ਕੋਜ਼ੀਕੋਡ— ਇਕ ਘਟਨਾਕ੍ਰਮ ਦੇ ਤਹਿਤ ਕੇਰਲ ਦੀ ਮਾਕਸਵਾਦੀ ਪਾਰਟੀ (ਮਾਕਪਾ) ਸਰਕਾਰ ‘ਚ ਟਰਾਂਸਪੋਰਟ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਸ਼ੀਧਰਨ ਨੇ ਛੇੜਖਾਨੀ ਦੇ ਦੋਸ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸ਼ਸ਼ੀਧਰਨ ਨੇ ਕਿਹਾ ਕਿ, ਕਿਸੇ ਵੀ ਗਲਤੀ ਲਈ ਜ਼ਿੰਮੇਦਾਰ ਨਹੀਂ ਹਾਂ, ਆਪਣੀ ਪਾਰਟੀ ਨੂੰ ਕਾਇਮ ਰੱਖਣ ਲਈ ਮੈਨੂੰ ਇਹ ਕਦਮ ਚੁੱਕਣਾ ਪਿਆ। ਇਕ ਨਿੱਜੀ ਨਿਊਜ਼ ਚੈਨਲ ਨੇ ਸ਼ਸ਼ੀਧਰਨ ਨੂੰ ਕਥਿਤ ਰੂਪ ‘ਚ ਇਕ ਮਹਿਲਾ ਨਾਲ ਅਸ਼ਲੀਲ ਢੰਗ ਨਾਲ ਗੱਲ ਕਰਦਿਆਂ ਦਿਖਾਇਆ ਗਿਆ ਅਤੇ ਜਿਸ ਮਗਰੋਂ ਇਹ ਮਾਮਲਾ ਹੋਰ ਉਲਝ ਗਿਆ ਸੀ।