ਲਖਨਊ : ਮੁਲਾਇਮ ਸਿੰਘ ਯਾਦਵ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਪਾ ਅਤੇ ਕਾਂਗਰਸ ਗਠਜੋੜ ਨੂੰ ਬਹੁਮਤ ਮਿਲੇਗਾ| ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਮੁੜ ਤੋਂ ਸੂਬੇ ਦੇ ਮੁੱਖ ਮੰਤਰੀ ਬਣਨਗੇ| ਉਨ੍ਹਾਂ ਕਿਹਾ ਕਿ ਕਿਹਾ ਲੋਕਾਂ ਨੇ ਮੁੜ ਤੋਂ ਸਪਾ ਤੇ ਕਾਂਗਰਸ ਉਤੇ ਭਰੋਸਾ ਜਤਾਇਆ ਹੈ ਅਤੇ ਆਉਣ ਵਾਲੀ 11 ਮਾਰਚ ਨੂੰ ਸੂਬੇ ਵਿਚ ਮੁੜ ਤੋਂ ਸਾਡੀ ਸਰਕਾਰ ਬਣੇਗੀ|
ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕੱਲ੍ਹ ਸਮਾਪਤ ਹੋ ਚੁੱਕੀਆਂ ਹਨ ਅਤੇ 11 ਮਾਰਚ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ|