ਪੁਰਾਣੇ ਭੋਪਾਲ ਵਿੱਚ ਬੰਨੇ ਮੀਆਂ ਅਤੇ ਉਹਨਾਂ ਦੀ ਪਤਨੀ ਜਮੀਲਾ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਸੀ। ਉਹਨਾਂ ਨੂੰ ਉਥੇ ਹਰ ਕੋਈ ਜਾਣਦਾ ਸੀ। ਬੰਨੇ ਮੀਆਂ ਦੀ ਇਮੇਜ ਇੱਕ ਭਾਜਪਾ ਸਮਰਥਕ ਮੁਸਲਮਾਨ ਨੇਤਾਦੀ ਸੀ। ਉਹ ਐਮਰਜੈਂਸੀ ਦੇ ਵਕਤ ਗ੍ਰਿਫਤਾਰ ਹੋ ਕੇ ਜੇਲ੍ਹ ਵੀ ਗਿਆ ਸੀ। ਬੜੀ ਸ਼ਾਨ ਨਾਲ ਖੁਦ ਨੂੰ ਮੀਸਾਬੰਦੀ ਦੱਸਦੇ ਹੋਏ ਜੇਲ੍ਹ ਦੇ ਉਸ ਸਮੇਂ ਯਾਨਿ ਸੰਨ 1975 ਦੇ ਕਿੰਸੇ ਲੋਕਾਂ ਨੂੰ ਸੁਣਾਉਂਦਾ ਰਹਿੰਦਾ ਸੀ ਕਿ ਕਾਂਗਰਸੀ ਸਰਕਾਰ ਨੇ ਸਾਡੇ ਤੇ ਕਿਸ ਤਰ੍ਹਾਂ ਜ਼ੁਲਮ ਢਾਹੇ ਸਨ।
48 ਸਾਲ ਦੀ ਜਮੀਲਾ ਬੇਗਮ ਉਹਨਾਂ ਦੀ ਦੂਜੀ ਪਤਨੀ ਸੀ। ਉਹ ਵੀ ਰਾਜਨੀਤੀ ਵਿੱਚ ਲੋੜ ਮੁਤਾਬਕ ਸਰਗਰਮ ਰਹਿਣ ਵਾਲੀ ਔਰਤ ਸੀ ਅਤੇ ਕੱਦਕਾਠ ਤੋਂ ਕਾਫੀ ਮਜ਼ਬੂਤ ਸੀ। ਦੂਜੇ ਵਿਆਹ ਤੋਂ ਬਾਅਦ ਬੰਨੇ ਮੀਆਂ ਗੌਤਮਨਗਰ ਥਾਣਾ ਇਲਾਕੇ ਦੇ ਇੰਦਰਾ ਨਗਰ ਵਿੱਚ ਰਹਿਣ ਲੱਗੇ ਸਨ। ਜਮੀਲਾ ਤੋਂ ਉਹਨਾਂ ਨੂੰ ਇੱਕ ਮੁੰਡਾ ਅਮਨ ਸੀ, ਜੋ ਹੁਣ 22 ਸਾਲ ਦਾ ਹੋ ਚੁੱਕਾ ਸੀ। ਬੰਨੇ ਮੀਆਂ ਦੀ ਪਹਿਲੀ ਪਤਨੀ ਆਪਣੇ 4 ਬੱਚਿਆਂ ਨਾਲ ਗਾਂਧੀਨਗਰ ਇਲਾਕੇ ਵਿੱਚ ਰਹਿੰਦੀ ਸੀ। ਉਸ ਦੇ ਬੱਚਿਆਂ ਵਿੱਚੋਂ ਇੱਕ ਮੁੰਡਾ ਅਪਰਾਧੀ ਪ੍ਰਵਿਰਤੀ ਦਾ ਸੀ। ਜ਼ਿੰਦਗੀ ਵਿੱਚ ਕਈ ਉਤਾਰ-ਚੜ੍ਹਾਅ ਦੇਖਣ ਵਾਲੇ ਬੰਨੇ ਮੀਆਂ ਇਹ ਕਹਿਣ ਦਾ ਹੱਕ ਤਾਂ ਰੱਖਦੇ ਹੀ ਸਨ ਕਿ ਮੀਆਂ ਉਪਰ ਵਾਲੇ ਦੇ ਫਜ਼ਲ ਨਾਲ ਸਭ ਕੁਝ ਹੈ ਮੇਰੇ ਕੋਲ, ਕਿਸੇ ਚੀਜ਼ ਦੀ ਕਮੀ ਨਹੀਂ ਹੈ।
ਭਾਜਪਾ ਘੱਟ ਗਿਣਤੀ ਮੋਰਚਾ ਹੁਣ ਨਾਂ ਦਾ ਹੀ ਰਹਿ ਗਿਆ ਸੀ। ਪਰ ਜਿਹੜੇ ਇਸ ਵਿੱਚ ਸਰਗਰਮ ਸਨ, ਉਹਨਾਂ ਨੂੰ ਕਾਫੀ ਫਾਇਦਾ ਮਲਿ ਜਾਂਦਾ ਸੀ। 30 ਨਵੰਬਰ ਦੁਪਹਿਰ ਨੂੰ ਅਚਾਨਕ ਜਮੀਲਾ ਬੇਗਮ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਗਈ। ਦੁਪਹਿਰ ਦੇ ਵਕਤ ਇੰਦਰਾ ਨਗਰ ਵਿੱਚ ਆਮ ਤੌਰ ਤੇ ਔਰਤਾਂ ਅਤੇ ਬੱਚੇ ਹੀ ਹੁੰਦੇ ਸਨ। ਮਰਦ ਆਪਣੇ ਕੰਮ ਤੇ ਨਿਕਲ ਜਾਂਦੇ ਸਨ। ਅਮਨ ਨੇ ਤੰਗ ਗਲੀ ਵਿੱਚ ਬਣੇ ਆਪਣੇ ਮਕਾਨ ਦੇ ਬਾਹਰ ਆ ਕੇ ਸ਼ੋਰ ਮਚਾਇਟਾ ਤਾਂ ਉਥੇ ਬਹੁਤ ਸਾਰੀਆਂ ਔਰਤਾਂ ਇੱਕੱਠੀਆਂ ਹੋ ਗਈਆਂ।
ਅਮਨ ਨੇ ਦੱਸਿਆ ਕਿ ਅੰਮੀ ਨੂੰ ਕਰੰਟ ਲੱਗ ਗਿਆ ਹੈ। ਔਰਤਾਂ ਨੇ ਦੇਖਿਆ ਕਿ ਜਮੀਲਾ ਬੇਗਮ ਮੰਜੀ ਤੇ ਪਈ ਸੀ ਅਤੇ ਉਸ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਸੀ। ਇਸ ਕਰਕੇ ਤੁਰੰਤ ਨਜ਼ਦੀਕ ਤੋਂ ਆਟੋ ਬੁਲਾਇਆ ਅਤੇ ਹਸਪਤਾਲ ਲੈ ਗਏ। ਘਰ ਆਈਆਂ ਕੁਝ ਔਰਤਾਂ ਵਿੱਚ ਕੁਝ ਹੈਰਾਨ ਵੀ ਸਨ ਕਿ ਜਮੀਲਾ ਨੂੰ ਕਰੰਟ ਕਿਵੇਂ ਲੱਗਿਆ? ਇਹ ਸਵਾਲ ਅਮਨ ਨੂੰ ਕੀਤਾ ਤਾਂ ਉਹ ਘਬਰਾਹਟ ਵਿੱਚ ਕੋਈ ਜਵਾਬ ਨਾ ਦੇ ਸਕਿਆ। ਔਰਤਾਂ ਨੇ ਵੀ ਉਸ ਦੀ ਹਾਲਤ ਦੇਖਦੇ ਹੋਏ ਜ਼ਿਆਦਾ ਟੋਕਣਾ ਉਚਿਤ ਨਾ ਸਮਝਿਆ। ਡਾਕਟਰਾਂ ਨੇ ਜਮੀਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਸਪਤਾਲ ਵਿੱਚ ਵੀ ਕਾਫੀ ਭੀੜ ਇੱਕੱਠੀ ਹੋ ਗਈ। ਪੁਲਿਸ ਤੱਕ ਵੀ ਸੂਚਨਾ ਪਹੁੰਚੀ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਜਮੀਲਾ ਦੀ ਮੌਤ ਕੁਦਰਤੀ ਨਹੀਂ, ਬਲਕਿ ਸ਼ੱਕੀ ਸੀ। ਇਹ ਗੱਲ ਪੁਲਿਸ ਨੂੰ ਆਪਣੇ ਸੂਤਰਾਂ ਤੋਂ ਮਿਲ ਗਈ ਸੀ। ਨਾਲ ਹੀ ਇਹ ਵੀ ਕਿ ਜਮੀਲਾ ਦੇ ਘਰ ਵਾਲੇ ਯਾਨਿ ਖਾਸ ਤੌਰ ਤੇ ਪਤੀ ਬੰਨੇ ਮੀਆਂ ਅਤੇ ਬੇਟਾ ਅਮਨ ਇਸ ਮੌਤ ਨੂੰ ਰਾਜ਼ ਹੀ ਰੱਖਣਾ ਚਾਹੁੰਦੇ ਹਨ, ਇਸ ਕਰਕੇ ਕਫਨ ਦਫਨ ਦਾ ਇੰਤਜ਼ਾਮ ਕਰਨ ਵਿੱਚ ਜੁਟੇ ਸਨ।
ਦੋ ਦਿਨ ਪਹਿਲਾਂ ਜਮੀਲਾ ਦਾ ਕੁਝ ਪੜੌਸੀਆਂ ਨਾਲ ਝਗੜਾ ਵੀ ਹੋਇਆ ਸੀ ਅਤੇ ਥਾਣੇ ਰਿਪੋਰਟ ਵੀ ਦਰਜ ਕਰਵਾਈ ਸੀ। ਪੁਲਿਸ ਨੇ ਜਮੀਲਾ ਦੀ ਲਾਸ਼ ਦੇਖੀ ਤਾਂ ਉਸਦੇ ਖੱਬੇ ਮੋਢੇ ਦੇ ਹੇਠਾਂ ਸੁਰਾਖ ਸੀ ਪਰ ਖੂਨ ਬਿਲਕੁਲ ਨਹੀਂ ਸੀ। ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਜਮੀਲਾ ਦੀ ਮੌਤ ਕਰੰਟ ਲੱਗਣ ਨਾਲ ਨਹੀਂ ਬਲਕਿ ਗੋਲੀ ਲੱਗਣ ਕਾਰਨ ਹੋਈ ਹੈ। ਸਾਫ ਹੋ ਗਿਆ ਕਿ ਇਹ ਹੱਤਿਆ ਦਾ ਮਾਮਲਾ ਹੈ। ਹੁਣ ਪੋਸਟ ਮਾਰਟਮ ਹੋਇਆ। ਪੁਲਿਸ ਨੂੰ ਅਮਨ ਤੋਂ ਕੁਝ ਹਾਸਲ ਨਹੀਂ ਹੋਇਆ। ਉਹ ਕਦੀ ਕਰੰਟ ਲੱਗਣ ਦੀ ਗੱਲ ਕਰਦਾ ਅਤੇ ਕਦੀ ਸ਼ੱਕ ਵੀ ਜ਼ਾਹਿਰ ਕਰਦਾ। ਦੂਜੇ ਪਾਸੇ ਸ਼ਹਿਰ ਵਿੱਚ ਅਫਵਾਹ ਫੈਲ ਗਈ ਸੀ ਕਿ ਜਮੀਲਾ ਦੀ ਹੱਤਿਆ ਕੀਤੀ ਗਈ ਹੈ।
ਮੁਖਬਰਾਂ ਦੇ ਜ਼ਰੀਏ ਜੋ ਨਵੀਂ ਗੱਲ ਪਤਾ ਲੱਗੀ, ਉਹਨਾਂ ਵਿੱਚ ਇੱਕ ਅਹਿਮ ਇਹ ਵੀ ਸੀ ਕਿ ਹਾਦਸੇ ਦੇ ਵਕਤ ਬੰਨੇ ਮੀਆਂ ਪੈਨਸ਼ਨ ਲੈਣ ਬੈਂਕ ਗਿਆ ਸੀ। ਜਿਵੇਂ ਕਿ ਉਹਨਾਂ ਨੇ ਦੱਸਿਆ ਸੀ ਬਲਕਿ ਉਹ ਇੱਕ ਫੜ ਤੇ ਬੈਠਾ ਤਾਸ਼ ਖੇਡ ਰਿਹਾ ਸੀ। ਦੂਜੀ ਅਹਿਮ ਗੱਲ ਸੀ ਕਿ ਕੁਝ ਦਿਨ ਪਹਿਲਾਂ ਹੀ ਬੰਨ੍ਹੇ ਮੀਆਂ ਅਤੇ ਜਮੀਲਾ ਦਾ ਵੀ ਝਗੜਾ ਹੋਇਆ ਸੀ ਅਤੇ ਜਮੀਲਾ ਘਰ ਵੀ ਛੰਡ ਕੇ ਆਪਣੀ ਭੈਣ ਕੋਲ ਚਲੀ ਗਈ ਸੀ। ਬਾਅਦ ਵਿੱਚ ਉਸ ਨੂੰ ਬੰਨੇ ਮੀਆਂ ਵਾਪਸ ਲਿਆਇਆ।
ਆਖਿਰਕਾਰ 20 ਦਸੰਬਰ 2016 ਨੂੰ ਸਨਸਨੀਖੇਜ਼ ਤਰੀਕੇ ਨਾਲ ਇਸ ਹੱਤਿਆਕਾਂਡ ਦਾ ਪਰਦਾ ਚੁੱਕਿਆ ਗਿਆ ਤਾਂ ਲੋਕ ਹੈਰਾਨ ਰਹਿ ਗਏ ਕਿ ਉਸਦਾ ਮੁੰਡਾ ਅਮਨ ਹੀ ਆਪਣੀ ਮਾਂ ਜਮੀਲਾ ਦਾ ਹੱਤਿਆਰਾ ਸੀ ਅਤੇ ਹੱਤਿਆ ਦੇ ਕਾਰਨ ਇੱਕ ਲੜਕੀ ਸੀ, ਜੋ ਉਸ ਦੀ ਮਾਸ਼ੂਕਾ ਸੀ। ਪੁੱਛਗਿੱਛ ਵਿੱਚ ਅਮਨ ਟੁੱਟ ਗਿਆ ਸੀ ਅਤੇ ਆਪਣੇ ਜ਼ੁਰਮ ਨੂੰ ਕਬੂਲ ਕਰਦੇ ਹੋਏ ਉਸ ਨੇ ਹੱਤਿਆ ਵਿੱਚ ਵਰਤਿਆ ਦੇਸੀ ਪਿਸਤੌਲ ਵੀ ਬਰਾਮਦ ਕਰਵਾ ਦਿੱਤਾ ਸੀ।
ਅਮਨ ਨਿਕੰਮਾ ਅਤੇ ਆਲਸੀ ਕਿਸਮ ਦਾ ਲੜਕਾ ਸੀ, ਜਿਸ ਦਾ ਇੱਕ ਸ਼ੌਂਕ ਬਾਈਕ ਚਲਾਉਣਾ ਵੀ ਸੀ। ਕਈ ਲੜਕੀਆਂ ਉਸਦੀਆਂ ਦੋਸਤ ਸਨ ਪਰ ਮੁਹੱਲੇ ਦੀ ਹੀ ਇੱਕ ਲੜਕੀ ਨਾਲ ਉਸਨੂੰ ਪਿਆਰ ਸੀ।
ਲੜਕੀ ਬਿਰਾਦਰੀ ਦੀ ਸੀ ਇਸ ਕਰਕੇ ਵਿਆਹ ਵਿੱਚ ਅੜਿੰਕਾ ਨਹੀਂ ਸੀ ਪਰ ਇਸ ਪਿਆਰ ਦੀ ਗਹਿਰਾਈ ਬਾਰੇ ਜਦੋਂ ਜਮੀਲਾ ਬੇਗਮ ਨੂੰ ਪਤਾ ਲੱਗਿਆ ਤਾਂ ਉਹ ਦੁਖੀ ਵੀ ਹੋਈ ਅਤੇ ਬੇਟੇ ਤੇ ਭੜਕੀ ਵੀ। ਕਿਉਂਕਿ ਉਸਨੇ ਆਪਣੀ ਰਿਸ਼ਤੇਦਾਰੀ ਦੀ ਇੱਕ ਲੜਕੀ ਨੁੰ ਨੂੰਹ ਦੇ ਰੂਪ ਵਿੱਚ ਚੁਣਿਆ ਹੋਇਆ ਸੀ।
ਜਮੀਲਾ ਨੇ ਅਮਨ ਨੂੰ ਸਮਝਾਇਆ ਪਰ ਉਹ ਨਾ ਸਮਝਿਆ। ਵਾਰਦਾਤ ਦੀ ਦੁਪਹਿਰ ਉਹ ਸੌਂ ਕੇ ਉਠਿਆ ਤਾਂ ਮੰਮੀ ਤੋਂ ਚਾਹ ਮੰਗੀ। ਇਸ ਤੇ ਜਮੀਲਾ ਬਾਹਰ ਕਰਿਆਨੇ ਦੀ ਦੁਕਾਨ ਤੇ ਗਈ ਅਤੇ ਦੁੱਧ ਦਾ ਪੈਕਟ ਅਤੇ ਲੱਡੂ ਲਿਆਈ। ਲੜਕੀ ਦੇ ਲਈ ਚਾਹ ਬਣਾਉਂਦੇ ਵਕਤ ਉਸ ਦਾ ਧਿਆਨ ਇਸ ਪਾਸੇ ਗਿਆ ਕਿ ਬਿਸਤਰ ਤੇ ਪਿਆ ਲੜਕਾ ਆਪਣੀ ਮਾਸ਼ੂਕਾ ਨਾਲ ਗੱਲਾਂ ਕਰ ਰਿਹਾ ਸੀ ਤਾਂ ਉਸਦਾ ਪਾਰਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ। ਉਸਨੇ ਖੁੱਲ੍ਹੀ ਚਿਤਾਵਨੀ ਦਿੱਤੀ ਕਿ ਤੇਰਾ ਵਿਆਹ ਉਥੇ ਹੋਵੇਗਾ, ਜਿੱਥੇ ਮੈਂ ਤਹਿ ਕੀਤਾ ਹੈ। ਜੇਕਰ ਤੂੰ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰਵਾਉਣਾ ਹੈ ਤਾਂ ਮੇਰੇ ਮਰਨ ਤੋਂ ਬਾਅਦ ਹੀ ਕਰ ਸਕਦਾ ਹੈਂ।
ਇਸ ਕਲਯੁਗੀ ਲੜਕੇ ਨੇ ਮਾਂ ਦੀ ਹਦਾਇਤ ਇਸ ਤਰ੍ਹਾਂ ਮੰਨੀ ਕਿ ਸਿਰਹਾਣੇ ਰੱਖਿਆ ਦੇਸੀ ਪਿਸਤੌਲ ਕੱਢਿਆ ਅਤੇ ਮਾਂ ਤੇ ਗੋਲੀਆਂ ਦਾਗ ਦਿੱਤੀਆਂ। ਹੁਣ ਮਾਂ ਦੇ ਮਰਨ ਤੋਂ ਬਾਅਦ ਆਪਣੀ ਮਰਜ਼ੀ ਨਾਲ ਵਿਆਹ ਕਰਨ ਲਈ ਆਜ਼ਾਦ ਸੀ। ਮਾਂ ਦੀ ਛਾਤੀ ਤੋਂ ਨਿਕਲੇ ਖੂਨ ਨੂੰ ਉਸ ਨੇ ਗਿੱਲੇ ਕੱਪੜੇ ਨਾਲ ਸਾਫ ਕਰ ਦਿੱਤਾ ਅਤੇ ਕਰੰਟ ਲੱਗਣ ਦਾ ਬਹਾਨਾ ਬਣਾਇਆ।
ਜਲਦੀ ਹੀ ਬੰਨੇ ਮੀਆਂ ਸਮਝ ਗਏ ਕਿ ਉਸਦੀ ਪਤਨੀ ਦਾ ਕਤਲ ਕਿਸ ਨੇ ਕੀਤਾ ਹੈ। ਪਤਨੀ ਤਾਂ ਉਹ ਗੁਆ ਹੀ ਚੁੱਕਾ ਸੀ, ਹੁਣ ਲੜਕੇ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ। ਇਸ ਕਰਕੇ ਜਾਂਚ ਦੌਰਾਨ ਪੜੌਸੀਆਂ ਤੇ ਇਲਜ਼ਾਮ ਲਗਾਉਂਦਾ ਰਿਹਾ। ਵਿਗੜਿਆ ਅਮਨ ਮਾਂ-ਬਾਪ ਦੇ ਜ਼ਿਆਦਾ ਪਿਆਰ-ਲਾਡ ਦੇ ਕਾਰਨ ਬਹੁਤਾ ਪੜ੍ਹ-ਲਿਖ ਨਹੀਂ ਸਕਿਆ। ਪਰ ਇਸ਼ਕ ਵਿੱਚ ਮਾਸਟਰ ਡਿਗਰੀ ਹਾਸਲ ਕਰ ਚੁੱਕਾ ਸੀ। ਉਸ ਦੀ ਮਹਿਬੂਬਾ ਇੱਕਾਂਤ ਵਿੱਚ ਅਕਸਰ ਉਸ ਨਾਲ ਹੁੰਦੀ ਸੀ ਅਤੇ ਦੋਵੇਂ ਇੱਕੱਠੇ ਜਿਊਣ-ਮਰਨ ਦੀਆਂ ਕਸਮਾਂ ਖਾਂਦੇ ਸਨ। ਜਮੀਲਾ ਦੀ ਜਿੱਦ ਉਸ ਤੇ ਹੀ ਭਾਰੀ ਪੈ ਗਈ।
ਜੇਕਰ ਉਹ ਪੁਰਾਣੀ ਕਹਾਣੀ ਵਾਂਗ ਲੜਕੇ ਦੀ ਮਾਸ਼ੂਕਾ ਨੂੰ ਦੇਣ ਲਈ ਆਪਣਾ ਕਲੇਜਾ ਦੇ ਦਿੰਦੀ ਤਾਂ ਗੱਲ ਬਣ ਜਾਂਦੀ ਪਰ ਬੇਵਕੂਫ ਔਲਾਦ ਤਾਂ ਕਦੀ-ਕਦੀ ਆਪਣਿਆਂ ਨੂੰ ਵੀ ਖਾ ਜਾਂਦੀ ਹੈ।