ਚੰਡੀਗੜ੍ਹ  : ਬੀਤੀ 4 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਵੇਂ 11 ਮਾਰਚ ਨੂੰ ਐਲਾਨੇ ਜਾਣਗੇ, ਪਰ ਵੱਖ-ਵੱਖ ਚੈਨਲਾਂ ਵੱਲੋਂ ਅੱਜ ਸ਼ਾਮ ਦਿਖਾਏ ਗਏ ਐਗਜ਼ਿਟ ਪੋਲ ਵਿਚ ਸੂਬੇ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਦਾਅਵੇ ਕੀਤੇ ਗਏ ਹਨ| ਇੰਡੀਆ ਨਿਊਜ਼ ਦੇ ਐਗਜ਼ਿਟ ਪੋਲ ਅਨੁਸਾਰ ਕਾਂਗਰਸ ਤੇ ਆਪ ਨੂੰ ਜਿਥੇ 55-55 ਸੀਟਾਂ ਮਿਲਣ ਦੀ ਸੰਭਾਵਨਾ ਹੈ, ਉਥੇ ਅਕਾਲੀ-ਭਾਜਪਾ ਗਠਜੋੜ ਨੂੰ ਕੇਵਲ 7 ਸੀਟਾਂ ਹੀ ਨਸੀਬ ਹੋਣਗੀਆਂ|
ਇਸ ਤੋਂ ਇਲਾਵਾ ਆਜ ਤੱਕ ਦੇ ਐਗਜ਼ਿਟ ਪੋਲ ਅਨੁਸਾਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੇਗੀ| ਕਾਂਗਰਸ ਨੂੰ 62 ਤੋਂ 71 ਸੀਟਾਂ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 42-51 ਅਤੇ ਅਕਾਲੀ-ਭਾਜਪਾ ਨੂੰ 4-7 ਸੀਟਾਂ ਮਿਲਣਗੀਆਂ|
ਇਸ ਤੋਂ ਇਲਾਵਾ ਸੀ-ਵੋਟਰਸ ਅਤੇ ਇੰਡੀਆ ਟੀ.ਵੀ ਅਨੁਸਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ 59-67, ਕਾਂਗਰਸ ਨੂੰ 41-49 ਅਤੇ ਅਕਾਲੀ ਭਾਜਪਾ ਨੂੰ 5-13 ਸੀਟਾਂ ਮਿਲਣਗੀਆਂ|  ਜਦੋਂ ਕਿ ਨਿਊਜ਼ 24 ਅਨੁਸਾਰ ਕਾਂਗਰਸ ਅਤੇ ਆਪ ਨੂੰ 54-54 ਤੇ ਅਕਾਲੀ-ਭਾਜਪਾ ਨੂੰ 9 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ|