ਸ਼ਾਮ ਦੀ ਚਾਹ ਨਾਲ ਜੇਕਰ ਪਕੌੜੇ ਖਾਣ ਨੂੰ ਮਿਲ ਜਾਣ ਤਾਂ ਚਾਹ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਬਰੌਕਲੀ ਪਕੌੜੇ ਅਤੇ ਚਟਨੀ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਰੈਸਿਪੀ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ।
ਬਰੌਕਲੀ ਪਕੌੜਾ ਬਣਾਉਣ ਦੀ ਸਮੱਗਰੀ
– 180 ਗ੍ਰਾਮ ਸ਼ਕਰਕੰਦੀ
– 100 ਗ੍ਰਾਮ ਬਰੌਕਲੀ
– 120 ਗ੍ਰਾਮ ਪਿਆਜ਼
– 150 ਗ੍ਰਾਮ ਸਪਰਿੰਗ ਪਿਆਜ਼
– 120 ਗ੍ਰਾਮ ਬੇਸਨ
– 1 ਚਮਚ ਕਾਲਾ ਨਮਕ
– 1 ਚਮਚ ਗਰਮ ਮਸਾਲਾ
– 1 ਚਮਚ ਕੜੀ ਪਾਊਡਰ
– 200 ਮਿ.ਲੀ. ਪਾਣੀ
ਬਰੌਕਲੀ ਪਕੌੜਾ ਬਣਾਉਣ ਦੀ ਵਿਧੀ
1. ਇੱਕ ਕਟੋਰੀ ‘ਚ ਸਾਰੀ ਸਮੱਗਰੀ ਨੂੰ ਪਾ ਕੇ ਨਰਮ ਹੋਣ ਤੱਕ ਮਿਕਸ ਕਰੋ।
2. ਇੱਕ ਕੜਾਹੀ ‘ਚ ਤੇਲ ਪਾ ਕੇ ਗਰਮ ਕਰੋ ਅਤੇ ਚਮਚ ਦੀ ਮਦਦ ਨਾਲ ਸਬਜ਼ੀਆਂ ਦੇ ਮਿਸ਼ਰਣ ਨੂੰ ਤੇਲ ‘ਚ ਪਾ ਕੇ ਤਲ ਲਓ।
3. ਸੁਨਿਹਰੀ ਹੋਣ ਤੱਕ ਤਲੋ ਅਤੇ ਫ਼ਿਰ ਪਲੇਟ ‘ਚ ਕੱਢ ਲਓ।
4. ਹੁਣ ਗਰਮ- ਗਰਮ ਪਕੌੜੇ ਖਾਓ।
ਨਾਰੀਅਲ ਚਟਨੀ ਬਣਾਉਣ ਦੀ ਸਮੱਗਰੀ
– 10 ਗ੍ਰਾਮ ਧਨੀਆਂ
– 2 ਚਮਚ ਨਿੰਬੂ ਦਾ ਰਸ
– 130 ਮਿ.ਲੀ. ਨਾਰੀਅਲ ਦੁੱਧ
– 1/2 ਚਮਚ ਲੂਣ
– 70 ਮਿ.ਲੀ. ਪਾਣੀ
– ਧਨੀਆਂ ਸਜਾਵਟ ਲਈ
ਨਾਰੀਅਲ ਦੀ ਚਟਨੀ ਬਣਾਉਣ ਦੀ ਵਿਧੀ
1. ਇੱਕ ਮਿਕਸੀ ‘ਚ ਸਾਰੀ ਸਮੱਗਰੀ ਪਾ ਕੇ ਮਿਕਸ ਕਰੋ।