ਜਲੰਧਰ,  – ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਕੈਮਿਸਟਾਂ ਨਾਲ ਬੈਠਕ ਕਰ ਕੇ ਸਪੱਸ਼ਟ ਕੀਤਾ ਕਿ ਦੁਕਾਨਾਂ ‘ਤੇ ਨਸ਼ੀਲੀਆਂ ਦਵਾਈਆਂ ਨਾ ਵੇਚੀਆਂ ਜਾਣ ਤੇ ਬਿਨਾਂ ਡਾਕਟਰ ਦੀ ਸਲਿਪ ਦੇ ਕੋਈ ਅਜਿਹੀ ਦਵਾਈ ਨਾ ਵੇਚੀ ਜਾਵੇ, ਜੋ ਨਸ਼ੇ ਦੀ ਹੋਵੇ। ਬੈਠਕ ‘ਚ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ, ਡੀ. ਸੀ. ਪੀ. ਨਵਜੋਤ ਮਾਹਲ, ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਤੇ ਹੋਰ ਅਧਿਕਾਰੀ ਮੌਜੂਦ ਸਨ। ਬੈਠਕ ‘ਚ ਕੈਮਿਸਟਾਂ ਨੇ ਵੀ ਸੁਝਾਅ ਦਿੱਤੇ ਤੇ ਕਿਹਾ ਕਿ ਰਿਟੇਲ ਕਾਊਂਟਰ ਦੀ ਬਜਾਏ ਹੋਲਸੇਲ ਮਾਰਕੀਟ ‘ਚ ਨਸ਼ੀਲੀਆਂ ਦਵਾਈਆਂ ਵਿਕਦੀਆਂ ਹਨ। ਪੁਲਸ ਉਨ੍ਹਾਂ ਵੱਲ ਧਿਆਨ ਦੇਵੇ। ਕੈਮਿਸਟਾਂ ਨੇ ਪੁਲਸ ਅਧਿਕਾਰੀਆਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਨਿਰਦੇਸ਼ ਦਿੱਤੇ ਕਿ ਸਾਰੇ ਕੈਮਿਸਟ ਆਪਣਾ ਸਟਾਫ ਤੇ ਰਜਿਸਟਰ ਮੇਨਟੇਨ ਰੱਖਣ। ਬਿਨਾਂ ਡਾਕਟਰ ਦੀ ਸਲਿਪ ਦੇ ਕੋਈ ਦਵਾਈ ਨਾ ਵੇਚੀ ਜਾਵੇ। ਜੇਕਰ ਕਿਤੇ ਗਲਤ ਕੰਮ ਹੁੰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਜਾਵੇ।