5 ਅਪ੍ਰੈਲ 2014 ਨੂੰ ਜਲੰਧਰ ਦੇ ਪਟੇਲ ਹਸਪਤਾਲ ਦੀ ਸਟਾਫ਼ ਨਰਸ ਰਣਜੀਤ ਕੌਰ ਨੇ ਆਪਣੀ ਮਾਂ ਪਰਵਿੰਦਰ ਕੌਰ ਨਾਲ ਥਾਣਾ ਡਵੀਜਨ ਨੰਬਰ 8 ਵਿੱਚ ਰਿਪੋਰਟ ਲਿਖਵਾਈ ਕਿ ਉਸ ਦੀ 30 ਸਾਲ ਦੀ ਵਿਧਵਾ ਭੈਣ ਕਮਲਪ੍ਰੀਤ ਕੌਰ ਕੱਲ੍ਹ ਯਾਨਿ 4 ਅਪ੍ਰੈਲ 2014 ਤੋਂ ਗਾਇਬ ਹੈ। ਦੁਪਹਿਰੇ ਉਸ ਦੇ ਜੇਠ ਮਹਿੰਦਰ ਸਿੰਘ ਨੇ ਕਿਸੇ ਤੋਂ ਪੈਸੇ ਲੈਣ ਲਈ ਬੁਲਾਇਆ ਸੀ। ਉਸ ਨੂੰ ਮਹਿੰਦਰ ਸਿੰਘ ਦਾ 14 ਸਾਲ ਦਾ ਮੁੰਡਾ ਗਗਨਦੀਪ ਸਿੰਘ ਬੁਲਾਉਣ ਆਇਆ ਸੀ। ਦੇਰ ਰਾਤ ਤੱਕ ਕਮਲਪ੍ਰੀਤ ਘਰ ਨਹੀਂ ਪਹੁੰਚੀ ਤਾਂ ਉਹਨਾਂ ਨੇ ਮਹਿੰਦਰ ਸਿੰਘ ਨੂੰ ਫ਼ੋਨ ਕੀਤਾ। ਉਸ ਨੇ ਦੱਸਿਆ ਕਿ ਉਹ ਮੁੱਕਰ ਗਿਆ। ਕਮਲਪ੍ਰੀਤ ਕੌਰ ਅਤੇ ਮਹਿੰਦਰ ਸਿੰਘ ਦਾ ਫ਼ੋਨ ਵੀ ਬੰਦ ਹੋ ਗਿਆ।
ਜਾਂਚ ਆਰੰਭ ਹੋਈ ਤਾਂ ਪੁਲਿਸ ਨੇ ਕਮਲਪ੍ਰੀਤ ਦੇ ਦੋਵੇਂ ਨੰਬਰਾਂ ਤੇ ਫ਼ੋਨ ਕੀਤਾ। ਉਹਨਾਂ ਵਿੱਚੋਂ ਇਕ ਨੰਬਰ ਤਾਂ ਬੰਦ ਸੀ, ਦੂਜੇ ਦੀ ਘੰਟੀ ਵੱਜ ਰਹੀ ਸੀ। ਥੋੜ੍ਹੀ ਦੇਰ ਬਾਅਦ ਕਿਸੇ ਨੇ ਚੁੱਕਿਆ ਤਾਂ ਉਸ ਨੇ ਆਪਣਾ ਨਾਂ ਸੰਜੀਵ ਦੱਸਿਆ। ਉਹ ਲਵਲੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ ਉਸ ਨੇ ਦੱਸਿਆ ਕਿ ਇਹ ਫ਼ੋਨ ਮੈਨੂੰ ਲੁਧਿਆਣਾ ਜਾਣ ਵਾਲਾ ਬੱਸ ਵਿੱਚ ਸੀਟ ਦੇ ਹੇਠਾਂ ਮਿਲਿਆ ਹੈ।ਫ਼ੋਨ ਥਾਣੇ ਮੰਗਵਾ ਲਿਆ।
ਮਹਿੰਦਰ ਸਿੰਘ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ ਸੀ। ਉਸ ਦੇ ਇਸ ਤਰ੍ਹਾਂ ਗਾਇਬ ਹੋਣ ਕਾਰਨ ਸ਼ੱਕ ਵਧਦਾ ਜਾ ਰਿਹਾ ਸੀ। ਉਹ 2 ਦਿਨਾਂ ਤੋਂ ਗੁਰਦੁਆਰਾ ਸਾਹਿਬ ਤੋਂ ਵੀ ਗਾਇਬ ਸੀ, ਜਿੱਥੇ ਉਹ ਗ੍ਰੰਥੀ ਸੀ। ਪੁਲਿਸ ਨੇ ਉਸ ਦੇ ਮੁੰਡੇ ਤੋਂ ਪੁੱਛਿਆ ਤਾਂ ਦੱਸਿਆ ਕਿ ਮੈਂ ਆਪਣੇ ਪਿਤਾ ਮਹਿੰਦਰ ਸਿੰਘ ਦੇ ਕਹਿਣ ਤੇ ਚਾਚੀ ਕਮਲਪ੍ਰੀਤ ਕੌਰ ਨੂੰ ਬੁਲਾਉਣ ਗਿਆ ਸੀ। ਮੈਂ ਚਾਚੀ ਦੇ ਨਾਲ ਹੀ ਸੀ ਪਰ ਜੰਮੂ ਰੋਡ ਤੇ ਫ਼ਲਾਈ ਓਵਰ ਤੋਂ ਪਹਿਲਾਂ ਚਾਚੀ ਦੇ ਫ਼ੋਨ ਤੇ ਕਿਸੇ ਦਾ ਫ਼ੋਨ ਆਇਆ ਤਾਂ ਉਹ ਫ਼ੋਨ ਸੁਣਨ ਤੋਂ ਬਾਅਦ ਮੈਨੂੰ ਉਤਾਰ ਕੇ ਇਕੱਲੀ ਹੀ ਫ਼ਲਾਈ ਓਵਰ ਵੱਲ ਚਲੀ ਗਈ।
ਮੁਖਬਰਾਂ ਦੀ ਮਦਦ ਨਾਲ ਮਹਿੰਦਰ ਸਿੰਘ ਨੂੰ ਪਠਾਨਕੋਟ ਚੌਂਕ ਤੋਂਗ੍ਰਫ਼ਤਾਰ ਕੀਤਾ। ਥਾਣੇ ਲਿਆ ਕੇ ਪੁੱਛਿਆ ਤਾਂ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਆਪਣੇ ਭਰਾ ਗੁਰਮੇਲ ਸਿੰਘ ਦੀ ਹੱਤਿਆ ਦਾ ਬਦਲਾ ਲੈਣ ਲਈ ਕਮਲਪ੍ਰੀਤ ਕੌਰ ਦੀ ਹੱਤਿਆ ਕਰਕੇ ਉਸਦੀ ਲਾਸ਼ ਸੀਵਰ ਵਿੱਚ ਸੁੱਟ ਦਿੱਤੀ ਹੈ।
ਮਹਿੰਦਰ ਸਿੰਘ ਆਪਣੇ 4 ਭੈਣ-ਭਰਾਵਾਂ ਵਿੱਚ ਸਭ ਤੋਂ ਵੱਡਾ ਸੀ। ਉਹ ਸ਼ੁਰੂ ਤੋਂ ਹੀ ਸ਼ਰਾਰਤੀ ਅਤੇ ਲਾਪਰਵਾਹ ਕਿਸਮ ਦਾ ਵਿਅਕਤੀ ਸੀ। ਪਿਤਾ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਰੇ ਭੈਣ-ਭਰਾ  ਵਿਆਹੇ ਅਤੇ ਅਲੱਗ ਰਹਿਣ ਲੱਗੇ ਸਨ। ਮਹਿੰਦਰ ਸਿੰਘ ਦੇ 2 ਮੁੰਡੇ ਅਤੇ ਇਕ ਲੜਕੀ ਸੀ। ਲੜਕੀ ਵਿਆਹ ਤੋਂ ਬਾਅਦ ਸਹੁਰੇ ਚਲੀ ਗਈ ਅਤੇ ਵੱਡਾ ਮੁੰਡਾ ਅਲੱਗ ਰਹਿਣ ਲੱਗਿਆ। ਉਸ ਦੇ ਨਾਲ ਸਿਰਫ਼ ਛੋਟਾ ਮੁੰਡਾ ਗਗਨਦੀਪ ਸਿੰਘ ਹੀ ਰਹਿੰਦਾ ਸੀ।
ਮਹਿੰਦਰ ਸਿੰਘ ਦੀਆਂ ਘਟੀਆ ਸੋਚ ਅਤੇ ਹਰਕਤਾਂ ਕਾਰਨ ਉਸਦੀ ਪਤਨੀ ਵੀ ਛੱਡ ਕੇ ਚਲੀ ਗਈ। ਇਸ ਤੋ ਂਬਾਅਦ ਉਹ ਬੁਲੀਨਾ ਪਿੰਡ ਦੇ ਗੁਰਦੁਆਰਾ ਭਗਤਰਾਮ ਵਿੱਚ 4 ਹਜ਼ਾਰ ਦੀ ਨੌਕਰੀ ਤੇ ਪਾਠੀ ਦਾ ਕੰਮ ਕਰਨ ਲੱਗਿਆ। ਰਹਿਣਾ ਅਤੇ ਖਾਣਾ-ਪੀਣਾ ਸਭ ਗੁਰਦੁਆਰਾ ਸਾਹਿਬ ਵਿੱਚ ਸੀ। ਉਹ ਚਾਹੁੰਦਾ ਤਾਂ ਮੁਫ਼ਤ ਦਾ ਭੋਜਨ ਅਤੇ ਬਿਨਾਂ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਆਪਣਾ ਅਤੇ ਮੁੰਡੇ ਦਾ ਭਵਿੱਖ ਸੰਵਾਰ ਸਕਦਾ ਸੀ ਪਰ ਉਸਨੂੰ ਆਪਣੀ ਔਲਾਦ ਦੇ ਭਵਿੱਖ ਤੋਂ ਵੱਧ ਚਿੰਤਾ ਆਪਣੇ ਛੋਟੇ ਭਰਾ ਦੇ ਵਧਦੇ ਰੁਤਬੇ ਅਤੇ ਕਮਾਈ ਦੀ ਸੀ।
ਮਹਿੰਦਰ ਸਿੰਘ ਦਾ ਛੋਟਾ ਭਰਾ ਗੁਰਮੇਲ ਸਿੰਘ ਭੰਗੜਾ ਪਾਰਟੀ ਵਿੱਚ ਕੰਮ ਕਰਦਾ ਸੀ ਅਤੇ ਚੰਗੀ ਕਮਾਈ ਕਰਦਾ ਸੀ। ਆਪਣੀ ਮਿਹਨਤ ਨਾਲ ਉਸ ਨੇ ਆਪਣਾ ਪਰਿਵਾਰ ਸੁਖੀ ਬਣਾ ਲਿਆ ਸੀ। ਉਸ ਦੀ ਹੀ ਪਤਨੀ ਸੀ ਕਮਲਪ੍ਰੀਤ ਕੌਰ। ਕਮਲਪ੍ਰੀਤ ਕੌਰ ਦੇ ਪਿਤਾ ਬਹਿਰੀਨ ਵਿੱਚ ਕੰਮ ਕਰਦੇ ਸਨ, ਜਿਸ ਦੀ ਮੌਤ ਤੋ ਂਬਾਅਦ ਉਸਦੇ ਪਰਿਵਾਰ ਵਿੱਚ ਵਿਧਵਾ ਮਾਂ ਪਰਮਿੰਦਰ ਕੌਰ ਅਤੇ ਛੋਟੀ ਭੈਣ ਰਣਜੀਤ ਕੌਰ ਰਹਿ ਗਈ ਸੀ ਜੋ ਪਟੇਲ ਹਸਪਤਾਲ ਵਿੱਚ ਸਟਾਫ਼ ਨਰਸ ਸੀ।
ਵਿਆਹ ਤੋਂ ਬਾਅਦ ਗੁਰਮੇਲ ਅਤੇ ਕਮਲਪ੍ਰੀਤ ਕੌਰ ਦੇ 2 ਕੁੜੀਆ ਖੁਸ਼ਪ੍ਰੀਤ ਕੌਰ ਅਤੇ ਰਾਜਬੀਰ ਕੌਰ ਪੈਦਾ ਹੋਈਆਂ। ਉਹ ਆਪਣੀ ਭੰਗੜਾ ਪਾਰਟੀ ਚਲਾਉਣ ਲੱਗਿਆ। ਚਾਰ ਪੈਸੇ ਆਏ ਤਾਂ ਆਪਣਾ ਮਕਾਨ ਵੀ ਬਣਾ ਲਿਆ। ਇਸ ਤੋਂ ਇਲਾਵਾ ਉਸ ਦੀ ਮਾਂ ਮਰਨ ਤੋਂ ਪਹਿਲਾਂ ਪ੍ਰਿਥਵੀ ਨਗਰ ਵਾਲਾ ਮਕਾਨ ਵੀ ਆਪਣੀ ਨੂੰਹ ਕਮਲਪ੍ਰੀਤ ਕੌਰ ਦੇ ਨਾਂ ਕਰ ਗਈ, ਜਦਕਿ ਮਹਿੰਦਰ ਸਿੰਘ ਉਸ ਮਕਾਨ ਨੂੰ ਹਾਸਲ ਕਰਨ ਦੇ ਲਈ ਦਿਨ ਰਾਤ ਮਾਂ ਅਤੇ ਭਰਾ ਨਾਲ ਝਗੜਾ ਕਰਦਾ ਸੀ।
ਬਦਕਿਸਮਤੀ ਨਾਲ 23 ਅਕਤੂਬਰ 2013 ਨੂੰ ਗੁਰਮੇਲ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਉਸਦੀਆਂ ਦੋਵੇਂ ਕੁੜੀਆਂ ਹਾਲੇ ਛੋਟੀਆਂ ਸਨ ਉਸਦੇ ਪੈਸੇ ਜੋ ਕਈ ਲੋਕਾਂ ਨੇ ਦੇਣੇ ਸਨ, ਉਹ ਵੀ ਮਰਦੇ ਜਾ ਰਹੇ ਸਨ। ਛੋਟੇ ਭਰਾ ਦੀ ਮੌਤ ਤੋਂ ਬਾਅਦ ਉਸਦੀ ਜਾਇਦਾਦ ਹਥਿਆਉਣ ਲਈ ਮਹਿੰਦਰ ਸਿੰਘ ਨੇ ਕਮਲਪ੍ਰੀਤ ਨਾਲ ਮਗਰਮੱਛ ਦੇ ਹੰਝੂ ਵਹਾ ਕੇ ਨੇੜਤਾ ਬਣਾ ਲਈ ਅਤੇ ਗੁਰਮੇਲ ਦੀ ਪਤਨੀ ਕਮਲਪ੍ਰੀਤ ਕੌਰ ਨੂੰ ਬਦਨਾਮ ਕਰਨ ਲੱਗਿਆ ਕਿ ਉਸ ਦੇ ਨਜਾਇਜ਼ ਸਬੰਧ ਹਨ। ਅਤੇ ਕਿਸੇ ਪ੍ਰਿੰਸ ਅਤੇ ਸੰਨੀ ਦੀ ਮਦਦ ਨਾਲ ਆਪਣੇ ਪਤੀ ਨੂੰ ਜ਼ਿਆਦਾ ਸ਼ਰਾਬ ਪਿਆ ਕੇ ਮਾਰਨ ਦੀਆਂ ਵੀ ਗੱਲਾਂ ਕਰਨ ਲੱਗਿਆ। ਜਦੋਂ ਕਮਲਪ੍ਰੀਤ ਕੌਰ ਬਾਰੇ ਗਲਤ ਅਫ਼ਵਾਹਾਂ ਨੂੰ ਕਿਸੇ ਨੇ ਨਾ ਸੁਣਿਆ ਤਾਂ ਉਸ ਨੇ ਕਮਲਪ੍ਰੀਤ ਕੌਰ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਲਈ। ਉਸਨੇ 4 ਅਪ੍ਰੈਲ 2014 ਨੂੰ ਸਵੇਰੇ 11 ਵਜੇ ਫ਼ੋਨ ਕਰਕੇ ਕਿਹਾ ਕਿ ਗੁਰਮੇਲ ਤੋਂ ਇਕ ਆਦਮੀ ਨੇ ਡੇਢ ਲੱਖ ਲਏ ਹੋਏ ਸਨ, ਉਹ ਪੈਸੇ ਦੇਣ ਲਈ ਤਿਆਰ ਹੈ। 50 ਹਜ਼ਾਰ ਕਰਕੇ ਉਹ 3 ਵਾਰ ਪੈਸੇ ਦੇਵੇਗਾ। 50 ਹਜ਼ਾਰ ਅੱਜ ਹੀ ਦੁਪਹਿਰੇ ਦੇਣ ਵਾਲਾ ਹੈ।
ਕਮਲਪ੍ਰੀਤ ਨੂੰ ਉਸ ਦੀਆਂ ਗੱਲਾਂ ਤੇ ਯਕੀਨ ਹੋ ਗਿਆ ਅਤੇ ਉਹ ਪੈਸਿਆਂ ਦੇ ਚੱਕਰ ਵਿੱਚ ਉਸ ਨਾਲ ਜਾਣ ਲਈ ਤਿਆਰ ਹੋ ਗਈ। ਦੁਪਹਿਰੇ ਸਾਢੇ 12 ਵਜੇ ਕਮਲਪ੍ਰੀਤ ਕੌਰ ਗਗਨਦੀਪ ਨੂੰ ਨਾਲ ਲੈ ਕੇ ਆਪਣੀ ਐਕਟਿਵਾ ਸਕੂਟਰੀ ਤੇ ਨਿਕਲੀ ਤਾਂ ਆਪਣੀ ਛੋਟੀ ਭੈਣ ਰਣਜੀਤ ਨੂੰ ਮੈਸੇਜ ਕਰ ਦਿੱਤਾ ਕਿ ਉਹ ਮਹਿੰਦਰ ਸਿੰਘ ਦੇ ਨਾਲ ਪੈਸੇ ਲੈਣ ਜਾ ਰਹੀ ਹੈ।
ਕਮਲਪ੍ਰੀਤ ਕੌਰ ਫ਼ਲਾਈ ਓਵਰ ਤੇ ਪਹੁੰਚੀ ਤਾਂ ਮਹਿੰਦਰ ਸਿੰਘ ਨੇ ਫ਼ੋਨ ਕਰਕੇ ਉਸਨੂੰ ਕਿਹਾ ਕਿ ਉਹ ਗਗਨਦੀਪ ਨੂੰ ਉਥੇ ਛੱਡ ਕੇ ਇਕੱਲੀ ਹੀ ਕਿਸ਼ਨਪੁਰਾ ਆ ਜਾਵੇ, ਇੱਥੇ ਉਸ ਦੇ ਨਾਲ ਉਹ ਉਸ ਵਿਅਕਤੀ ਦੇ ਪਿੰਡ ਚੱਲੇਗਾ।
ਮਹਿੰਦਰ ਸਿੰਘ ਝੂਠ ਬੋਲ ਕੇ ਕਮਲਪ੍ਰੀਤ ਕੌਰ ਨੂੰ ਗੁਰਦੁਆਰਾ ਸਾਹਿਬ ਲੈ ਆਇਆ ਅਤੇ ਉਸਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਦੇ ਬਾਅਦ ਉਸ ਨੇ ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਬੰਦ ਕੀਤਾ ਅਤੇ ਕਮਰੇ ਵਿੱਚ ਆ ਕੇ ਉਸ ਦੀ ਕੁੱਟਮਾਰ ਕਰਕੇ ਮਨ ਦੀ ਭੜਾਸ ਕੱਢੀ। ਇਸ ਤੋਂ ਬਾਅਦ ਕਮਲਪ੍ਰੀਤ ਕੌਰ ਤੇ ਤਲਵਾਰ ਰੱਖ ਕੇ ਪੁੱਛਿਆ, ਸੱਚ ਦੱਸ, ਪ੍ਰਿੰਸ ਅਤੇ ਸੰਨੀ ਤੇਰੇ ਯਾਰ ਹਨ ਨਾ? ਤੂੰ ਮੇਰੇ ਭਰਾ ਦੀ ਹੱਤਿਆ ਕੀਤੀ ਹੈ ਨਾ?
ਮਹਿੰਦਰ ਸਿੰਘ ਦਾ ਇਰਾਦਾ ਭਾਂਪ ਕੇ ਕਮਲਪ੍ਰੀਤ ਕੌਰ ਡਰ ਗਈ। ਆਪਣੀ ਜਾਨ ਬਚਾਉਣ ਲਈ ਕਮਲਪ੍ਰੀਤ ਕੌਰ ਨੇ ਮਹਿੰਦਰ ਸਿੰਘ ਦੁਆਰਾ ਦਿੱਤੇ ਕਾਗਜ਼ ਤੇ ਦਸਤਖਤ ਕਰ ਦਿੱਤੇ। ਦਰਅਸਲ ਕਿਸੇ ਵਕੀਲ ਨੇ ਮਹਿੰਦਰ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਉਹ ਕਿਸੇ ਤਰ੍ਹਾਂ ਕਮਲਪ੍ਰੀਤ ਨੂੰ ਬਦਚਲਣ ਸਾਬਤ ਕਰ ਦੇਵੇ ਤਾਂ ਉਸ ਦੀਆਂ ਬੇਟੀਆਂ ਅਤੇ ਮਕਾਨ ਦੀ ਦੇਖਭਾਲ ਦੀ ਜ਼ਿੰਮੇਵਾਰੀ ਮਹਿੰਦਰ ਸਿੰਘ ਨੂੰ ਮਿਲ ਜਾਵੇਗੀ। ਇਸ ਕਰਕੇ ਉਸਨੇ ਆਜਿਹਾ ਕੀਤਾ।
ਫ਼ਿਰ ਮਹਿੰਦਰ ਸਿੰਘ ਨੇ ਧੱਕਾ ਦੇ ਕੇ ਉਸਨੂੰ ਪਲੰਗ ਤੇ ਸੁੱਟ ਲਿਆ ਅਤੇ ਉਸਦੀ ਛਾਤੀ ਤੇ ਸਵਾਰ ਹੋ ਕੇ ਗਲਾ ਦਬਾਅ ਦਿੱਤਾ। ਜਾਨ ਬਚਾਉਣ ਲਈ ਕਮਲਪ੍ਰੀਤ ਕੌਰ ਨੇ ਕਾਫ਼ੀ ਸੰਘਰਸ਼ ਕੀਤਾ ਪਰ ਬਚ ਨਾ ਸਕੀ।
ਹੱਤਿਆ ਤੋਂ ਬਾਅਦ ਕੈਂਚੀ ਨਾਲ ਮਹਿੰਦਰ ਸਿੰਘ ਨੇ ਉਸਦੇ ਸਰੀਰ ਦੇ ਕੱਪੜੇ ਕੱਟ ਕੇ ਅਲੱਗ ਕਰ ਦਿੱਤੇ ਅਤੇ ਫ਼ਿਰ ਗੁਰਦੁਆਰੇ ਵਿੱਚ ਬਣੇ ਸੀਵਰ ਟੈਂਕ ਵਿੱਚ ਉਸਦੀ ਲਾਸ਼ ਸੁੱਟ ਕੇ ਢੱਕਣ ਬੰਦ ਕਰ ਦਿੱਤਾ। ਇਸਤੋਂ ਬਾਅਦ ਕੱਪੜੇ ਸਾੜ ਦਿੱਤੇ ਅਤੇ ਰਾਖ ਨਜ਼ਦੀਕੀ ਪਿੰਡ ਜੋਹਲਾ ਦੇ ਗੁਰਦੁਆਰੇ ਕੋਲ ਖੇਤਾਂ ਵਿੱਚ ਸੁੱਟ ਦਿੱਤੀ। ਸਕੂਲ ਲਿਜਾ ਕੇ ਉਸ ਨੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਖੜ੍ਹੀ ਕੀਤੀ ਅਤੇ ਕਮਲਪ੍ਰੀਤ ਕੌਰ ਦੇ ਦੋਵੇਂ ਮੋਬਾਇਨ ਫ਼ੋਨ ਜਲੰਘਰ ਤੋਂ ਲੁਧਿਆਣੇ ਜਾ ਰਹੀ ਬੱਸ ਵਿੱਚ ਰਾਮਾਮੰਡੀ ਦੇ ਸਟੈਂਡ ਤੇ ਚੜ੍ਹ ਕੇ ਬੱਸ ਦੀ ਸੀਟ ਦੇ ਹੇਠਾਂ ਸੁੱਟ ਦਿੱਤੇ ਅਤੇ ਬਾਈਪਾਸ ਦੇ ਕੋਲ ਆ ਕੇ ਬੱਸ ਤੋਂ ਉਤਰ ਗਿਆ। ਫ਼ਿਰ ਉਹ ਕਮਲਪ੍ਰੀਤ ਕੌਰ ਦੇ ਘਰ ਗਿਆ ਅਤੇ ਉਸਦੀ ਭੈਣ ਰਣਜੀਤ ਕੌਰ ਅਤੇ ਦੋਵੇਂ ਲੜਕੀਆਂ ਨੂੰ ਕਿਸੇ ਕਿ ਉਸ ਨੇ ਕਿਸੇ ਤੋਂ ਪੈਸੇ ਲੈਣ ਲਈ ਕਮਲਪ੍ਰੀਤ ਨੂੰ ਬੁਲਾਇਆ ਸੀ, ਪਤਾ ਨਹੀਂ ਉਹ ਕਿਉਂ ਨਹੀਂ ਆਈ?