ਭਾਰਤ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ ਸ਼ਹਿਰ ਵਿੱਚ ਕਾਰਖਾਨਿਆਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੀ ਬਹੁਤ ਜ਼ਿਆਦਾ ਗਿਣਤੀ ਹੈ, ਜਿਹਨਾਂ ਵਿੱਚ ਕੰਮ ਕਰਨ ਲੲ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਇੱਥੇ ਰਹਿੰਦੇ ਹਨ। ਰਹਿਣ ਵਾਲਿਆਂ ਦੀ ਗਿਣਤੀ ਵਧਦੀ ਗਈਤਾਂ ਫ਼ਲੈਟ ਕਲਚਰ ਕਾਇਮ ਹੋਇਆ, ਜਿਹਨਾਂ ਵਿੱਚ ਰਹਿਣ ਵਾਲੇ ਲੋਕ ਇੱਕ-ਦੂਜੇ ਨਾਲ ਜ਼ਿਆਦਾ ਸਬੰਧ ਨਹੀਂ ਰੱਖਦੇ। ਇਸਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਲੋਕ ਨਿੱਜੀ ਜ਼ਿੰਦਗੀ ਵਿੱਚ ਕਿਸੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦੇ। ਅਜਿਹੇ ਵਿੱਚ ਕਿਸ ਫ਼ਲੈਟ ਵਿੱਚ ਕੌਣ ਰਹਿੰਦਾ ਹੈ ਅਤੇ ਕੌਣ ਕੀ ਕਰਦਾ ਹੈ, ਪੜੌਸੀਆਂ ਤੱਕ ਨੂੰ ਪਤਾ ਨਹੀਂ ਹੁੰਦਾ। ਨੋਇਡਾ ਸ਼ਹਿਰ ਦੇ ਹੀ ਸੈਕਟਰ 120 ਸਥਿਤ ਜੋਡੀਏਕ ਅਪਾਰਟਮੈਂਟ ਸੁਸਾਇਟੀ ਵੀ ਇਸ ਆਧੁਨਿਕ ਅਸਲੀਅਤ ਤੋਂ ਵੱਖਰੀ ਨਹੀਂ ਸੀ। 17 ਦਸੰਬਰ 2016 ਦੀ ਸਵੇਰ ਪੁਲਿਸ ਦੀਆਂ 2 ਗੱਡੀਆਂ ਸੁਸਾਹਿਟੀ ਵਿੱਚ ਆ ਕੇ ਰੁਕੀਆਂ। ਪੁਲਿਸ ਨੇ ਗੇਟ ਤੇ ਤਾਇਨਾਤ ਸੁਰੱਖਿਆ ਕਰਮਚਾਰੀ ਤੋਂ ਕੁਝ ਪੁੱਛਗਿੱਛ ਕੀਤੀ ਅਤੇ ਫ਼ਿਰ ਇੱਕ ਸੁਰੱਖਿਆ ਕਰਮਚਾਰੀ ਨੂੰ ਨਾਲ ਲੈ ਕੇ ਸਿੱਧਾ 11ਵੀਂ ਮੰਜ਼ਿਲ ਤੇ ਬਣੇ ਫ਼ਲੈਟ ਨੰਬਰ 1104 ਦੇ ਸਾਹਮਣੇ ਜਾ ਪਹੁੰਚੇ।
ਘੰਟੀ ਵਜਾਈ ਤਾਂ ਅੰਦਰੋਂ ਕਿਸੇ ਲੜਕੀ ਦੀ ਆਵਾਜ਼ ਆਈ। ਲੜਕੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਪੁਲਿਸ ਵਾਲਿਆਂ ਨੂੰ ਦੇਖ ਕੇ ਉਸਦੇ ਚਿਹਰੇ ਦੀਆਂ ਹਵਾਈਆਂ ਉਡ ਗਈਆਂ। ਉਹ ਕੁਝ ਸਮਝ ਪਾਉਂਦੀ ਇਸ ਤੋਂ ਪਹਿਲਾਂ ਹੀ ਪੁਲਿਸ ਵਾਲਿਆਂ ਨੇ ਪੁੱਛਿਆ, ਮੇਘਾ ਕਿੱਥੇ ਹੈ?
ਪਰ ਉਹ ਮੁੱਕਰ ਗਈ, ਕਿਹਾ ਕੌਣ ਮੇਘਾ ਮੈਂ ਨਹੀਂ ਜਾਣਦੀ?
ਪੁਲਿਸ ਅੰਦਰ ਗਈ ਤਾਂ ਅੰਦਰ ਇੱਕ ਲੜਕੀ ਇੱਕ ਲੜਕੇ ਨਾਲ ਬੈਠੀ ਟੀ. ਵੀ. ਦੇਖ ਰਹੀ ਸੀ। ਚਲੋ ਮੇਘਾ ਬਹੁਤ ਵਿਆਹ ਕਰਵਾ ਲਏ, ਹੁਣ ਜੇਲ੍ਹ ਜਾਣ ਦਾ ਵਕਤ ਆ ਗਿਆ। ਪੁਲਿਸ ਨੇ ਫ਼ਲੈਟ ਵਿੱਚ ਰਹਿਣ ਵਾਲੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਥਾਣੇ ਲੈ ਗਈ। ਉਸ ਵਿੱਚ ਉਸਦੀ ਭੈਣ ਪ੍ਰਾਚੀ ਅਤੇ ਜੀਜਾ ਦਵਿੰਦਰ ਸ਼ਰਮਾ ਸ਼ਾਮਲ ਸਨ। ਅਗਲੇ ਦਿਨ ਇਹ ਖਬਰ ਅਖਬਾਰਾਂ ਦੀ ਸੁਰਖੀ ਬਣੀ। ਇਹ ਕੋਈ ਮਾਮੂਲੀ ਲੜਕੀ ਨਹੀਂ ਸੀ। ਉਸ ਨੇ 11 ਲੋਕਾਂ ਨਾਲ ਵਿਆਹ ਕਰਕੇ ਉਹਨਾਂ ਤੋਂ ਕਰੀਬ 1 ਕਰੋੜ ਤੋਂ ਜ਼ਿਆਦਾ ਠੱਗ ਲਏ ਸਨ। ਲੋਕ ਉਸਦੀ ਸੁੰਦਰਤਾ ਦੇ ਜਾਲ ਵਿੱਚ ਅਸਾਨੀ ਨਾਲ ਫ਼ਸ ਜਾਂਦੇ ਸਨ। ਜਦਕਿ ਉਹ ਵਿਆਹ ਦੀ ਸ਼ਹਿਨਾਈ ਵਿੱਚ ਧੋਖੇ ਦੀ ਧੁਨ ਵਜਾਉਂਦੀ ਸੀ।
ਉਹਨਾਂ ਦੀ ਨਵੀਂ ਲਾੜ੍ਹੀ ਫ਼ਰੇਬੀ ਹੁੰਦੀ ਸੀ ਅਤੇ ਉਹ ਕੁਝ ਹੀ ਦਿਨਾਂ ਵਿੱਚ ਪੂਰੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਖੁਆ ਕੇ ਘਰ ਵਿੱਚ ਰੱਖੀ ਨਕਦੀ ਅਤੇ ਗਹਿਣੇ ਲੈ ਕੇ ਦੌੜ ਜਾਂਦੀ ਸੀ। ਇਸ ਤੋਂ ਬਾਅਦ ਐਸ਼ ਪ੍ਰਸਤ ਜ਼ਿੰਦਗੀ ਜਿਊਣ ਵਾਲੀ ਮੇਘਾ ਫ਼ਿਰ ਨਵੇਂ ਬੱਕਰੇਦੀ ਭਾਲ ਕਰਦੀ ਸੀ। ਸਿਲਸਿਲਾ ਰੁਕ ਨਹੀਂ ਰਿਹਾ ਸੀ। ਕੇਰਲ ਦੇ ਤ੍ਰਿਵੇਂਦਰਮ ਵਿੱਚ ਵੀ ਮੇਘਾ ਫ਼ਰੇਬ ਦੀ ਅਜਿਹੀ ਖੇਡ ਖੇਡ ਕੇ ਆਈ ਸੀ। ਨੋਇਡਾ ਪੁਲਿਸ ਦੀ ਮਦਦ ਨਾਲ ਉਸਨੂੰ ਗ੍ਰਿਫ਼ਤਾਰ ਕਰਨ ਵਾਲੀ ਕੇਰਲ ਪੁਲਿਸ ਹੀ ਸੀ।
27 ਸਾਲਾ ਮੇਘਾ ਭਾਰਗਵ ਮੂਲ ਤੌਰ ਤੇ ਭੋਪਾਲ ਦੇ ਅਸ਼ੋਕ ਨਗਰ ਨਿਵਾਸੀ ਉਮੇਸ਼ ਭਾਰਗਵ ਦੀਆਂ 4 ਲੜਕੀਆਂ ਵਿੱਚੋਂ ਤੀਜੇ ਨੰਬਰ ਤੇ ਸੀ। ਉਸ ਨੇ ਐਮ. ਬੀ. ਏ. ਕੀਤੀ ਹੋਈ ਸੀ। ਉਹ ਸ਼ੁਰੂ ਤੋਂ ਹੀ ਸ਼ੈਤਾਨ ਦਿਮਾਗ ਦੀ ਸੀ। ਸਧਾਰਨ ਜ਼ਿੰਦਗੀ ਉਸ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਸੀ। ਕਰੀਬ 6 ਸਾਲ ਪਹਿਲਾਂ ਮੇਘਾ ਨੇ ਕੇਤਨ ਨਾਮੀ ਲੜਕੇ ਤੋਂ ਇੱਕ ਕਾਲਜ ਵਿੱਚ ਐਡਮੀਸ਼ਨ ਕਰਵਾਉਣ ਦੇ ਨਾਂ ਤੇ 80 ਹਜ਼ਾਰ ਲਏ ਸਨ ਪਰ ਐਡਮਿਸ਼ਨ ਨਾ ਹੋ ਸਕੀ ਤਾਂ ਕੇਤਨ ਆਪਣੇ ਪੈਸੇ ਵਾਪਸ ਮੰਗਣ ਲੱਗਿਆ। ਮੇਘਾ ਨੇ ਵਾਪਸ ਕਰਨ ਦੀ ਬਜਾਏ ਉਸ ਦੇ ਖਿਲਾਫ਼ ਹੀ ਰਿਪੋਰਟ ਕੀਤੀ ਪਰ ਪੁਲਿਸ ਨੇ ਸੱਚ ਦੇਖਦਿਆਂ ਮੇਘਾ ਦੇ ਖਿਲਾਫ਼ ਪਰਚਾ ਦਰਜ ਕਰ ਦਿੱਤਾ। ਦਰਅਸਲ ਮੇਘਾ ਦਾ ਮਕਸਦ ਉਸਨੂੱ ਧੋਖਾ ਦੇਣਾ ਹੀ ਸੀ। ਕੇਤਨ ਅਦਾਲਤ ਵਿੱਚ ਗਿਆ ਤਾਂ ਮੇਘਾ ਪਰਿਵਾਰ ਸਮੇਤ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਗੋਇਲ ਵਿਹਾਰ ਵਿੱਚ ਸ਼ਿਫ਼ਟ ਹੋ ਗਈ ਪਰ ਕੇਤਨ ਨੇ ਉਸ ਦਾ ਪਿੱਛਾ ਨਾ ਛੱਡਿਆ। ਕਰੀਬ 2 ਸਾਲ ਪਹਿਲਾਂ ਮੇਘਾ ਦੀ ਮੁਲਾਕਾਤ ਮਹਿੰਦਰ ਬੁੰਦੇਲਾ ਨਾਲ ਹੋਈ। ਸਮਾਜ ਵਿੱਚ ਅਜਿਹੇ ਸ਼ਾਤਿਰ ਲੋਕਾਂ ਦੀ ਕਮੀ ਨਹੀਂ ਹੈ, ਜੋ ਲੋਕਾਂ ਨੂੰ ਲੁੱਟਣ ਦੀ ਕਲਾ ਜਾਣਦੇ ਹਨ।
ਮੇਘਾ ਦੇ ਰੰਗ-ਢੰਗ ਅਤੇ ਪੈਸਿਆਂ ਦੀ ਲੋੜ ਨੂੰ ਦੇਖ ਕੇ ਮਹਿੰਦਰ ਸਮਝ ਗਿਆ ਕਿ ਇਹ ਅਜਿਹੀ ਲੜਕੀ ਹੈ, ਜੋ ਪੈਸਿਆਂ ਲਈ ਕੁਝ ਵੀ ਕਰ ਸਕਦੀ ਹੈ। ਮੌਕਾ ਦੇਖ ਕੇ ਉਸ ਨੇ ਮੇਘਾ ਨੂੰ ਕਿਹਾ, ਮੇਘਾ ਤੂੰ ਐਸ਼ ਦੀ ਜ਼ਿੰਦਗੀ ਜਿਊਣਾ ਚਾਹੁੰਦੀ ਹੈ. ਨਾ? ਮੇਘਾ ਨੇ ਹਾਂ ਵਿੱਚ ਜਵਾਬ ਦਿੱਤਾ। ਤਾਂ ਉਸ ਨੇ ਮੇਘਾ ਨੂੰ ਨਕਲੀ ਵਿਆਹ ਕਰਨ ਦਾ ਆਈਡੀਆ ਮਿਲਿਆ।
ਇਸ ਤੋਂਬਾਅਦ ਮਹਿੰਦਰ ਨੇ ਇੱਕ ਤਲਾਕਸ਼ੁਦਾ ਵਿਅਕਤੀ ਲੱਭ ਲਿਆ, ਜੋ ਵਿਆਹ ਲਈ ਪ੍ਰੇਸ਼ਾਨ ਸੀ। ਮਹਿੰਦਰ ਨੇ ਉਸਨੂੰ ਮੇਘਾ ਦੀ ਤਸਵੀਰ ਦਿਖਾਈ ਅਤੇ ਦੂਜੇ ਸੂਬੇ ਦੀ ਅਨਾਥ ਲੜਕੀ ਦੱਸਿਆ। ਤਸਵੀਰ ਦੇਖਦੇ ਹੀ ਉਸਨੂੰ ਮੇਘਾ ਪਸੰਦ ਆ ਗਈ। ਵਿਆਹ ਹੋ ਗਿਆ। ਵਿਆਹ ਨੂੰ ਹਾਲੇ 10 ਦਿਨ ਹੀ ਬੀਤੇ ਸਨ ਕਿ ਮੇਘਾ ਇੱਕ ਰਾਤ ਕਰੀਬ ਸਾਢੇ 11 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਈ। ਉਸ ਨੇ ਮਹਿੰਦਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਹੱਥ ਖੜ੍ਹੇ ਕਰ ਦਿੱਤੇ। ਮੇਘਾ ਨੇ ਅੱਧੀ ਰਕਮ ਮਹਿੰਦਰ ਨੂੰ ਦੇ ਦਿੱਤੀ।
ਇਸ ਤੋਂ ਬਾਅਦ ਉਹ ਮੁੰਬਈ ਗਈ। ਕੁਝ ਦਿਨ ਮਸਤੀ ਕੀਤੀ ਅਤੇ ਨਵੇਂ ਸ਼ਿਕਾਰ ਨੂੰ ਉਸ ਨੇ 40 ਲੱਖ ਦਾ ਚੂਨਾ ਲਗਾਇਆ। ਮੇਘਾ ਨੂੰ ਠੱਗੀ ਦਾ ਇਹ ਅਨੋਖਾ ਧੰਦਾ ਰਾਸ ਆ ਗਿਆ। ਹੁਣ ਤੱਕ ਉਹ ਇੰਨੀ ਤੇਜ਼ ਹੋ ਗਈ ਸੀ ਕਿ ਉਸ ਨੇ ਮਹਿੰਦਰ ਦਾ ਸਾਥ ਛੱਡ ਦਿੱਤਾ ਅਤੇ ਖੁਦ ਹੀ ਸ਼ਿਕਾਰ ਲੱਭਣ ਲੱਗੀ।
ਉਸ ਨੇ ਪੁਣੇ ਦੇ ਇੱਕ ਅਮੀਰ ਪਰਿਵਾਰ ਦੇ ਅਪਾਹਜ ਲੜਕੇ ਨਾਲ ਵਿਆਹ ਕਰਕੇ ਉਥੋਂ 90 ਲੱਖ ਦਾ ਚੂਨਾ ਲਗਾਅਿਾ। ਇਸ ਤੋਂ ਬਾਅਦ ਉਸ ਨੇ ਮੁੰਬਈ ਛੱਡ ਦਿੱਤਾ। ਇਸੇ ਵਿੱਚਕਾਰ ਮੇਘਾ ਦੀ ਵੱਡੀ ਭੈਣ ਪ੍ਰਾਚੀ ਦਾ ਵਿਆਹ ਦਵਿੰਦਰ ਨਾਲ ਹੋ ਚੁੱਕਾ ਸੀ। ਮੇਘਾ ਦੇ ਧੰਦੇ ਤੋਂ ਉਹ ਵਾਕਫ਼ ਸਨ। ਪੈਸਿਆਂ ਦੇ ਲਾਲ ਵਿੱਚ ਉਹ ਵੀ ਉਸਦੀ ਫ਼ਿਤਰਤ ਵਿੱਚ ਸ਼ਾਮਲ ਹੋ ਗਏ।
ਕਦੀ ਪੈਸੇ-ਪੈਸੇ ਲਈ ਮੋਹਤਾਜ਼ ਮੇਘਾ ਨੋਟਾਂ ਨਾਲ ਖੇਡਣ ਲੱਗੀ। ਉਹ ਚੰਗਾ ਖਾਣ ਅਤੇ ਮਹਿੰਗੇ ਕੱਪੜੇ ਪਾਉਣ ਦੀ ਸ਼ੌਕੀਨ ਸੀ। ਵੱਡੇ ਸ਼ਹਿਰਾਂ ਵਿੱਚ ਘੁੰਮਣ ਲਈ ਹਵਾਈ ਜਹਾਜ਼ ਦੀਆਂ ਯਾਤਰਾਵਾਂ ਕਰਦੀ। ਮੇਘਾ ਸੌ, 5 ਸੌ ਦੇ ਨੋਟ ਦੀ ਤਾਂ ਟਿੱਪ ਦਿੰਦੀ ਸੀ।
ਉਸਦਾ ਕੋਈ ਠਿਕਾਣਾ ਨਹੀਂ ਸੀ। ਉਹ ਵਿਆਹਾਂ ਦੇ ਇਸ਼ਤਿਹਾਰ ਦੇਣ ਵਾਲੀ ਇੰਟਰਨੈਟ ਵੈਬਸਾਈਟ ‘ਤੇ ਸ਼ਿਕਾਰ ਦੀ ਭਾਲ ਕਰਦੀ ਸੀ। ਖਾਸ ਗੱਲ ਇਹ ਸੀ ਕਿ ਉਹ ਪੈਸੇ ਵਾਲੇ ਤਲਾਕਸ਼ੁਦਾ ਅਤੇ ਅੰਗਹੀਣਾਂ ਨਾਲ ਹੀ ਵਿਆਹ ਕਰਵਾਉਂਦੀ ਸੀ। ਇਸ ਦਾ ਕਾਰਨ ਇਹ ਸੀ ਕਿ ਉਸਨੂੰ ਚੰਗੀ ਲੜਕੀ ਮਿਲ ਰਹੀ ਹੁੰਦੀ ਸੀ। ਇਸ ਕਰਕੇ ਜ਼ਰੂਰਤਮੰਦ ਲੋਕਾਂ ਨੂੰ ਹੀ ਨਿਸ਼ਾਨਾ ਬਣਾਉਂਦੀ ਸੀ। ਮੇਘਾ ਦੀ ਭੈਣ ਅਤੇ ਜੀਜਾ ਲਾੜ੍ਹੇ ਦੇ ਪਰਿਵਾਰ ਨਾਲ ਮਿਲਦੇ ਸਨ ਅਤੇ ਮਾਲੀ ਹਾਲਤ ਦਾ ਅੰਦਾਜ਼ਾ ਲਗਾ ਕੇ ਹੀ ਰਿਸ਼ਤਾ ਪੱਕਾ ਕਰਦੇ ਸਨ। ਰਿਸ਼ਤਾ ਪੱਕਾ ਹੁੰਦੇ ਹੀ ਵਿਆਹ ਦੀ ਜਲਦੀ ਕਰਦੇ। ਉਹ ਆਪਣੀ ਕਮਜ਼ੋਰ ਮਾਲੀ ਹਾਲਤ ਦਾ ਹੁਲੀਆ ਦਿੰਦੇ ਅਤੇ ਵਿਆਹ ਦਾ ਖਰਚਾ ਵੀ ਲੜਕੇ ਵਾਲੇ ਹੀ ਕਰਦੇ। ਜਿਹਨਾਂ ਦੀ ਮਾਲੀ ਹਾਲਤ ਲੁੱਟਣ ਲਾਇੱਕ ਨਾ ਹੁੰਦੀ, ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਰਿਸ਼ਤਾ ਤੋੜ ਦਿੰਦੇ ਸਨ।
ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਇਲਾਵਾ ਰਾਜਸਥਾਨ ਅਤੇ ਬਿਹਾਰ ਵਿੱਚ ਵੀ ਮੇਘਾ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਪਰਿਵਾਰ ਦੇ ਨਾਂ ਤੇ ਮੇਘਾ ਦੇ ਵਿਆਹ ਵਿੱਚ ਭੈਣ ਅਤੇ ਜੀਜਾਵੀ ਸ਼ਾਮਲ ਹੁੰਦੇ। ਕੁਝ ਮਾਮਲਿਆਂ ਵਿੱਚ ਉਹ ਖੁਦ ਨੂੰ ਅਨਾਥ ਅਤੇ ਦੁਖਿਆਰੀ ਲੜਕੀ ਦੱਸ ਕੇ ਇੱਕੱਲੀ ਹੀ ਰਿਸ਼ਤਾ ਪੱਕਾ ਕਰ ਲੈਂਦੀ ਸੀ। ਉਹ ਹਸਮੁਖ ਸੁਭਾਅ ਦੀ ਸੀ। ਇਸ ਕਰਕੇ ਵਿਆਹ ਤੋਂ ਬਾਅਦ ਲਾੜ੍ਹੇ ਦੇ ਘਰ ਵਾਲਿਆਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਘੁਲ-ਮਿਲ ਜਾਂਦੀ ਸੀ। ਇਸ ਤਰ੍ਹਾਂ ਉਹ ਇੱਕ ਤੀਰ ਨਾਲ ਦੋ ਸ਼ਿਕਾਰ ਕਰਦੀ ਸੀ। ਇੱਕ ਤਾਂ ਲੜਕੇ ਵਾਲੇ ਉਸ ਦੇ ਕੰਮਕਾਜ ਦੀ ਸ਼ਲਾਘਾ ਕਰਦੇ ਹੋਏ ਵਿਸ਼ਵਾਸ ਕਰਨ ਲੱਗਦੇ ਸਨ। ਦੂਜਾ ਉਸਨੂੰ ਨੀਂਦ ਦੀਆਂ ਗੋਲੀਆਂ ਮਿਲਾਉਣਾ ਸੌਖਾ ਹੋ ਜਾਂਦਾ ਸੀ। ਉਹ ਅਜਿਹੀ ਅਦਾਕਾਰ ਬਣ ਚੁੱਕੀ ਸੀ ਕਿ ਸਾਰੇ ਉਸ ਤੇ ਪੂਰੀ ਤਰ੍ਹਾਂ ਯਕੀਨ ਕਰਦੇ ਸਨ। ਵਾਰਦਾਤ ਕਰਨ ਤੋਂ ਪਹਿਲਾਂ ਉਹ ਭੈਣ ਅਤੇ ਜੀਜਾ ਨੂੰ ਦੱਸ ਦਿੰਦੀ ਸੀ, ਜਿਸ ਕਾਰਨ ਤਹਿ ਸਮੇਂ ਤੇ ਉਹ ਘਰ ਤੋਂ ਬਾਹਰ ਪਹੁੰਚ ਜਾਦੇ। ਇਸ ਤੋਂ ਬਾਅਦ ਮੇਘਾ ਸਮਾਨ ਸਮੇਟ ਕੇ ਉਹਨਾਂ ਨਾਲ ਨਿਕਲ ਜਾਂਦੀ ਸੀ।ਹਰੇਕ ਵਾਰਦਾਤ ਤੋਂ ਬਾਅਦ ਮੇਘਾ ਆਪਣੇ ਮੋਬਾਇਲ ਦਾ ਸਿਮ ਕਾਰਡ ਤੋੜ ਕੇ ਸੁੱਟ ਦਿੰਦੀ ਸੀ। ਕੁਝ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਪੁਲਿਸ ਕਦੀ ਉਸ ਕੋਲ ਨਾ ਪਹੁੰਚ ਸਕੀ, ਇਸ ਕਰਕੇ ਉਸਦਾ ਹੌਸਲਾ ਵੱਧ ਗਿਆ। ਪਿਛਲੇ ਸਾਲ ਮੇਘਾ ਆਪਣੀ ਭੈਣ ਅਤੇ ਜੀਜੇ ਨਾਲ ਕੇਰਲ ਪਹੁੰਚੀ। ਮੇਘਾ ਨੇ ਆਪਣੇ ਪੁਰਾਣੇ ਅੰਦਾਜ਼ ਵਿੱਚ ਵਿਆਹ ਕਰਕੇ 4 ਲੋਕਾਂ ਨੂੰ ਠੱਗਿਆ। ਕੁਝ ਮਹੀਨੇ ਪਹਿਲਾਂ ਉਸ ਨੇ ਤ੍ਰਿਵੇਂਦਰਮ ਦੇ ਲੌਰੇਨ ਜੋਸਟਿਨ ਨਾਲ ਵਿਆਹ ਕੀਤਾ। ਵਿਆਹ ਦੇ 20 ਦਿਨ ਬਾਅਦ ਹੀ ਉਹ ਕਰੀਬ 15 ਲੱਖ ਦਾ ਮਾਲੇ ਲੈ ਕੇ ਫ਼ਰਾਰ ਹੋ ਗਈ। ਪਰ ਲੌਰੇਨ ਨਿਰਾਸ਼ ਨਾ ਹੋਇਆ। ਉਸ ਨੇ ਸਿੱਧਾ ਪੁਲਿਸ ਕੋਲ ਸ਼ਿਕਾਇਤ ਕੀਤੀ ਅਤੇ ਪਰਚਾ ਦਰਜ ਕਰਵਾਇਆ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਕੇਸ ਦੀ ਜਾਂਚ ਲਈ ਇੱਕ ਟੀਮ ਬਣਾਈ। ਕੁਝ ਸਮੇਂ ਮੁੰਬਈ ਰਹਿਣ ਤੋਂ ਬਾਅਦ ਮੇਘਾ ਪ੍ਰਾਚੀ ਅਤੇ ਦਵਿੰਦਰ ਨਾਲ ਨੋਇਡਾ ਆ ਗਈ।
ਨੋਇਡਾਂ ਫ਼ਲੈਟਾਂ ਵਿੱਚ ਕੋਈ ਕਿਸੇ ਨੂੰ ਨਹੀਂ ਜਾਣਦਾ ਸੀ। ਇੱਥੇ ਵੀ ਉਹ ਨਵੇਂ ਸ਼ਿਕਾਰ ਦੀ ਭਾਲ ਵਿੱਚ ਸਨ। ਇੱਧਰ ਕੇਰਲ ਪੁਲਿਸ ਨੇ ਇਸ ਮਾਮਲੇ ਨੂੰ ਅੱਗੇ ਵਧਾਇਆ ਅਤੇ ਮੇਘਾ ਦੀ ਤਸਵੀਰ ਅਤੇ ਮੋਬਾਇਲ ਨੰਬਰ ਹਾਸਲ ਕਰਕੇ ਕਾਲ ਡਿਟੇਲ ਕਢਵਾਈ। ਜਾਂਚ ਕੀਤੀ ਅਤੇ ਉਸ ਵਿੱਚ 2 ਨੰਬਰ ਮਿਲੇ। ਜਿਹਨਾਂ ਤੇ ਉਸ ਦੀਆਂ ਸਭ ਤੋਂ ਜ਼ਿਆਦਾ ਗੱਲਾਂ ਹੋਈਆਂ ਸਨ। ਤਿੰਨਾਂ ਦੀ ਲੁਕੇਸ਼ਨ ਇੱਕੱਠੀ ਹੁੰਦੀ ਸੀ। ਇਹ ਦੋਵੇਂ ਨੰਬਰ ਉਸ ਦੀ ਭੈਣ ਅਤੇ ਜੀਜੇ ਦੇ ਸਨ ਪਰ ਪ੍ਰੇਸ਼ਾਨੀ ਦੀ ਗੱਲ ਇਹ ਸੀ ਕਿ ਤਿੰਨੇ ਹੀ ਨੰਬਰ ਬੰਦ ਸਨ।
ਜਿਹਨਾਂ ਮੋਬਾਇਲਾਂ ਤੇ ਇਹ ਨੰਬਰ ਵਰਤੇ ਜਾਂਦੇ ਸਨ, ਉਹਨਾਂ ਤੇ ਕੋਈ ਦੂਜਾ ਨੰਬਰ ਵੀ ਨਹੀਂ ਚੱਲ ਰਿਹਾ ਸੀ ਪਰ ਇੱਕ ਮਹੀਨੇ ਬਾਅਦ ਇੱਕ ਮੋਬਾਇਲ ਤੇ ਨਵਾਂ ਨੰਬਰ ਚੱਲ ਪਿਆ। ਜਾਂਚ ਵਿੱਚ ਇਹ ਨੰਬਰ ਮੇਘਾ ਦੇ ਜੀਜੇ ਦਵਿੰਦਰ ਦਾ ਨਿਕਲਿਆ। ਇਸ ਨੰਬਰ ਤੇ ਸੰਪਰਕ ਵਿੱਚ 2 ਨੰਬਰ ਹੋਰ ਆਏ। ਪੁਲਿਸ ਸਮਝ ਗਈ ਕਿ ਇਹ ਮੇਘਾ ਅਤੇ ਪ੍ਰਾਚੀ ਦੇ ਨੰਬਰ ਹਨ। ਪੁਲਿਸ ਨੇ ਇਹਨਾਂ ਨੰਬਰਾਂ ਦੀ ਲੁਕੇਸ਼ਨ ਪਤਾ ਲਗਾਈ ਤਾਂ ਉਹ ਨੋਇਡਾ ਵਿੱਚ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਸਰਵਿਲਾਂਸ ਤੇ ਲਗਾ ਦਿੱਤਾ। ਮੇਘਾ ਕੋਈ ਨਵਾਂ ਸ਼ਿਕਾਰ ਲੱਭ ਕੇ ਨੰਬਰ ਬਦਲ ਸਕਦੀ ਸੀ, ਇਸ ਕਰਕੇ ਉਸਨੂੰ ਜਲਦੀ ਪਕੜਨਾ ਜ਼ਰੂਰੀ ਸੀ।
ਪੁਲਿਸ ਟੀਮ ਸਿੱਧੀ ਨੋਇਡਾ ਪਹੁੰਚੀ। ਇਸ ਤੋਂ ਬਾਅਦ ਸੁਸਾਇਟੀ ਜਾ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੇਘਾ ਦੇ ਪਕੜੇ ਜਾਣ ਤੋਂ ਬਾਅਦ ਕੇਰਲ ਦੇ ਦੋ ਹੋਰ ਲੋਕ ਵੀ ਸਾਹਮਣੇ ਆ ਗਏ, ਜਿਹਨਾਂ ਨੂੰ ਮੇਘਾ ਨੇ ਠੱਗਿਆ ਸੀ। ਹੁਣ ਤੰਕ 11 ਅਜਿਹੇ ਲੋਕ ਸਾਹਮਣੇ ਆ ਚੁੱਕੇ ਸਨ, ਜਿਹਨਾਂ ਨਾਲ ਮੇਘਾ ਠੱਗੀ ਮਾਰ ਚੁੱਕੀ ਹੈ।