ਚੰਡੀਗਡ਼ : ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਅੱਜ ਇੱਥੇ ਆਪਣੇ ਸੈਕਟਰ 17 ਸÎਥਿਤ ਮੁੱਖ ਦਫ਼ਤਰ ਵਿਖੇ ਦਫ਼ਤਰੀ ਇਮਾਰਤ ਦੇ ਨਵੀਨੀਕਰਣ ਉਪਰੰਤ ਉਦਘਾਟਨ ਅਤੇ ਪੰਜਾਬ ਵਿੱਚ ਪੂਰਨ ਅਮਨ ਅਮਾਨ ਨਾਲ ਚੋਣਾਂ ਨੇਪਰੇ ਚਡ਼ਨ ਤੇ ਸੁਕਰਾਨੇ ਵਜੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।
ਇਸ ਮੌਕੇ ਬੀਤੇ ਸਮੇਂ ਵਿੱਚ ਰਹੇ ਸਮੂੰਹ ਮੁੱਖ ਚੋਣ ਅਫ਼ਸਰ ਅਤੇ ਵਧੀਕ ਮੁੱਖ ਚੋਣ ਅਫ਼ਸਰ  ਸਾਹਿਬਾਨ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੋਕੇ ਬੋਲਦੇ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਵੀ ਕੇ  ਸਿੰਘ ਨੇ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਪੰਜਾਬ ਵਿਧਾਨ ਸਭਾ ਚੋਣÎਾਂ 2017 ਦਾ ਸਮੁੱਚਾ ਅਮਲ ਬਿਨ•ਾਂ ਕਿਸੇ ਅਣਸੁਖਾਵੀ ਘਟਨਾ ਦੇ ਸੁੱਖ ਸ਼ਾਤੀ ਨਾਲ ਨੇਪਰੇ ਚਡ਼ ਗਿਆ ਹੈ ਅਤੇ ਵਿਭਾਗ ਦੇ ਦਫ਼ਤਰ ਦਾ ਨਵੀਨੀਕਰਣ ਕਰਵਾਈਆਂ ਗਿਆ ਹੈ। ਇਸ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਅੱਜ ਸਮੁੱਚਾ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਇਕੱਠਾ ਹੋਇਆ ਹੈ।
ਉਨ•ਾਂ ਕਿਹਾ ਕਿ ਇਸ ਮੌਕੇ ਮੈਂ ਚੋਣ ਵਿਭਾਗ ਦੇ ਮੁਲਾਜ਼ਮਾ ਅਤੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ•ਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਇਸ ਅਮਲ ਨੂੰ ਨੇਪਰੇ ਚਾਡ਼ਿਆਂ ਗਿਆ ਹੈ।
ਇਸ ਮੌਕੇ ਗੁਰਜੀਤ ਸਿੰਘ ਚੀਮਾ ਆਈ ਏ ਐਸ  (ਸੇਵਾ ਮੁਕਤ), ਆਰ ਐਲ ਕਪੂਰ ਆਈ ਏ ਐਸ  (ਸੇਵਾ ਮੁਕਤ), ਊਸ਼ਾ ਆਰ ਸ਼ਰਮਾਂ, ਆਈ ਏ ਐਸ  (ਸੇਵਾ ਮੁਕਤ), ਰਮਿੰਦਰ ਸਿੰਘ ਆਈ ਏ ਐਸ  (ਸੇਵਾ ਮੁਕਤ), ਸ਼੍ਰੀ ਏ  ਵੇਣੂ ਪ੍ਰਸ਼ਾਦ  ਆਈ  ਏ ਐਸ  ਪ੍ਰੁਮੁੱਖ ਸਕੱਤਰ ਪੰਜਾਬ ਸਰਕਾਰ,  ਸ਼੍ਰੀ ਆਰ ਵਂੈਕਟਰਤਨਮ ਆਈ  ਏ ਐਸ  ਪ੍ਰੁਮੁੱਖ ਸਕੱਤਰ ਪੰਜਾਬ ਸਰਕਾਰ, ਸ੍ਰੀ ਅਵਿਨਾਸ਼ ਕੁਮਾਰ ਸੈਕਟਰੀ ਚੋਣ ਕਮਿਸ਼ਨ ਭਾਰਤ, ਸ਼੍ਰੀ ਸੀ ਸੀਬਨ ਆਈ ਏ ਐਸ  ਵਧੀਕ ਮੁੱਖ ਚੋਣ ਅਫ਼ਸਰ ਪੰਜਾਬ, ਸ੍ਰੀ ਦੀਪਾਰਵਾ ਲਾਕਰਾ ਆਈ ਏ ਐਸ  ਵਧੀਕ ਮੁੱਖ ਚੋਣ ਅਫ਼ਸਰ ਪੰਜਾਬ, ਸ਼੍ਰੀਮਤੀ ਹਰਗੁਨਜੀਤ ਕੌਰ ਪੀ ਸੀ ਐਸ  ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ, ਸ੍ਰੀਮਤੀ ਐਮ  ਗੀਤਾਂਜਲੀ ਆਈ ਐਫ ਐਸ  ਵਧੀਕ ਮੁੱਖ ਚੋਣ ਅਫ਼ਸਰ ਪੰਜਾਬ, ਸ੍ਰੀ ਸੁਖਦੇਵ ਲਾਲ ਸ਼ਰਮਾ, ਡਿਪਟੀ ਸੀ ਈ À  ,ਸ਼੍ਰੀ ਸੁਖਦੇਵ ਸਿੰਘ ਭੰਗੂ ਸਹਾਇਕ ਮੁੱਖ ਚੋਣ ਅਫ਼ਸਰ ਅਤੇ ਮਾਇਆ ਰਾਮ ਸੁਪਰਡੈਂਟ ਇਲੈਕਸ਼ਨ ਮੁੱਖ ਤੋਰ ਤੇ ਹਾਜ਼ਰ ਸਨ।
ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਮੂੰਹ ਸਖਸੀਅਤਾਂ ਨੂੰ ਯਾਦਗਾਰੀ ਚਿਨ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਸ੍ਰੀ ਮਨਜੀਤ ਸਿੰਘ ਨਾਰੰਗ ਆਈ ਏ ਐਸ  ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਮੂੰਹ ਸਖਸੀਅਤ ਦਾ ਧੰਨਵਾਦ ਕੀਤਾ ਗਿਆ।