ਬੈਂਗਲੁਰੂ: ਆਸਟਰੇਲੀਆ ਖਿਲਾਫ ਦੂਜੇ ਟੈਸਟ ਦੀਆਂ ਦੋਵੇਂ ਪਾਰੀਆਂ ‘ਚ ਅਰਧ ਸੈਂਕੜਾਂ ਬਣਾ ਕੇ ਭਾਰਤ ਦੀ ਜਿੱਤ ‘ਚ ਅਹਿਮ ਭੂਮੀਕਾ ਨਿਭਾਉਣ ਵਾਲੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਇਸ ਜਿੱਤ ਨੂੰ ਨੌਜਵਾਨ ਟੀਮ ਲਈ ਬੇਹੱਦ ਖਾਸ ਦੱਸਿਆ ਹੈ। ‘ਮੈਨ ਆਫ ਦਿ ਮੈਚ’ ਰਾਹੁਲ ਨੇ ਦੂਜੇ ਟੈਸਟ ਦੀ ਪਹਿਲੀ ਪਾਰੀ ‘ਚ ਸ਼ਾਨਦਾਰ 90 ਅਤੇ ਦੂਜੀ ਪਾਰੀ ‘ਚ 51 ਦੌੜਾਂ ਬਣਾਈਆਂ। ਪਹਿਲੀ ਪਾਰੀ ‘ਚ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਅਰਧ ਸੈਂਕੜਾਂ ਨਹੀਂ ਸੀ ਬਣਾ ਸਕਿਆ।
ਰਾਹੁਲ ਨੇ ਮੈਚ ਸਮਾਪਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਇਸ ਤੋਂ ਜ਼ਿਆਦਾ ਵਧੀਆ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ ਸੀ। ਪਹਿਲੀ ਟੈਸਟ ‘ਚ ਮਿਲੀ ਹਾਰ ਤੋਂ ਬਾਅਦ ਅਸੀਂ ਸ਼ਾਨਦਾਰ ਵਾਪਸੀ ਕੀਤੀ। ਅਸੀਂ ਇੱਥੇ ਬਹੁਤ ਕੁਝ ਹਾਸਲ ਕੀਤਾ, ਪਰ ਇਹ ਜਿੱਤ ਨੌਜਵਾਨ ਟੀਮ ਲਈ ਬੇਹੱਦ ਖਾਸ ਹੈ।
24 ਸਾਲਾ ਰਾਹੁਲ ਨੇ ਆਪਣੇ ਪ੍ਰਦਰਸ਼ਨ ਦੇ ਬਾਰੇ ‘ਚ ਕਿਹਾ ਕਿ ਇਸ ਪਿੱਚ ‘ਤੇ ਮੈਂ ਕਾਫੀ ਕ੍ਰਿਕਟ ਖੇਡ ਚੁੱਕਿਆ ਹਾਂ। ਇਸ ਲਈ ਮੈਨੂੰ ਪਤਾ ਸੀ, ਕਿ ਜੇਕਰ ਅਸੀਂ 150 ਦੌੜਾਂ ਦੀ ਬੜਤ ਹਾਸਲ ਕਰ ਲਵਾਂਗੇ ਤਾਂ ਅਸੀਂ ਮੈਚ ਜਿੱਤ ਸਕਦੇ ਹਾਂ। ਸਾਨੂੰ ਪਤਾ ਸੀ ਕਿ ਤੀਜਾ ਦਿਨ ਬੱਲੇਬਾਜ਼ੀ ਲਈ ਵਧੀਆ ਦਿਨ ਹੋਵੇਗਾ। ਇਸ ਸਲਾਮੀ ਬੱਲੇਬਾਜ਼ ਹੋਣ ਦੇ ਕਾਰਨ ਦੌੜਾਂ ਨਾ ਬਣਾਉਣ ਨੂੰ ਲੈ ਕੇ ਸਾਡੇ ‘ਤੇ ਦਬਾਅ ਸੀ, ਪਰ ਹੁਣ ਅਸੀਂ ਜਦੋਂ ਜਿੱਤ ਗਏ ਤਾਂ ਸਾਡੇ ਤੋਂ ਦਬਾਅ ਵੀ ਘੱਟ ਗਿਆ।