ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੇ ‘ਜੇਤੂਆਂ’ ਨੂੰ ਅੱਜ ਵਧਾਈ ਦਿੱਤੀ ਅਤੇ ‘ਹਾਰਨ ਵਾਲੇ ਲੋਕਾਂ ਨੂੰ ਦਿਲ ਛੋਟਾ ਨਾ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਆ। ਬੈਨਰਜੀ ਨੇ ਇਕ ਟਵੀਟ ਕਰਕੇ ਕਿਹਾ, ਭਿੰਨ ਸੂਬਿਆਂ ‘ਚ ਜੇਤੂਆਂ ਨੂੰ ਵਧਾਈ। ਵੋਟਰਾਂ ਨੂੰ ਉਨ੍ਹਾਂ ਦੀ ਪਸੰਦ ਦਾ ਚੋਣ ਚੁਣਨ ਦੇ ਲਈ ਵਧਾਈ।
ਹਾਰਨ ਵਾਲੇ ਲੋਕ ਆਪਣਾ ਦਿਲ ਛੋਟਾ ਨਾ ਕਰਨ। ਉਨ੍ਹਾਂ ਨੇ ਇਕ ਟਵੀਟ ‘ਚ ਕਿਹਾ, ਲੋਕਤੰਤਰ ‘ਚ ਸਾਨੂੰ ਇਕ-ਦੂਜੇ ਦਾ ਆਦਰ ਕਰਨਾ ਚਾਹੀਦਾ, ਕਿਉਂਕਿ ਕੁਝ ਲੋਕ ਜਿੱਤਦੇ ਹਨ, ਕੁਝ ਲੋਕ ਹਾਰਦੇ ਹਨ। ਲੋਕਾਂ ‘ਤੇ ਭਰੋਸਾ ਰੱਖੋ। ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੋਟਬੰਦੀ ਅਤੇ ਕਥਿਤ ਚਿਟਫੰਡ ਘਪਲੇ ਦੇ ਸੰਬੰਧ ‘ਚ ਸੀ.ਬੀ.ਆਈ. ਵੱਲੋਂ ਆਪਣੇ ਦੋ ਸੰਸਦਾਂ ਦੀ ਗ੍ਰਿਫਤਾਰੀ ਦੇ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੀ ਰਹੀ ਹੈ।