ਮਣੀਪੁਰ— ਮਣੀਪੁਰ ਵਿਧਾਨਸਭਾ ਚੋਣਾਂ ‘ਚ 3 ਵਾਰ ਕਾਂਗਰਸ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਖਿਲਾਫ ਚੋਣ ਲੜਨ ਵਾਲੀ ਇਰੋਮ ਸ਼ਰਮਿਲਾ ਚਨੂ ਨੂੰ ਕੇਵਲ 90 ਵੋਟਾਂ ਮਿਲੀਆਂ ਹਨ। ਰਿਪੋਰਟਸ ਮੁਤਾਬਕ ਥਉਬਲ ਸੀਟ ਤੋਂ ਚੋਣਾਂ ਹਾਰਨ ਤੋਂ ਬਾਅਦ ਇਰੋਮ ਸ਼ਰਮਿਲਾ ਰੋ ਪਈ। ਇਕ ਅਖਬਾਰ ਨੇ ਉਨ੍ਹਾਂ ਦੀ ਪਾਰਟੀ ਦੇ ਇਕ ਵਰਕਰ ਦੇ ਹਵਾਲੇ ਤੋਂ ਲਿਖਿਆ ਕਿ ਉਹ ਹੁਣ ਕਦੀ ਵੀ ਚੋਣਾਂ ਨਹੀਂ ਲੜੇਗੀ। ਇਰੋਮ ਸ਼ਰਮਿਲਾ ਨੇ ਹਾਲ ‘ਚ ਹੀ ਆਪਣੀ 16 ਸਾਲ ਦੀ ਭੁੱਖ ਹੜਤਾਲ ਖਤਮ ਕੀਤੀ ਸੀ। ਇਸ ਦੇ ਬਾਅਦ ਉਨ੍ਹਾਂ ਨੇ ਰਾਜਨੀਤਿਕ ਪਾਰਟੀ ਬਣਾ ਕੇ ਚੋਣ ਲੜਨ ਦੀ ਘੋਸ਼ਣਾ ਕੀਤੀ ਸੀ। ਇਸ ਦੇ ਬਾਅਦ ਇਰੋਮ ਸ਼ਰਮਿਲਾ ਨੇ 3 ਵਾਰ ਮੁੱਖ ਮੰਤਰੀ ਇਬੋਬੀ ਸਿੰਘ ਨਾਲ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ।
ਥਉਬਲ ਸੀਟ ‘ਤੇ ਕਾਂਗਰਸ ਦੇ ਓਕਰਾਮ ਇਬੋਬੀ ਸਿੰਘ ਨੇ 18649 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਦੇ ਬਾਅਦ ਦੂਜੇ ਨੰਬਰ ‘ਤੇ ਰਹੇ ਭਾਰਤੀ ਜਨਤਾ ਪਾਰਟੀ ਦੇ ਲੈਤਾਨਥੇਮ ਬਸੰਤ ਸਿੰਘ ਨੂੰ 8179 ਵੋਟ ਮਿਲੇ ਹਨ। ਤੀਜੇ ਨੰਬਰ ‘ਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਲੈਤਾਨਥੇਮ ਸੁਰੇਸ਼ ਸਿੰਘ ਰਹੇ, ਜਿਨ੍ਹਾਂ ਨੂੰ 144 ਵੋਟ ਮਿਲੇ। ਚੌਥੇ ਸਥਾਨ ‘ਤੇ ਇਰੋਮ ਸ਼ਰਮਿਲਾ ਰਹੀ। 5ਵੇਂ ਸਥਾਨ ‘ਤੇ ਆਜ਼ਾਦ ਉਮੀਦਵਾਰ ਡਾ. ਅਕੋਇਜ਼ਮ ਮੰਲੇਮਜਾਓ ਸਿੰਘ ਰਹੇ। ਇਨ੍ਹਾਂ ਨੂੰ ਕੇਵਲ 66 ਵੋਟ ਮਿਲੇ ਹਨ।