ਅਕਸ਼ੈ ਕੁਮਾਰ ਅਤੇ ਪ੍ਰਿਅੰਕਾ ਚੋਪੜਾ ਨੇ ਇਕੱਠਿਆਂ ਕਰੀਬ ਪੰਜ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ‘ਚ ‘ਮੁਝ ਸੇ ਸ਼ਾਦੀ ਕਰੋਗੀ’, ‘ਏਤਰਾਜ਼’ ਅਤੇ ‘ਅੰਦਾਜ਼’ ਹਿਟ ਵੀ ਰਹੀਆਂ ਹਨ। ਇਸ ਦੌਰਾਨ ਅਕਸ਼ੈ ਅਤੇ ਪ੍ਰਿਅੰਕਾ ਦੀ ਦੋਸਤੀ ਗਹਿਰੀ ਹੋ ਗਈ ਸੀ। ਸੁਣਿਆ ਹੈ ਇਸ ਗੱਲ ਤੋਂ ਅਕਸ਼ੈ ਦੀ ਪਤਨੀ ਟਵਿੰਕਲ ਨੂੰ ਇਤਰਾਜ਼ ਸੀ। ਇਸ ਲਈ ਅਕਸ਼ੈ ਨੇ ਪ੍ਰਿਅੰਕਾ ਤੋਂ ਦੂਰੀ ਬਣਾ ਲਈ ਅਤੇ ਇਸ ਪਿੱਛੋਂ ਦੋਵੇਂ ਕਿਸੇ ਫਿਲਮ ‘ਚ ਇੱਕੱਠੇ ਨਜ਼ਰ ਨਹੀਂ ਆਏ। ਇਸ ਦੌਰਾਨ ਜਿੱਥੇ ਅਕਸ਼ੈ ਨੇ ਬੌਲੀਵੁੱਡ ‘ਚ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਕਰ ਕੇ ਰੰਗ ਜਮਾ ਲਿਆ ਉੱਥੇ ਪ੍ਰਿਅੰਕਾ ਨੇ ਹਾਲੀਵੁੱਡ ‘ਚ ਆਪਣੀ ਧਾਕ ਜਮਾ ਲਈ ਹੈ। ਹੁਣੇ ਜਿਹੇ ਹੀ ਅਕਸ਼ੈ ਤੋਂ ਜਦੋਂ ਪ੍ਰਿਅੰਕਾ ਨਾਲ ਕੰਮ ਕਰਨ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ,’ਮੈਨੂੰ ਪ੍ਰਿਅੰਕਾ ਲਈ ਫਿਲਮ ਕਰਨ ‘ਚ ਕੋਈ ਸਮੱਸਿਆ ਨਹੀਂ ਹੈ। ਜਿਥੋਂ ਤਕ ਸਾਡੇ ਦਰਮਿਆਨ ਦੂਰੀ ਦੀ ਖ਼ਬਰ ਹੈ, ਤਾਂ ਕੋਈ ਦੂਰੀ ਨਹੀਂ ਹੈ, ਇਹ ਸਿਰਫ਼ ਗਾਸਿਪ ਹੈ। ਜੇ ਪ੍ਰਿਅੰਕਾ ਨਾਲ ਫਿਲਮ ਕਰਾਂਗਾ ਤਾਂ ਮੈਨੂੰ ਖ਼ੁਸ਼ੀ ਹੋਵੇਗੀ।’ ਪਰ ਅਕਸ਼ੈ ਪ੍ਰਿਅੰਕਾ ਦਾ ਵੀ ਤਾਂ ਤੁਹਾਡੇ ਨਾਲ ਫਿਲਮ ਕਰਨ ਨੂੰ ਰਾਜ਼ੀ ਹੋਣਾ ਜ਼ਰੂਰੀ ਹੈ।