ਨਵੀਂ ਦਿੱਲੀ  : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਜਿੱਤ ਮਿਲਦੀ ਨਜ਼ਰ ਆ ਰਹੀ ਹੈ| ਅੱਜ ਵੱਖ-ਵੱਖ ਚੈਨਲਾਂ ਵੱਲੋਂ ਕੀਤੇ ਗਏ ਐਗਜ਼ਿਟਾਂ ਪੋਲਾਂ ਵਿਚ ਯੂ.ਪੀ ਵਿਚ ‘ਕਮਲ’ ਖਿਲ ਜਾਵੇਗਾ| ਏ.ਬੀ.ਪੀ ਨਿਊਜ਼ ਅਨੁਸਾਰ ਭਾਜਪਾ ਨੂੰ ਯੂ.ਪੀ ਵਿਚ 402 ਵਿਚੋਂ 164-176, ਸਪਾ ਨੂੰ 156-169, ਬਸਪਾ ਨੂੰ 60-72 ਸੀਟਾਂ ਮਿਲਣਗੀਆਂ| ਇਸ ਤੋਂ ਇਲਾਵਾ ਇੰਡੀਆ ਨਿਊਜ਼ ਅਨੁਸਾਰ ਭਾਜਪਾ ਨੂੰ 185 ਸੀਟਾਂ, ਸਪਾ-ਕਾਂਗਰਸ ਨੂੰ 120 ਅਤੇ ਬਸਪਾ ਨੂੰ 90 ਸੀਟਾਂ ਮਿਲਣਗੀਆਂ|