ ਮਾਯੂਸ ਹੋਈ। ਪਰ ਉਸ ਨੇ ਰਾਜੀਵ ਨਾਲ ਸਬੰਧ ਬਣਾਈ ਰੱਖੇ, ਫ਼ਿਰ ਇੱਕ ਦਿਨ ਉਸ ਨੇ ਰਾਜੀਵ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਨੂੰ ਪੰਜਾਬ ਪੁਲਿਸ ਵਿੱਚ ਏ. ਐਸ. ਆਈ. ਦੀ ਨੌਕਰੀ ਮਿਲ ਗਈ ਹੈ। ਉਸ ਨੇ ਆਪਣੀ ਤਾਇਨਾਤੀ ਵੀ ਗੁਰਦਾਸਪੁਰ ਦੀ ਦੱਸੀ। ਇਸ ਤੋਂ ਬਾਅਦ ਉਹ ਜਦੋਂ ਵੀ ਰਾਜੀਵ ਨੁੰ ਮਿਲੀ, ਏ. ਐਸ. ਆਈ. ਦੀ ਵਰਦੀ ਵਿੱਚ ਮਿਲੀ।
ਕੰਵਲਜੀਤ ਕੌਰ ਨਾਲ ਉਸ ਦਾ ਚੱਕਰ ਚੱਲ ਹੀ ਰਿਹਾ ਸੀ ਕਿ ਉਸੇ ਵਿੱਚਕਾਰ ਰਾਜੀਵ ਦੇ ਘਰ ਵਾਲਿਆਂ ਨੇ ਉਸਦਾ ਵਿਆਹ ਕਾਲਜ ਦੀ ਇੱਕ ਲੈਕਚਰਾਰ ਨਾਲ ਕਰ ਦਿੱਤਾ। ਉਹ ਕੰਵਲਜੀਤ ਕੌਰ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ ਸੀ, ਇਸ ਕਰਕੇ ਮਾਂ-ਬਾਪ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਉਹ ਕੰਵਲਜੀਤ ਕੌਰ ਨੂੰ ਦਿਲ ਤੋਂ ਪਸੰਦ ਕਰਦਾ ਸੀ ਅਤੇ ਵਿਆਹ ਕਰਨਾ ਚਾਹੁੰਦਾ ਸੀ। ਇਸ ਕਰਕੇ ਉਹ ਜਦੋਂ ਵੀ ਉਸਨੂੰ ਉਥੇ ਬੁਲਾਉਂਦੀ, ਉਹ ਕੰਮ ਛੱਡ ਕੇ ਮਿਲਣ ਚਲਿਆ ਆਉਂਦਾ। ਉਸ ਦਿਨ ਵੀ ਅਜਿਹਾ ਹੀ ਹੋਇਆ। ਰਾਜੀਵ ਤੋਂ ਪੁੱਛਗਿੱਛ ਚੱਲ ਹੀ ਰਹੀ ਸੀ ਕਿ ਉਸੇ ਦੇ ਨਾਲ ਪੁਲਿਸ ਨੇ ਕੰਵਲਜੀਤ ਕੌਰ ਦੇ ਬਾਰੇ ਪਤਾ ਕਰਵਾਇਆ ਤਾਂ ਉਸ ਦਾ ਝੂਠ ਖੁੱਲ੍ਹ ਕੇ ਸਾਹਮਣੇ ਆ ਗਿਆ। ਉਹ ਕਦੀ ਵੀ ਪੁਲਿਸ ਵਿੱਚ ਭਰਤੀ ਨਹੀਂ ਹੋਈ ਸੀ। ਪੁਲਿਸ ਦੀ ਵਰਤੀ ਪਾ ਕੇ ਉਹ ਸਭ ਨੂੰ ਬੇਵਕੂਫ਼ ਬਣਾ ਰਹੀ ਸੀ। ਇਸ ਤੋਂ ਬਾਅਦ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਉਸਨੇ ਸਵੀਕਾਰ ਕੀਤਾ ਕਿ ਉਹ ਰਾਜੀਵ ਨਾਲ ਵਿਆਹ ਕਰਨ ਲਈ ਨਕਲੀ ਥਾਣੇਦਾਰਨੀ ਬਣੀ ਸੀ।

LEAVE A REPLY