ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਐਤਵਾਰ ਪੁਲਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ‘ਚ 2 ਅੱਤਵਾਦੀ ਢੇਰ ਹੋ ਗਏ। ਜਾਣਕਾਰੀ ਮੁਤਾਬਕ, ਐੱਸ.ਪੀ. ਪੁਲਵਾਮਾ, ਏ.ਐੱਸ.ਪੀ. ਪੁਲਵਾਮਾ ਅਤੇ ਅਵੰਤੀਪੁਰਾ ਦੇ ਐੱਸ.ਪੀ. ਮੀਟਿੰਗ ਲਈ ਜਾ ਰਹੇ ਸਨ, ਜਦੋਂ ਤਿੰਨ ਅੱਤਵਾਦੀਆਂ ਨੇ ਉਨ੍ਹਾਂ ਦਾ ਕਾਰ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਪੁਲਸ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਸ਼ੁਰੂਆਤੀ ਰਿਪਰੋਟ ‘ਚ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਕੋਲੋਂ ਐੱਸ.ਐੱਲ.ਆਰ. ਅਤੇ ਏ.ਕੇ.-47 ਬਰਾਮਦ ਹੋਈ ਹੈ।