ਚੰਡੀਗੜ੍ਹ : ਪੰਜਾਬ ਵਿਚ ਅੱਜ ਕਾਂਗਰਸ ਦੇ 9 ਮੰਤਰੀਆਂ ਨੇ ਸਹੁੰ ਚੁੱਕੀ| ਇਸ ਦੇ ਨਾਲ ਹੀ ਇਨ੍ਹਾਂ ਮੰਤਰੀਆਂ ਨੂੰ ਸਕੱਤਰੇਤ ਵਿਖੇ ਕਮਰੇ ਵੀ ਅਲਾਟ ਕਰ ਦਿੱਤੇ ਗਏ ਹਨ| ਬ੍ਰਹਮ ਮਹਿੰਦਰਾ ਨੂੰ ਛੇਵੀਂ ਮੰਜ਼ਿਲ ਉਤੇ ਕਮਰਾ ਨੰਬਰ 36, ਮਨਪ੍ਰੀਤ ਸਿੰਘ ਬਾਦਲ ਨੂੰ ਪੰਜਵੀਂ ਮੰਜ਼ਿਲ ਉਤੇ ਕਮਰਾ ਨੰਬਰ 33, ਨਵਜੋਤ ਸਿੰਘ ਸਿੱਧੂ ਨੂੰ ਤੀਸਰੀ ਮੰਜ਼ਿਲ ਉਤੇ ਕਮਰਾ ਨੰਬਰ 20, ਸਾਧੂ ਸਿੰਘ ਧਰਮਸੋਤ ਨੂੰ ਪੰਜਵੀਂ ਮੰਜ਼ਿਲ ਉਤੇ ਕਮਰਾ ਨੰਬਰ 21, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਸੱਤਵੀਂ ਮੰਜ਼ਿਲ ਉਤੇ ਕਮਰਾ ਨੰਬਰ 35, ਰਾਣਾ ਗੁਰਜੀਤ ਸਿੰਘ ਨੂੰ ਪੰਜਵੀਂ ਮੰਜ਼ਿਲ ਉਤੇ ਕਮਰਾ ਨੰਬਰ 25, ਚਰਨਜੀਤ ਸਿੰਘ ਚੰਨੀ ਨੂੰ ਤੀਸਰੀ ਮੰਜ਼ਿਲ ਉਤੇ ਕਮਰਾ ਨੰਬਰ 15, ਅਰੁਣਾ ਚੌਧਰੀ ਨੂੰ ਛੇਵੀਂ ਮੰਜ਼ਿਲ ਉਤੇ ਕਮਰਾ ਨੰਬਰ 37 ਅਤੇ ਰਜ਼ੀਆ ਸੁਲਤਾਨਾ ਨੂੰ ਛੇਵੀਂ ਮੰਜ਼ਿਲ ਉਤੇ ਕਮਰਾ ਨੰਬਰ 34 ਅਲਾਟ ਕੀਤਾ ਗਿਆ ਹੈ|