ਚੰਡੀਗੜ੍ਹ  : ਪੰਜਾਬ ਵਿਚ ਨਵੀਂ ਸਰਕਾਰ ਬਣਦਿਆਂ ਹੀ ਅਫਸਰਸ਼ਾਹੀ ਵਿਚ ਵੀ ਤਬਦੀਲੀ ਹੋਣ ਲੱਗ ਪਈ ਹੈ| ਇਸ ਦੌਰਾਨ ਅੱਜ ਕਰਨ ਅਵਤਾਰ ਸਿੰਘ ਨੂੰ ਸਕੱਤਰ ਅਤੇ ਤੇਜਵੀਰ ਸਿੰਘ ਨੂੰ ਮੁੱਖ ਮੰਤਰੀ ਦਾ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਗਿਆ| ਇਸ ਤੋਂ ਇਲਾਵਾ ਮੌਜੂਦਾ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੂੰ ਸਪੈਸ਼ਲ ਚੀਫ ਸੈਕਟਰੀ-ਕਮ ਡਾਇਰੈਕਟਰ ਜਨਰਲ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨੀਸਟ੍ਰੇਸ਼ਨ ਲਾਇਆ ਗਿਆ ਹੈ|