ਨਵੀਂ ਦਿੱਲੀ— ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਰਾਸ਼ਟਰੀ ਰਾਜਧਾਨੀ ‘ਚ ਪ੍ਰਦੂਸ਼ਣ ਦੇ ਵਧਦੇ ਪੱਧਰ ਅਤੇ ਆਵਾਜਾਈ ਅਤੇ ਸਵੱਛਤਾ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਜਨਤਕ-ਨਿੱਜੀ ਸਾਂਝੇਦਾਰੀ ਮਾਡਲ ਦਾ ਵੀਰਵਾਰ ਨੂੰ ਪ੍ਰਸਤਾਵ ਦਿੱਤਾ। ਸਿਸੌਦੀਆ ਨੇ ਕਿਹਾ ਕਿ ਸਾਬਕਾ ਸਰਕਾਰਾਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ‘ਚ ਅਸਫਲ ਰਹੀਆਂ। ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਉਦਯੋਗ ਨਾਲ ਸਾਂਝੇਦਾਰੀ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਪੀ.ਪੀ.ਪੀ. (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਮਾਡਲ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਹੱਲ ਦੇਣ ਤੋਂ ਇਲਾਵਾ ਵਪਾਰ ਦੇ ਮੌਕੇ ਵੀ ਉਪਲੱਬਧ ਕਰਵਾਏਗਾ। ਸਿਸੌਦੀਆ ਨੇ ਕਿਹਾ,”ਪ੍ਰਦੂਸ਼ਣ ਦਿੱਲੀ ਦੀ ਸਭ ਤੋਂ ਵੱਡੀ ਸਮੱਸਿਆ ਹੈ। ਹਾਲਾਂਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਨੂੰ ਘੱਟ ਕਰੇ ਪਰ ਉਦਯੋਗ ਦੇ ਕੋਲ ਵੀ ਇਸ ‘ਤੇ ਕੰਮ ਕਰਨ ਦਾ ਮੌਕਾ ਹੈ। ਇਸੇ ਤਰ੍ਹਾਂ ਕਈ ਖੇਤਰ ਹਨ, ਜਿੱਥੇ ਉਦਯੋਗ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਨ੍ਹਾਂ ‘ਚ ਅਣਅਧਿਕ੍ਰਿਤ ਕਾਲੋਨੀ ‘ਚ ਵਿਕਾਸ, ਕੂੜਾ, ਸਫਾਈ ਪ੍ਰਬੰਧਨ ਅਤੇ ਆਵਾਜਾਈ ਸ਼ਾਮਲ ਹੈ। ਅਸੀਂ ਉਦਯੋਗ ਦੇ ਨਾਲ ਸਾਂਝੇਦਾਰੀ ਕਰ ਕੇ ਇਨ੍ਹਾਂ ਸਮੱਸਿਆਵਾਂ ਨਾਲ ਨਿਪਟ ਸਕਦੇ ਹਾਂ।”