ਠਾਣੇ— ਪੁਲਸ ਨੇ ਠਾਣੇ ‘ਚ 1.36 ਕਰੋੜ ਰੁਪਏ ਦੇ ਪੁਰਾਣੇ ਨੋਟ ਜ਼ਬਤ ਕੀਤੇ ਹਨ। ਪੁਲਸ ਨੇ ਇਸ ਦੇ ਨਾਲ ਹੀ ਪੰਜ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਪੁਲਸ ਅਧਿਕਾਰੀਆਂ ਦੀ ਇਕ ਟੀਮ ਨੇ ਓਪਵਨ ਝੀਲ ਇਲਾਕੇ ‘ਚ ਨਜ਼ਰ ਰੱਖੀ ਹੋਈ ਸੀ ਅਤੇ ਉਨ੍ਹਾਂ ਨੇ ਬੰਦ ਹੋ ਚੁੱਕੇ ਪੁਰਾਣੇ 500 ਤੇ 1000 ਰੁਪਏ ਦੇ ਨੋਟਾਂ ਦੇ ਰੂਪ ‘ਚ 1.36 ਕਰੋੜ ਰੁਪਏ ਨਾਲ ਪੰਜ ਲੋਕਾਂ ਨੂੰ ਫੜਿਆ ਕੀਤਾ। ਪਿਛਲੇ ਹਫਤੇ ਪੁਲਸ ਨੇ 3.52 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ ਸਨ ਅਤੇ ਇਕ ਦਰਜਨ ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ।